ਐਸ ਐਮ ਡੀ ਵਰਲਡ ਸਕੂਲ ਨੇ ਜਿੱਤੇ 19 ਗੋਲਡ ਮੈਡਲ

ਐਸ ਐਮ ਡੀ ਵਰਲਡ ਸਕੂਲ ਨੇ ਜਿੱਤੇ 19 ਗੋਲਡ ਮੈਡਲ

ਕੋਟਕਪੂਰਾ (ਅਜੈ ਮਨਚੰਦਾ)। ਫਰੀਦਕੋਟ ਵਿਖੇ ਸੰਪੰਨ ਹੋਏ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਟਹਿਣਾ ਜੋਨ ਵੱਲੋਂ ਖੇਡਦਿਆਂ ਹੋਇਆਂ ਸੰਤ ਮੋਹਨ ਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੀ ਸੰਸਥਾ ਐਸ ਐਮ ਡੀ ਵਰਲਡ ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ।

ਸਕੂਲ ਦੇ ਪਿ੍ਰੰਸੀਪਲ ਐਚਐਸ ਸਾਹਨੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸਕੂਲ ਦੇ ਖਿਡਾਰੀਆਂ ਨੇ ਮਾਰਸ਼ਲ ਆਰਟ ਦੀ ਗੇਮ ਕਿੱਕ ਬਾਕਸਿੰਗ ਦੇ ਕ੍ਰਮਵਾਰ 14,17 ਅਤੇ 19 ਸਾਲਾ ਉਮਰ ਵਰਗ ਦੇ ਮੁਕਾਬਲਿਆਂ ’ਚ ਵਿੱਚ ਪਹਿਲਾ ਸਥਾਨ ਹਾਸਿਲ ਕਰਦਿਆਂ ਹੋਇਆ ਸੰਸਥਾ ਦੇ ਨਾਲ ਨਾਲ ਪੂਰੇ ਇਲਾਕੇ ’ਚ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।

ਮਾਰਸ਼ਲ ਆਰਟ ਦੇ ਕੋਚ ਰਵੀ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾ ਖਿਡਾਰੀਆਂ ਨੇ 14 ਸਾਲਾ ਉਮਰ ਵਰਗ ਵਿੱਚ 8 ਗੋਲਡ ’ਤੇ ਇੱਕ ਸਿਲਵਰ ਮੈਡਲ, 17 ਸਾਲਾ ਉਮਰ ਵਰਗ ਵਿੱਚ 5 ਗੋਲਡ, 4 ਸਿਲਵਰ ਤੇ ਇੱਕ ਬਰੌਂਜ਼ ਮੈਡਲ, 19 ਸਾਲਾਂ ਉਮਰ ਵਰਗ ਵਿੱਚ 7 ਗੋਲਡ ’ਤੇ ਇੱਕ ਸਿਲਵਰ ਮੈਡਲ ਪ੍ਰਾਪਤ ਕਰਕੇ ਜਿਲਾ ਪੱਧਰ ’ਤੇ ਆਪਣੀ ਨਿਵੇਕਲੀ ਪਹਿਚਾਣ ਬਣਾਈ। ਸੰਸਥਾ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਇਹਨਾਂ ਜੇਤੂ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਉਹਨਾ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀਆਂ।

ਇਸ ਸਮਂੇ ਕੁਲਦੀਪ ਸਿੰਘ, ਡੀ.ਐਮ. ਖੇਡਾਂ ਅਤੇ ਨਰੇਸ਼ ਕੁਮਾਰ, ਸਕੱਤਰ ਟੂਰਨਾਮੈਂਟ ਕਮੇਟੀ ਨੇ ਜੇਤੂ ਖਿਡਾਰੀਆਂ ਦੀ ਖੇਡਾਂ ਵਿੱਚ ਬਿਹਤਰ ਕਾਰਗੁਜਾਰੀ ਲਈ ਹੌਸਲਾ ਅਫਜਾਈ ਕੀਤਾ। ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਕਿਹਾ ਕਿ ਇਹਨਾਂ ਬੱਚਿਆਂ ਦੀਆਂ ਇਹ ਮਾਣਮੱਤੀਆਂ ਪ੍ਰਾਪਤੀਆਂ, ਇਹਨਾਂ ਦੀ ਸਖਤ ਮਿਹਨਤ ਅਤੇ ਕੋਚ ਮੋਹਨ ਸਿੰਘ ਬਰਾੜ, ਕਬੱਡੀ ਕੋਚ ਜਸਪਾਲ ਸਿੰਘ ਅਤੇ ਸਹਾਇਕ ਕੋਚ ਸੁਖਬੀਰ ਕੌਰ ਦੀ ਯੋਗ ਅਗਵਾਈ ਦਾ ਹੀ ਨਤੀਜਾ ਹੈ। ਇਸ ਮੌਕੇ ਸੰਤੋਖ ਸਿੰਘ ਸੋਢੀ ਟਰੱਸਟੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ ਕੋ-ਆਰਡੀਨੇਟਰ ਅਮਨਦੀਪ ਕੌਰ, ਜਗਦੀਪ ਕੌਰ, ਰੇਣੂਕਾ ਤੇ ਸਮੂਹ ਸਟਾਫ ਵੱਲੋਂ ਖਿਡਾਰੀਆਂ ਨੂੰ ਉਹਨਾ ਦੀ ਇਸ ਸ਼ਾਨਦਾਰ ਸਫਲਤਾ ’ਤੇ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ