ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮਨਾਈ

(Gandhi Jayanti) ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਤੈਅ ਕਰੋ ਟੀਚਾ: ਇੰਸਪੈਕਟਰ ਮੰਜੂ ਸਿੰਘ

(ਸੱਚ ਕਹੂੰ ਨਿਊਜ਼) ਸਰਸਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ (Gandhi Jayanti) ਦੇ ਸਬੰਧ ’ਚ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਦੇਸ਼ ਭਗਤੀ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਪੋ੍ਰਗਰਾਮ ’ਚ ਮੁੱਖ ਮਹਿਮਾਨ ਦੇ ਰੂਪ ’ਚ ਮਹਿਲਾ ਥਾਣਾ ਇੰਚਾਰਜ ਇੰਸਪੈਕਟਰ ਮੰਜੂ ਸਿੰਘ ਨੇ ਸ਼ਿਰਕਤ ਕੀਤੀ।

ਪ੍ਰੋਗਰਾਮ ਦੀ ਪ੍ਰਧਾਨਗੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕੀਤੀ ਸਭ ਤੋਂ ਪਹਿਲਾਂ?ਮੁੱਖ ਮਹਿਮਾਨ ਇੰਸਪੈਕਟਰ ਮੰਜੂ ਸਿੰਘ ਅਤੇ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਭਿਲਾਸ਼ਾ, ਤਮੰਨਾ, ਮਹਿਕ ਅਤੇ ਸੀਰਤ ਨੇ ਸਮੂਹ ਸਵਾਗਤ ਗੀਤ ‘ਵੀ ਵੈਲਕਮ ਯੂ’ ਪੇਸ਼ ਕੀਤਾ ਪ੍ਰੋਗਰਾਮ ਦੀ ਅਗਲੀ ਕੜੀ ’ਚ ਹਤਲੀਨ, ਤਮੰਨਾ, ਸਹਿਜ਼ਦੀਪ ਅਤੇ ਸਜੈਨਿਕਾ ਨੇ ‘ਤੇਰੀ ਮਿੱਟੀ ਮੇ ਮਿਲ ਜਾਵਾਂ’ ਦੇਸ਼ਭਗਤੀ ਗੀਤ ’ਤੇ ਖੁੂਬਸੂਰਤ ਨਿ੍ਰਤ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ ਬਾਅਦ ’ਚ ਅਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨੂੰ ਯਾਦ ਕਰਵਾਉਂਦੀ ਕਰੀਬ 40 ਵਿਦਿਆਰਥਣਾਂ ਵੱਲੋਂ ਮਨਮੋਹਕ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਖੁਸ਼ੀ, ਮੰਨਤ, ਓਜਸਵੀ, ਅਸ਼ਮੀ ਨੇ ਵੰਦੇ ਮਾਤਰਮ ਗੀਤ ’ਤੇ ਸਮੂਹ ਨਿ੍ਰਤ ਪੇਸ਼ ਕੀਤਾ।

ਇਹ ਵੀ ਪੜ੍ਹੋ : ਅਸੂਲਾਂ ਤੇ ਅਹਿੰਸਾ ਦੀ ਮੂਰਤ ਸਨ ਮਹਾਂਤਮਾ ਗਾਂਧੀ

Gandhi

ਅਖੀਰ ’ਚ ਸਕੂਲ ਦੀਆਂ ਸਕੇਟਿੰਗ ਖਿਡਾਰਨਾਂ ਗਜਲਪ੍ਰਿਆ, ਰਵਿੰਦਰ, ਜੰਨਤ, ਅਸ਼ਮੀਤ, ਸੁਖਨੂਰ, ਪਿ੍ਰਤਾਂਸ਼ੀ, ਖੁਸ਼ਬੂ, ਵੰਸ਼ਿਕਾ ਨੇ ਦੇਸ਼ਭਗਤੀ ਗੀਤਾਂ ’ਤੇ ਸਕੇਟਿੰਗ ਡਾਂਸ ਪੇਸ਼ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਸ ਮੌਕੇ ਮੁੱਖ ਮਹਿਮਾਨ ਤੋਂ ਇਲਾਵਾ ਸਕੂਲ ਦੀ ਉਪ ਪਿ੍ਰੰਸੀਪਲ ਸੀਮਾ ਛਾਬੜਾ ਇੰਸਾਂ, ਹੈੱਡ ਕਾਂਸਟੇਬਲ ਕੌਸ਼ੱਲਿਆ, ਕਵਿਤਾ ਸਮੇਤ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਰਹੀਆਂ।

ਸਕੂਲ ਦੀਆਂ ਵਿਦਿਆਰਥਣਾਂ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਮੋਹਰੀ: ਡਾ. ਪੂਨੀਆ

ਸਕੂਲ ਪਿ੍ਰੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਹਮੇਸ਼ਾ ਮੋਹਰੀ ਰਹਿੰਦੀਆਂ ਹਨ ਉਨ੍ਹਾਂ ਹਾਜ਼ਰ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਨੂੰ ਮਹਾਤਮਾ ਗਾਂਧੀ ਜੀ ਦੇ ਜੀਵਨ ਮੁੱਲਾਂ ਨੂੰ ਅਪਣੇ ਜੀਵਨ ’ਚ ਅਪਣਾਉਣ ਬਾਰੇ ਪ੍ਰੇਰਿਤ ਕੀਤਾ ਅਤੇ ਅਖੀਰ ’ਚ ਮੁੱਖ ਮਹਿਮਾਨ ਨੂੰ ਟੋਕਨ ਆਫ ਲਵ ਦੇ ਕੇ ਸਨਮਾਨਿਤ ਕੀਤਾ।

ਮਹਾਤਮਾ ਗਾਂਧੀ ਦੇ ਆਦਰਸ਼ਾਂ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ

ਮੁੱਖ ਮਹਿਮਾਨ ਇੰਸਪੈਕਟਰ ਮੰਜੂ ਸਿੰਘ ਨੇ ਵਿਦਿਆਰਥਣਾਂ ਨੂੰ ਗਾਂਧੀ ਜੈਅੰਤੀ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਆਦਰਸ਼ਾਂ ਦੇ ਚੱਲਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਦੀ ਕਲਾ ਬਾਰੇ ਜਿੰਨਾ ਮੈਂ ਸੁਣਿਆ ਸੀ, ਇੱਥੇ ਆ ਕੇ ਉਸ ਤੋਂ ਵੀ ਵੱਧ ਪਾਇਆ ਹੈ ਇੰਸਪੈਕਟਰ ਮੰਜੂ ਨੇ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰਹਿਣ ਅਤੇ ਆਪਣੇ ਚਰਿੱਤਰ ਨੂੰ ਮਜ਼ਬੂਤ ਬਣਾਉਣ ਲਈ ਕਿਹਾ ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਜਿੰਦਗੀ ’ਚ ਸਫਲਤਾ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਹੋ ਤਾਂ ਆਪਣਾ ਟੀਚਾ ਮਿਥੋ ਅਤੇ ਫੇਰ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਮਿਹਨਤ ਕਰੋ ਇੱਕ ਦਿਨ ਸਫਲਤਾ ਜ਼ਰੂਰ ਮਿਲੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ