ਇੱਥੇ ਵੀ ਤੂੰ, ਉੱਥੇ ਵੀ ਤੂੰ, ਜਿੱਧਰ ਵੀ ਦੇਖਾਂ ਬੱਸ ਤੂੰ ਹੀ ਤੂੰ (Saint MSG)
ਇੱਕ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Saint MSG) ਆਪਣੀ ਲੰਮੀ ਡੰਗੋਰੀ ਲੈ ਕੇ ਤੇਰਾਵਾਸ ਵਿੱਚੋਂ ਬਾਹਰ ਆਏ ਤਾਂ ਮੌਜ਼ ਵਿਚ ਆ ਕੇ ਫ਼ਰਮਾਇਆ, ‘‘ਕੌਣ ਕਹਿੰਦਾ ਹੈ ਕਿ ਅਸੀਂ ਬਿਮਾਰ ਹਾਂ, ਨਾ ਅਸੀਂ ਕਦੇ ਬਿਮਾਰ ਸਾਂ, ਨਾ ਹਾਂ ਅਤੇ ਨਾ ਹੀ ਰਹਾਂਗੇ’’ ਇੰਨਾ ਕਹਿ ਕੇ ਪੂਜਨੀਕ ਪਰਮ ਪਿਤਾ ਜੀ ਨੇ ਸੋਟੀ ਦਾ ਨਾਮਾਤਰ ਸਹਾਰੇ ਨਾਲ ਬੜੀ ਤੇਜ਼ੀ ਨਾਲ ਪੰਡਾਲ ਦਾ ਗੇੜਾ ਲਾਇਆ ਇਹ ਦੇਖ ਕੇ ਪੂਜਨੀਕ ਹਜ਼ੂਰ ਪਿਤਾ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਜੀ ਬਹੁਤ ਖੁਸ਼ ਹੋਏ ਅਤੇ ਪਰਮ ਪਿਤਾ ਜੀ ਨੇ ਦਰਬਾਰ ’ਚ ਹਾਜ਼ਰ ਸਾਰੀ ਸਾਧ-ਸੰਗਤ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਨੋਟ (ਰੁਪਏ) ਵੰਡੇ।
ਅਨੋਖੀਆਂ ਅਣਗਿਣਤ ਮਿਸਾਲਾਂ
ਇਸ ਤਰ੍ਹਾਂ ਦੀਆਂ ਅਨੋਖੀਆਂ ਅਣਗਿਣਤ ਮਿਸਾਲਾਂ ਅਕਸਰ ਦੇਖਣ ਨੂੰ ਮਿਲਦੀਆਂ ਸਨ ਪੂਜਨੀਕ ਪਰਮ ਪਿਤਾ ਜੀ ਸਟੇਜ ’ਤੇ ਬੈਠੇ ਹੋਏ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਜੇਕਰ ਕੁਝ ਕਹਿੰਦੇ ਤਾਂ ਆਪ ਜੀ ਤੁਰੰਤ ਉਨ੍ਹਾਂ ਬਚਨਾਂ ਬਾਰੇ ‘ਹਾਂ ਜੀ’ ਕਹਿੰਦੇ ਅਤੇ ਕਿਸੇ ਗੱਲ ’ਤੇ ਆਪਣੇ ਮੁਰਸ਼ਿਦ ਜੀ ਨੂੰ ਹੱਸਦਾ ਦੇਖ ਕੇ ਪੂਜਨੀਕ ਹਜ਼ੂਰ ਪਿਤਾ ਜੀ ਦਾ ਚਿਹਰਾ ਨੂਰੋ-ਨੂਰ ਹੋ ਉੱਠਦਾ ਲਗਭਗ ਦੋ ਸਾਲ ਤੱਕ ਇਸ ਤਰ੍ਹਾਂ ਦੀਆਂ ਮਿੱਠੀਆਂ ਤੇ ਪਿਆਰੀਆਂ ਯਾਦਾਂ ਦੇੇਖਣ ਨੂੰ ਮਿਲਦੀਆਂ ਰਹੀਆਂ ਪੂਜਨੀਕ ਹਜ਼ੂਰ ਪਿਤਾ ਜੀ ਅਤੇ ਪੂਜਨੀਕ ਪਰਮ ਪਿਤਾ ਜੀ ਇੱਕੋ ਗੱਡੀ ਵਿਚ ਬੈਠ ਕੇ ਦੂਸਰੇ ਦਰਬਾਰ ’ਚ ਸਤਿਸੰਗ ਕਰਨ ਲਈ ਜਾਂਦੇ ਤੇ ਸਟੇਜ ’ਤੇ ਪਰਮ ਪਿਤਾ ਜੀ ਦੀ ਮੌਜ਼ੂਦਗੀ ਵਿਚ ਪੂਜਨੀਕ ਹਜ਼ੂਰ ਪਿਤਾ ਜੀ ਸਤਿਸੰਗ ਫ਼ਰਮਾਇਆ ਕਰਦੇੇ।
ਇਹ ਵੀ ਪੜ੍ਹੋ : ਹਾਂਸੀ ਬੁਟਾਨਾ ਨਹਿਰ ’ਚ ਫਸੀਆਂ 40 ਤੋਂ ਵੱਧ ਗਊਆਂ ਨੂੰ ਡੇਰਾ ਸ਼ਰਧਾਲੂਆਂ ਨੇ ਕੱਢਿਆ ਬਾਹਰ
ਇੱਕ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਯੂਪੀ ’ਚ ਸਤਿਸੰਗ ਫ਼ਰਮਾਉਣ ਲਈ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਇਕੱਲੇ ਹੀ ਭੇਜਿਆ ਤੇ ਖੁਦ ਸ਼ਾਹ ਮਸਤਾਨਾ ਜੀ ਧਾਮ ’ਚ ਹਾਜ਼ਰ ਰਹਿ ਕੇ ਰੋਜ਼ਾਨਾ ਦੀ ਤਰ੍ਹਾਂ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਰਹੇ।
ਯੂਪੀ ’ਚ ਵੀ ਸਤਿਗੁਰੂ ਜੀ ਦੇ ਦਰਸ਼ਨ, ਸਰਸਾ ’ਚ ਵੀ ਸਤਿਗੁਰੂ ਜੀ ਦੇ ਦਰਸ਼ਨ, ਇਹੋ-ਜਿਹਾ ਮਹਾਨ ਪਰਉਪਕਾਰ ਕਦੇ ਨਹੀਂ ਭੁਲਾਇਆ ਜਾ ਸਕਦਾ ਇਹੀ ਤਾਂ ਸੱਚੇ ਸਤਿਗੁਰੂ ਜੀ ਦੀ ਪਛਾਣ ਹੈ, ਇੱਥੇ ਵੀ ਤੂੰ, ਉੱਥੇ ਵੀ ਤੂੰ, ਜਿੱਧਰ ਦੇਖਾਂ ਬੱਸ, ਤੂੰ ਹੀ ਤੂੰ ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਅਤੇ ਪੂਜਨੀਕ ਪਰਮ ਪਿਤਾ ਜੀ ਇੱਕ ਹੀ ਦਰਬਾਰ ’ਚ ਹੁੰਦੇ ਤਾਂ ਸਾਧ-ਸੰਗਤ ਦੀਆਂ ਖੁਸ਼ੀਆਂ ਦੋਗੁਣੀਆਂ ਹੋ ਜਾਂਦੀਆਂ
ਚਾਰੇ ਪਾਸੇ ਦਰਸ਼ਨਾਂ ਦੀ ਵਰਖਾ
ਪੂਜਨੀਕ ਪਰਮ ਪਿਤਾ ਜੀ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਸਟੇਜ ਤੋਂ ਦਰਸ਼ਨ ਦੇ ਕੇ ਤੇਰਾਵਾਸ ’ਚ ਜਾਂਦੇ ਤਾਂ ਕੁਝ ਦੇਰ ਬਾਅਦ ਕਦੇ ਪੂਜਨੀਕ ਹਜ਼ੂਰ ਪਿਤਾ ਜੀ ਬਾਹਰ ਆ ਜਾਂਦੇ ਤਾਂ ਕਦੇ ਪੂਜਨੀਕ ਪਰਮ ਪਿਤਾ ਜੀ, ਜਿਸ ਨਾਲ ਚਾਰੇ ਪਾਸੇ ਦਰਸ਼ਨਾਂ ਦੀ ਵਰਖਾ, ਖੁਸ਼ੀਆਂ ਦਾ ਆਲਮ ਛਾਇਆ ਹੀ ਰਹਿੰਦਾ ਅਤੇ ਆਪਣੇ ਸਤਿਗੁਰੂ ਜੀ ਦਾ ਨੂਰੀ ਨਜ਼ਾਰਾ ਪਾ ਕੇ ਸਾਧ-ਸੰਗਤ ਆਪਣੇ-ਆਪ ਨੂੰ ਵਡਭਾਗੀ ਮਹਿਸੂਸ ਕਰਦੀ।
ਆਪ ਜੀ ਦਾ ਜਨਮ ਦਿਨ (Saint MSG)
ਅਗਸਤ 1991 ਦੀ ਗੱਲ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਪੂਜਨੀਕ ਹਜ਼ੂਰ ਪਿਤਾ ਜੀ ਕਲਿਆਣ ਨਗਰ, ਸਰਸਾ ’ਚ ਸਟੇਜ ਉੱਤੇ ਬਿਰਾਜਮਾਨ ਸਨ ਸਾਧ-ਸੰਗਤ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਜਨਮ ਦਿਨ ਮਨਾ ਰਹੀ ਸੀ ਸਾਰੀ ਸਾਧ-ਸੰਗਤ ਇਸ ਖੁਸ਼ੀ ਵਿਚ ਨੱਚ ਰਹੀ ਸੀ ਪੂਜਨੀਕ ਹਜ਼ੂਰ ਪਿਤਾ ਜੀ ਸਾਧ-ਸੰਗਤ ਨੂੰ ਫ਼ਰਮਾਉਣ ਲੱਗੇ, ‘‘ਥੋੜ੍ਹਾ ਪਿੱਛੇ ਹੋ ਕੇ ਨੱਚੋ’’ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਨੇ ਬੜੇ ਪਿਆਰ ਨਾਲ ਕਿਹਾ, ‘‘ਅੱਗੇ ਆ ਕੇ ਨੱਚੋ, ਇਸ ਦੇ ਅੱਗੇ ਨੱਚੋ’’
ਫਿਰ ਪੂਜਨੀਕ ਹਜ਼ੂਰ ਪਿਤਾ ਜੀ ਮੁਸਕੁਰਾਉਂਦੇ ਹੋਏ ਫ਼ਰਮਾਉਣ ਲੱਗੇ, ‘‘ਕੋਈ ਗੱਲ ਨਹੀਂ ਪਿਤਾ ਜੀ, ਤੁਹਾਡਾ ਜਨਮ ਦਿਨ ਵੀ ਆਏਗਾ ਅਸੀਂ ਧੂਮ-ਧਾਮ ਨਾਲ ਮਨਾਵਾਂਗੇ ਅਤੇ ਸਾਧ-ਸੰਗਤ ਨੂੰ ਖੂਬ ਨਚਾਵਾਂਗੇ’’ ਇਹ ਪਵਿੱਤਰ ਬਚਨ ਸੁਣ ਕੇ ਸਾਰੀ ਸਾਧ-ਸੰਗਤ ਹੋਰ ਵੀ ਖੁਸ਼ੀ ਨਾਲ ਨੱਚਣ ਲੱਗੀ ਤੇ ਭਰਪੂਰ ਖੁਸ਼ੀਆਂ ਪ੍ਰਾਪਤ ਕੀਤੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ