ਸੀਐਮ ਹਾਊਸ ਦਾ ਘਿਰਾਓ ਕਰਨ ਜਾ ਰਹੇ ਐਨਐਚਐਮ ਕਰਮਚਾਰੀਆਂ ਤੇ ਪੁਲਿਸ ਵਿਚਾਲੇ ਝੜਪ

ਸੰਗਰੂਰ ’ਚ ਐਨਐਚਐਮ ਕੱਚੇ ਕਰਮਚਾਰੀਆਂ ਦਾ ਹੰਗਾਮਾ

  • ਸੀਐਮ ਹਾਊਸ ਸਾਹਣਮੇ ਹੋਈ ਝੜਪ (CM House Punjab)
  • ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਸਨ ਕਰਮਚਾਰੀ
  • ਸੀਐਮ ਹਾਊਸ ਵੱਲ ਕੂਚ ਕਰ ਰਹੇ ਸਨ ਕਰਮਚਾਰੀ

(ਸੱਚ ਕਹੂੰ ਨਿਊਜ਼) ਸੰਗਰੂਰ। ਸੀਐਮ ਹਾਊਸ ਦਾ ਘਿਰਾਓ ਕਰਨ ਜਾ ਰਹੇ ਐਨਐਚਐਮ ਕਰਮਚਾਰੀ ਦੀ ਪੁਲਿਸ ਨਾਲ ਝੜਪ ਹੋ ਗਈ। ਐਨਐਚਐਮ ਦੇ ਕੱਚੇ ਕਰਮਚਾਰੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਊਸ ਦਾ ਘਿਰਾਓ ਕਰਨ ਲਈ ਅੱਗੇ ਵਧ ਰਹੇ ਸਨ ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਐਨਐਚਐਮ ਕਰਮਚਾਰੀ ਪਿੱਛੇ ਨਾ ਹਟੇ ਤਾਂ ਪੁਲਿਸ ਨੇ ਸਖਤੀ ਵਰਤੀ, ਜਿਸ ਦੌਰਾਨ ਦੋਵਾਂ ਦਰਮਿਆਨ ਝੜਪ ਹੋ ਗਈ। ਐਨਐਚਐਮ ਦੇ ਕੱਚੇ ਕਰਮਚਾਰੀ ਮੁੱਖ ਮੰਤਰੀ ਤੋਂ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸਨ ਪਰੰਤੂ ਹਾਲੇ ਤੱਕ ਆਪ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਹੈ। ਉਨ੍ਹਾਂ ਸੀਐਮ ਹਾਊਸ ਦਾ ਘਿਰਾਓ ਕਰਨ ਵੇਲੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਇਹ ਵੀ ਪੜ੍ਹੋ : ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਖਰੜ ਕੋਰਟ ਨੇ ਚਾਰੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਭੇਜਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ