ਮੁਹੱਲਾ ਭਗਤ ਪੁਰਾ ਵਿਖੇ ਐਨ.ਐਸ.ਐਸ. ਵਿਦਿਆਰਥੀਆਂ ਅਤੇ ਜਨਪ੍ਰਤੀਨਿਧੀਆਂ ਇਕੱਠੇ ਕੀਤੇ ਪੌਲੀਥੀਨ
(ਸੱਚ ਕਹੂੰ ਨਿਊਜ਼) ਫਗਵਾੜਾ। ਸਵੱਛ ਭਾਰਤ ਸਕੀਮ (Swachh Bharat Abhiyan) ਤਹਿਤ ਮਹੀਨਾ ਭਰ ਚੱਲਣ ਵਾਲੇ ਸਫਾਈ ਜਾਗਰੂਕਤਾ ਅਭਿਆਨ ਤਹਿਤ ਜ਼ਿਲ੍ਹਾ ਯੁਵਾ ਅਫਸਰ ਗਗਨਦੀਪ ਕੌਰ ਦੀ ਯੋਗ ਅਗਵਾਈ ਵਿੱਚ ਭਾਰਤ ਸਰਕਾਰ ਦੇ ਉਪਕ੍ਰਮ ਨਹਿਰੂ ਯੁਵਾ ਕੇਂਦਰ ਸੰਗਠਨ ਕਪੂਰਥਲਾ ਵੱਲੋਂ ਰੇਲਵੇ ਸਟੇਸ਼ਨ ਨਜ਼ਦੀਕ ਮੁੱਹਲਾ ਭਗਤ ਪੁਰਾ ਫਗਵਾੜਾ ਵਿਖੇ ਸਫਾਈ ਅਭਿਆਨ ਚਲਾਇਆ ਗਿਆ।
ਇਸ ’ਚ ਵੱਡੀ ਗਿਣਤੀਆਂ ’ਚ ਵਿਦਿਆਰੀਆਂਂ ਨੇ ਹਿੱਸਾ ਲਿਆ। ਜਿਸ ਵਿੱਚ ਰਾਮਗੜੀਆ ਕਾਲਜ ਫਗਵਾੜਾ ਦੇ ਰੈਡ ਰਿਬਨ ਕੱਲਬ ਨਾਲ ਜੁੜੇ ਵਿਦਿਆਰਥੀਆਂ, ਸਾਬਕਾ ਕੌਂਸਲਰ ਸਰਬਜੀਤ ਕੌਰ, ਆਪ ਨੇਤਰੀ ਪ੍ਰਿਤਪਾਲ ਕੌਰ ਤੁਲੀ, ਸਮਾਜ ਸੇਵੀ ਸੰਸਥਾਵਾਂ ਪ੍ਰੀਤ ਸਾਹਿਤ ਸਭਾ, ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਰਜ਼ਿ ਫਗਵਾੜਾ ਅਤੇ ਸਨਾਤਨ ਧਰਮ ਮੰਦਰ ਕਮੇਟੀ ਰਜ਼ਿ. ਭਗਤ ਪੁਰਾ ਦੇ ਮੈਬਰਾਂ ਨੇ ਹਿੱਸਾ ਲੈਂਦਿਆਂ ਪੌਲੀਥੀਨ ਲਿਫਾਫਿਆਂ ਨੂੰ ਇਕੱਠਾ ਕੀਤਾ ।
ਸਫਾਈ ਲਈ ਸਭ ਦਾ ਸਹਿਯੋਗ ਜ਼ਰੂਰੀ :ਗਗਨਦੀਪ ਕੌਰ (Swachh Bharat Abhiyan)
ਕਪੂਰਥਲਾ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚ ਕੇ ਸਫਾਈ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਗਗਨਦੀਪ ਕੌਰ ਨੇ ਦੱਸਿਆ ਕਿ ਪਲਾਸਟਿਕ ਇੱਕ ਗੰਭੀਰ ਸਮੱਸਿਆ ਧਾਰਨ ਕਰ ਚੁੱਕਾ ਹੈ । ਜੋ ਪਾਣੀ, ਹਵਾ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ। ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾਈ ਹੈ। ਪਰ ਲੋਕ ਅਜੇ ਇਸ ਸਮੱਸਿਆਂ ਨੂੰ ਸਮਝ ਨਹੀਂ ਰਹੇ ਹਨ । ਸਵੱਛ ਭਾਰਤ ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਨੌਜਵਾਨ ਕਲੱਬਾਂ, ਜਨ ਪ੍ਰਤੀਨਿਧੀਆਂ ਅਤੇ ਸਵੈ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਹੀ ਲੋਕਾਂ ’ਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ। ਸਫਾਈ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੇ ਦੇਸ਼ ਨੂੰ ਸਵੱਛ ਰੱਖ ਸਕਾਂਗੇ।
ਸਾਬਕਾ ਕੌਂਸਲਰ ਸਰਬਜੀਤ ਕੌਰ ਅਤੇ ਸਮਾਜ ਸੇਵੀ ਸ਼ਖਸ਼ੀਅਤ ਪ੍ਰਿਤਪਾਲ ਕੌਰ ਤੁਲੀ ਨੇ ਵੀ ਵਿਚਾਰ ਪ੍ਰਗਟ ਕੀਤੇ ਕਿ ਵੱਧ ਤੋਂ ਵੱਧ ਪਰਿਵਾਰਾਂ ਦੀ ਸ਼ਮੂਲੀਅਤ ਸਦਕਾ ਇਹ ਮੁਹਿੰਮ ਕਾਮਯਾਬੀ ਤੇ ਰਾਹ ’ਤੇ ਤੁਰੇਗੀ। ਯੁਵਾ ਵਲੰਟੀਅਰ ਇਸ਼ਾਨ ਗੋਗਨਾ ਦੀ ਮਿਹਨਤ ਸਦਕਾ
ਆਯੋਜਿਤ ਇਸ ਮੁਹਿੰਮ ਵਿੱਚ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਦੇ ਪ੍ਰਧਾਨ ਵਿਤਿਨ ਪੁਰੀ, ਪ੍ਰੀਤ ਸਾਹਿਤ ਸਭਾ ਮੈਂਬਰ ਹਰਚਰਨ ਭਾਰਤੀ ਅਤੇ ਰੈਡ ਰਿਬਨ ਕਲੱਬ ਦੇ ਇੰਚਾਰਜ ਪ੍ਰੋਫੈਸਰ ਵੰਦਨਾ ਬਾਂਸਲ ਨੇ ਵੀ ਇਸ ਪ੍ਰੋਜੈਕਟ ਨੂੰ ਸਮੇਂ ਦੀ ਲੋੜ ਦੱਸਿਆ । ਪ੍ਰੋਗਰਾਮ ਨੂੰ ਬਲ ਮਿਲਿਆ ਜਦੋਂ ਇਲਾਕੇ ਦੇ ਸਫਾਈ ਕਰਮਚਾਰੀਆਂ ਨੇ ਵੀ ਆ ਕੇ ਸਾਥ ਦਿੱਤਾ ।ਇਸ ਮੌਕੇ ਰਾਜੀਵ ਸ਼ਰਮਾ, ਗੁਰਦੀਪ ਸਿੰਘ ਤੁਲੀ, ਅਮਰਜੀਤ ਸਹਿਦੇਵ, ਹਰਚਰਨ ਭਾਰਤੀ, ਜਸਵਿੰਦਰ ਸਿੰਘ ਭਗਤਪੁਰਾ, ਰਣਵੀਰ ਪਰਮਾਰ, ਸੋਹਨ ਲਾਲ, ਦੌਲਤ ਰਾਮ ਅਤੇ ਸਲਹੋਤਰਾ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ