ਜੰਮੂ-ਕਸ਼ਮੀਰ ਦਾ ਮਾਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ
ਊਧਮਪੁਰ ਬੰਬ ਧਮਾਕੇ ਤੋਂ ਬਾਅਦ ਜੰਮੂ-ਕਸ਼ਮੀਰ ਜੇਲ੍ਹ ਵਿਭਾਗ ਦੇ ਡੀਜੀਪੀ ਦੇ ਕਤਲ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਦੇਸ਼ਵਿਰੋਧੀ ਸੰਗਠਨ ਜੰਮੂ ਕਸ਼ਮੀਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਅਜਿਹੇ ਸਮੇਂ ਜਦੋਂ ਜੰਮੂ ਕਸ਼ਮੀਰ ’ਚ ਚੋਣਾਂ ਹੋਣ ਜਾਂ ਰਹੀਆਂ ਹਨ, ਉਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਚਿੰਤਾ ਦਾ ਕਾਰਨ ਬਣ ਰਹੀਆਂ ਹਨ ਧਾਰਾ 370 ਹਟਣ ਤੋਂ ਬਾਅਦ ਹੌਲੀ-ਹੌਲੀ ਘਾਟੀ ਦਾ ਮਾਹੌਲ ਸ਼ਾਂਤ ਹੋ ਰਿਹਾ ਸੀ ਸਰਕਾਰ ਦਾ ਪੂਰਾ ਯਤਨ ਹੈ ਕਿ ਜੰਮੂ ਕਸ਼ਮੀਰ ਦਾ ਮਾਹੌਲ ਆਮ ਹੋ ਜਾਵੇ ਅਤੇ ਉੱਥੇ ਚੋਣਾਂ ਕਰਵਾ ਕੇ ਇੱਕ ਚੁਣੀ ਹੋਈ ਸਰਕਾਰ ਨੂੰ ਸੱਤਾ ਸੌਂਪ ਦਿੱਤੀ ਜਾਵੇ ਪਰ ਧਾਰਾ 370 ਹਟਣ ਤੋਂ ਬਾਅਦ ਤਮਾਮ ਦੇਸ਼ਵਿਰੋਧੀ ਤਾਕਤਾਂ ਨੂੰ ਇਹ ਫੈਸਲਾ ਰਾਸ ਨਹੀਂ ਆਇਆ ਸੀ ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਜੰਮੂ ਕਸ਼ਮੀਰ ਦੇ ਮਾਹੌਲ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਇੱਕ ਵਾਰ ਫ਼ਿਰ ਸ਼ੁਰੂ ਹੋ ਗਈਆਂ ਹਨ
ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਦੇਸ਼-ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਸੰਗਠਨ ਪੀਐਫ਼ਆਈ ’ਤੇ ਪੰਜ ਸਾਲ ਲਈ ਪਾਬੰਦੀ ਲਾਈ ਸੀ ਪੀਐਫ਼ਆਈ ’ਤੇ ਪਾਬੰਦੀ ਲੱਗਣ ਤੋਂ ਬਾਅਦ ਹਿੰਦੂ ਬਹੁਤਾਤ ਵਾਲੇ ਊਧਮਪੁਰ ’ਚ ਬੰਬ ਧਮਾਕੇ ਹੋਏ ਕਿਉਂਕਿ ਆਉਣ ਵਾਲੇ ਦਿਨਾਂ ’ਚ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ
ਅਜਿਹੇ ’ਚ ਊਧਮਪੁਰ ’ਚ ਹੋਏ ਬੰਬ ਧਮਾਕੇ ਆਮ ਨਹੀਂ ਮੰਨੇ ਜਾ ਸਕਦੇ ਕਸ਼ਮੀਰ ਘਾਟੀ ਦੇ ਪ੍ਰਵੇਸ਼ ਦੁਆਰ ’ਤੇ ਕੀਤੇ ਗਏ ਧਮਾਕੇ ਪੀਐਫ਼ਆਈ ਦੀ ਕਰਤੂਤ ਹੈ ਜਾਂ ਕਿਸੇ ਹੋਰ ਅੱਤਵਾਦੀ ਸੰਗਠਨ ਦੀ ਇਹ ਤਾਂ ਜਾਂਚ ’ਚ ਪਤਾ ਲੱਗ ਸਕੇਗਾ ਗ੍ਰਹਿ ਮੰਤਰੀ ਦੇ ਦੌਰੇ ਦੌਰਾਨ ਜੰਮੂ ਕਸ਼ਮੀਰ ਜੇਲ੍ਹ ਵਿਭਾਗ ਦੇ ਡੀਜੀਪੀ ਹੇਮੰਤ ਕੁਮਾਰ ਲੋਹੀਆ ਦੀ ਹੱਤਿਆ ਦੇ ਮਾਮਲੇ ਨੇ ਮਾਹੌਲ ਗਰਮਾ ਦਿੱਤਾ ਹੈ ਪੁਲਿਸ ਮੁਤਾਬਿਕ ਹੇਮੰਤ ਕੁਮਾਰ ਲੋਹੀਆ ਦੀ ਹੱਤਿਆ ਉਨ੍ਹਾਂ ਦੇ ਘਰੇਲੂ ਸਹਾਇਕ ਨੇ ਕੀਤੀ ਹੈ ਮੁਲਜ਼ਮ ਘਰੇਲੂ ਸਹਾਇਕ ਦੀ ਪਛਾਣ ਰਾਮਬਨ ਨਿਵਾਸੀ ਯਾਸਿਰ ਅਹਿਮਦ ਦੇ ਤੌਰ ’ਤੇ ਹੋਈ
ਧਾਰਾ 370 ਹਟਣ ਤੋਂ ਬਾਅਦ ਢਾਈ ਸਾਲ ਤੋਂ ਜ਼ਿਆਦਾ ਸਮੇਂ ’ਚ ਘਾਟੀ ’ਚ ਅੱਤਵਾਦ ਦਾ ਲੱਕ ਲਗਭਗ ਟੁੱਟ ਗਿਆ ਹੈ ਅੱਤਵਾਦ ਦੇ ਰਾਹ ’ਤੇ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਘੱਟ ਹੋਈ ਹੈ ਪੱਥਰਬਾਜਾਂ ਦਾ ਸਾਥ ਨਹੀਂ ਮਿਲ ਰਿਹਾ ਹੈ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਸ਼ਿਕੰਜਾ ਕੱਸਦਿਆਂ ਅੱਤਵਾਦੀ ਤੰਜੀਮਾਂ ਦੇ ਕਮਾਂਡਰਾਂ ਦਾ ਇੱਕ-ਇੱਕ ਕਰਕੇ ਸਫ਼ਾਇਆ ਕਰ ਦਿੱਤਾ ਗਿਆ ਹੈ ਇਸ ਨਾਲ ਅੱਤਵਾਦੀਆਂ ਨੂੰ ਕੋਈ ਵੱਡਾ ਮੌਕਾ ਹੱਥ ਨਹੀਂ ਲੱਗ ਸਕਿਆ ਹੈ
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਖੂਫ਼ੀਆ ਸੂਤਰਾਂ ਅਨੁਸਾਰ ਅੱਤਵਾਦ ਦੇ ਮੋਰਚਿਆਂ ’ਤੇ ਆਪਣਾ ਗੇਮ ਪਲਾਨ ਫੇਲ੍ਹ ਹੁੰਦਾ ਦੇਖ ਪਾਕਿਸਤਾਨ ਹੁਣ ਨਵੇਂ ਸਿਰੇ ਤੋਂ ਘਾਟੀ ’ਚ ਹਿੰਸਾ ਦਾ ਮਾਹੌਲ ਬਣਾਉਣ ਦੀਆਂ ਸਾਜਿਸ਼ਾਂ ’ਚ ਲੱਗਾ ਹੈ ਇਸ ਤਹਿਤ ਪੰਚਾਇਤ ਨੁਮਾਇੰਦਿਆਂ ਅਤੇ ਪੁਲਿਸ ਅਤੇ ਫੌਜ ਦੇ ਨਿਰਦੋਸ਼ ਜਵਾਨਾਂ ਦੀ ਟਾਰਗੇਟ ਕਿÇਲੰਗ ਫ਼ਿਰ ਤੋਂ ਵਧਾਉਣ ਦੀ ਹਿਦਾਇਤ ਦਿੱਤੀ ਗਈ ਹੈ ਮਾਰਚ ਮਹੀਨੇ ’ਚ ਟਾਰਗੇਟ ਕਿÇਲੰਗ ਦੀਆਂ ਘਟਨਾਵਾਂ ’ਚ ਇਸ ਵਜ੍ਹਾ ਨਾਲ ਵਾਧਾ ਦੇਖਣ ਨੂੰ ਮਿਲਿਆ ਸੀ ਹੁਣ ਜੰਮੂ ਕਸ਼ਮੀਰ ਦੇ ਸਿਆਸੀ ਸਮੀਕਰਨ ਕਾਫ਼ੀ ਬਦਲੇ ਹੋਏ ਹੋਣਗੇ ਭਾਵ ਕਾਂਗਰਸ ਦੇ ਸਭ ਤੋਂ ਵੱਡੇ ਆਗੂ ਗੁਲਾਮ ਨਬੀ ਅਜ਼ਾਦ ਨੇ ਪਾਰਟੀ ਛੱਡਣ ਤੋਂ ਬਾਅਦ ਆਪਣੀ ਪਾਰਟੀ ਬਣਾਈ ਹੈ ਅਤੇ ਜੋ ਨਵੀਂ ਹਲਕਾਬੰਦੀ ਹੋਈ ਹੈ
ਉਸ ਅਨੁਸਾਰ ਜੰਮੂ ਖੇਤਰ ’ਚ ਸੀਟਾਂ ਦੀ ਗਿਣਤੀ ਵਧਣ ਨਾਲ ਮੁਸਲਿਮ ਬਹੁਤਾਤ ਵਾਲੀ ਘਾਟੀ ਦੀ ਹੋਂਦ ਪਹਿਲਾਂ ਵਰਗੀ ਨਹੀਂ ਰਹੇਗੀ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਬਾਲਮੀਕੀ ਸਮਾਜ ਦੇ ਉਨ੍ਹਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਜੋ ਤਿੰਨ ਪੀੜ੍ਹੀਆਂ ਪਹਿਲਾਂ ਪੰਜਾਬ ਤੋਂ ਸਫ਼ਾਈ ਮਜ਼ਦੂਰ ਦੇ ਤੌਰ ’ਤੇ ਲਿਆਂਦੇ ਗਏ ਸਨ ਉਨ੍ਹਾਂ ਦੇ ਪਰਿਵਾਰ ਸਫ਼ਾਈ ਕਰਮੀ ਦੀ ਸਰਕਾਰੀ ਨੌਕਰੀ ਤਾਂ ਪਾਉਂਦੇ ਰਹੇ ਪਰ ਅੱਜ ਤੱਕ ਇਸ ਵਰਗ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਮਿਲਿਆ ਇਸ ਤਰ੍ਹਾਂ ਜੋ ਸ਼ਰਨਾਰਥੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਉਨ੍ਹਾਂ ਨੂੰ ਵੀ ਜੰਮੂ ਕਸ਼ਮੀਰ ਦਾ ਨਾਗਰਿਕ ਨਹੀਂ ਮੰਨਿਆ ਗਿਆ ਹੁਣ ਇਨ੍ਹਾਂ ਦੇ ਨਾਂਅ ਵੀ ਵੋਟਰ ਸੂਚੀ ’ਚ ਦਰਜ ਹੋ ਗਏ ਹਨ
ਇਹੀ ਨਹੀਂ ਜਿਨ੍ਹਾਂ ਕਸ਼ਮੀਰੀ ਪੰਡਿਤਾਂ ਨੂੰ 1990 ’ਚ ਘਾਟੀ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ ਉਹ ਵੀ ਬਾਹਰੋਂ ਆ ਕੇ ਵੋਟਿੰਗ ਕਰ ਸਕਣਗੇ ਤਾਜ਼ਾ ਖਬਰਾਂ ਇਹ ਹਨ ਕਿ ਬਕਰਵਾਲ ਅਤੇ ਗੁੱਜਰ ਵਰਗੀਆਂ ਘੁਮੰਤੂ ਜਾਤੀਆਂ ਨੂੰ ਰਾਖਵਾਂਕਰਨ ਦਿੱਤੇ ਜਾਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ ਜਿਵੇਂਕਿ ਖਬਰ ਹੈ ਘਾਟੀ ਅੰਦਰ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਤੋਂ ਇਲਾਵਾ ਹੋਰ ਛੋਟੀਆਂ-ਛੋਟੀਆਂ ਪਾਰਟੀਆਂ ’ਚ ਗਠਜੋੜ ਦੇ ਯਤਨ ਕਾਰਗਰ ਨਹੀਂ ਹੋ ਪਾ ਰਹੇ ਗੁਲਾਮ ਨਬੀ ਦੇ ਵੱਖ ਪਾਰਟੀ ਬਣਾ ਲੈਣ ਤੋਂ ਬਾਅਦ ਇਹ ਸੰਭਾਵਨਾ ਵੀ ਬਣ ਰਹੀ ਹੈ ਕਿ ਉਨ੍ਹਾਂ ਦਾ ਭਾਜਪਾ ਨਾਲ ਗਠਜੋੜ ਹੋ ਸਕਦਾ ਹੈ ਜੇਕਰ ਅਜਿਹਾ ਹੋਇਆ ਉਦੋਂ ਘਾਟੀ ਅੰਦਰ ਅਬਦੁੱਲਾ ਅਤੇ ਮੁਫ਼ਤੀ ਪਰਿਵਾਰ ਦੇ ਦਬਦਬੇ ’ਚ ਕਮੀ ਆਉਣੀ ਤੈਅ ਹੈ ਕਾਂਗਰਸ ਦੇ ਜ਼ਿਆਦਾਤਰ ਆਗੂ ਸ੍ਰੀ ਅਜ਼ਾਦ ਦੇ ਨਾਲ ਆ ਜਾਣ ਨਾਲ ਪਾਰਟੀ ਕੋਲ ਕੋਈ ਵੱਡਾ ਪ੍ਰਭਾਵਸ਼ਾਲੀ ਚਿਹਰਾ ਬਚਿਆ ਹੀ ਨਹੀਂ ਹੈ
ਧਾਰਾ 370 ਹਟਣ ਤੋਂ ਬਾਅਦ ਕਾਨੂੰਨ ਵਿਵਸਥਾ ਦੀ ਸਥਿਤੀ ਕਾਫ਼ੀ ਸੁਧਰੀ ਹੈ ਜਦੋਂਕਿ ਹਾਲੇ ਵੀ ਅੱਤਵਾਦੀ ਕਦੇ-ਕਦਾਈਂ ਘਾਟੀ ’ਚ ਰਹਿ ਰਹੇ ਹਿੰਦੂਆਂ ਦੀ ਹੱਤਿਆ ਕਰਕੇ ਦੇਸ਼ ਦੇ ਬਾਕੀ ਹਿੱਸਿਆਂ ’ਚ ਵੱਸੇ ਕਸ਼ਮੀਰੀ ਪੰਡਿਤਾਂ ਨੂੰ ਘਾਟੀ ’ਚ ਪਰਤਣ ਦਾ ਇਰਾਦਾ ਤਿਆਗਣ ਦੀ ਚਿਤਾਵਨੀ ਦੇਣ ਤੋਂ ਬਾਜ ਨਹੀਂ ਆਉਂਦੇ ਪਰ ਸੁਰੱਖਿਆ ਬਲ ਵੀ ਆਏ ਦਿਨ ਉਨ੍ਹਾਂ ਨੂੰ ਮਾਰ ਕੇ ਉਨ੍ਹਾਂ ਦਾ ਲੱਕ ਤੋੜ ਰਹੇ ਹਨ ਇਸ ਵਜ੍ਹਾ ਨਾਲ ਜੁੰਮੇ ਦੀ ਨਮਾਜ਼ ਤੋਂ ਬਾਅਦ ਮਸਜ਼ਿਦਾਂ ’ਚੋਂ ਨਿੱਕਲੀ ਭੀੜ ਨਾ ਤਾਂ ਪਾਕਿਸਤਾਨੀ ਝੰਡਾ ਲਹਿਰਾਉਂਦੀ ਹੈ ਅਤੇ ਨਾ ਹੀ ਭਾਰਤ ਵਿਰੋਧੀ ਨਾਅਰੇ ਲਾਉਣ ਦੀ ਹਿੰਮਤ ਕੋਈ ਕਰਦਾ ਹੈ ਜੰਮੂ-ਕਸ਼ਮੀਰ ਦੇ ਮਾਹੌਲ ’ਚ ਨਾ ਸਿਰਫ਼ ਬਦਲਾਅ ਆਇਆ ਹੈ, ਸਗੋਂ ਆਰਥਿਕ ਵਿਕਾਸ ਅਤੇ ਸੈਰ-ਸਪਾਟੇ ਨੂੰ ਖੰਭ ਲੱਗੇ ਹਨ ਵਿਕਾਸ ਦਾ ਪਹੀਆ ਵੀ ਤੇਜ਼ੀ ਨਾਲ ਘੁੰਮ ਰਿਹਾ ਹੈ
ਸ੍ਰੀਨਗਰ ਦੇ ਲਾਲ ਚੌਂਕ ’ਤੇ ਅਜ਼ਾਦੀ ਦੇ ਦਿਨ ਤਿਰੰਗਾ ਲਾਹ ਕੇ ਪਾਕਿਸਤਾਨੀ ਝੰਡਾ ਲਹਿਰਾਉਣ ਦੀ ਹਿੰਮਤ ਕਿਸੇ ਦੀ ਨਹੀਂ ਹੋਈ ਇਸ ਸਾਲ ਤਾਂ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ’ਤੇ ਸੋਭਾ ਯਾਤਰਾ ਵੀ ਕੱਢੀ ਅਤੇ ਖੀਰ ਭਵਾਨੀ ’ਚ ਪੂਜਾ ਕਰਨ ਕਸ਼ਮੀਰ ਦੇ ਨਾਲ ਹੀ ਬਾਹਰੋਂ ਵੀ ਹਿੰਦੂ ਸ਼ਰਧਾਲੂ ਵੱਡੀ ਗਿਣਤੀ ’ਚ ਇਕੱਠੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਇ ਨੇ ਤਿੰਨ ਅਗਸਤ ਨੂੰ ਸੰਸਦ ’ਚ ਇੱਕ ਸਵਾਲ ਦੇ ਜਵਾਬ ’ਚ ਵੀ ਕਿਹਾ ਕਿ ਇਸ ਸਾਲ 3 ਜੁਲਾਈ ਤੱਕ 1.06 ਕਰੋੜ ਸੈਲਾਨੀ ਜੰਮੂ-ਕਸ਼ਮੀਰ ਪਹੁੰਚੇ
ਸਰਕਾਰ ਨੇ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਲਈ ਹੋਮ ਸਟੇਅ ਦੀ ਸੁਵਿਧਾ ਸ਼ੁਰੂ ਕੀਤੀ ਹੈ ਐਲਓਸੀ ’ਤੇ ਵੀ ਹੋਮ ਸਟੇ ਬਣਾਏ ਜਾ ਰਹੇ ਹਨ, ਜਿੱਥੇ ਸੈਲਾਨੀ ਸਰਹੱਦੀ ਇਲਾਕੇ ਦੀ ਸੁੰਦਰਤਾ ਦੇਖਣ ਪਹੁੰਚ ਰਹੇ ਹਨ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਸਰਗਨਾ ਅਤੇ ਨੱਬੇ ਦੇ ਦਹਾਕੇ ’ਚ ਅੱਤਵਾਦ ਦਾ ਚਿਹਰਾ ਰਹੇ ਯਾਸੀਨ ਮਲਿਕ ਨੂੰ ਟੈਰਰ ਫੰਡਿੰਗ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ ਕਸ਼ਮੀਰ ਦੀ ਜਨਤਾ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ ਇਹ ਕਹਿਣਾ ਵੀ ਗਲਤ ਨਾ ਹੋਵੇਗਾ ਕਿ ਸੂਬੇ ’ਚ ਚੁਣੇ ਗਏ ਨੁਮਾਇੰਦੇ ਨਾ ਹੋਣ ਨਾਲ ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਸੰਵਾਦਹੀਣਤਾ ਵੀ ਕਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ
ਇਸ ਲਈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਚੁਣੀ ਹੋਈ ਸਰਕਾਰ ਬਣਨ ਤੋਂ ਬਾਅਦ ਹਾਲਾਤ ਹੋਰ ਸੁਧਰਨਗੇ ਇਸੇ ਡਰ ਨਾਲ ਅੱਤਵਾਦੀ ਸੰਗਠਨ ਚੋਣ ਪ੍ਰਕਿਰਿਆ ’ਚ ਵਿਘਨ ਪਾਉਣ ਤੋਂ ਬਾਜ ਨਹੀਂ ਆਉਣਗੇ ਕਿ ਉਨ੍ਹਾਂ ਨੂੰ ਪਤਾ ਹੈ ਕਿ ਸੂਬੇ ’ਚ ਸਥਾਈ ਤੌਰ ’ਤੇ ਸ਼ਾਂਤੀ ਵਿਵਸਥਾ ਕਾਇਮ ਹੋ ਗਈ ਤਾਂ ਉਨ੍ਹਾਂ ਦੀਆਂ ਦੁਕਾਨਾਂ ਬੰਦ ਹੋਣ ’ਚ ਦੇਰ ਨਹੀਂ ਲੱਗੇਗੀ ਸਈਅਦ ਅਲੀ ਸ਼ਾਹ ਗਿਲਾਨੀ ਦੀ ਮੌਤ ਅਤੇ ਯਾਸੀਨ ਮਲਿਕ ਦੇ ਜੇਲ੍ਹ ਜਾਣ ਦੇ ਬਾਅਦ ਤੋਂ ਘਾਟੀ ’ਚ ਵੱਖਵਾਦੀ ਤਾਕਤਾਂ ਪਹਿਲਾਂ ਵਾਂਗ ਤਾਕਤਵਰ ਨਹੀਂ ਰਹੀਆਂ ਉਨ੍ਹਾਂ ਦੀ ਸਥਿਤੀ ਦਰਅਸਲ ਬਿਨਾਂ ਰਾਜੇ ਦੀ ਫੌਜ ਵਰਗੀ ਹੋ ਗਈ ਜਿਸ ਨੂੰ ਅੱਤਵਾਦੀ ਹਜ਼ਮ ਨਹੀਂ ਕਰ ਰਹੇ ਅਤੇ ਇਸੇ ਲਈ ਉਹ ਵਿਧਾਨ ਸਭਾ ਚੋਣਾਂ ’ਚ ਵਿਘਨ ਪਾਉਣ ਦਾ ਹਰ ਸੰਭਵ ਯਤਨ ਕਰਨਗੇ ਅਜਿਹੇ ’ਚ ਸੁਰੱਖਿਆ ਬਲਾਂ ਨੂੰ ਹੋਰ ਚੌਕਸੀ ਵਰਤਣ ਦੀ ਲੋੜ ਹੈ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ