India VS Australia T20: ਹਾਰਦਿਕ ਪਾਂਡਿਆ ਨੇ ਲਾਈ ਛੱਕਿਆ ਦੀ ਝੜੀ, AUS ਨੂੰ ਦਿੱਤਾ 209 ਦੌੜਾਂ ਦਾ ਟੀਚਾ

ਹਾਰਦਿਕ ਪਾਂਡਿਆ ਨੇ ਖੇਡੀ 71 ਦੌੜਾਂ ਦੀ ਪਾਰੀ

(ਸੱਚ ਕਹੂੰ ਨਿਊਜ਼) ਮੁਹਾਲੀ। ਮੁਹਾਲੀ ਦੇ ਕ੍ਰਿਕਟ ਸਟੇਡੀਅਮ ’ਚ ਖੇਡੇ ਜਾ ਰਹੇ ਪਹਿਲੇ ਟੀ-20 ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਾਆਂ 20 ਓਵਰਾਂ ’ਚ ਆਸਟ੍ਰੇਲੀਆ ਨੂੰ ਜਿੱਤ ਲਈ 209 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਬੱਲੇਬਾਜ਼ ਹਾਰਦਿਕ ਪਾਂਡਿਆ ਨੇ 71 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਹਾਰਦਿਕ ਪਾਂਡਿਆ ਨੇ ਛੱਕਿਆਂ ਜੀ ਝੜੀ ਲਾ ਦਿੱਤੀ। ਆਖਰੀ ਓਵਰ ’ਚ ਪਾਂਡਿਆ ਨੇ ਲਗਾਤਾਰ ਤਿੰਨ ਛੱਕੇ ਜੜੇ। ਇਸ ਤੋਂ ਪਹਿਲਾਂ ਕੇਐਲ ਰਾਹੁਲ (55 ਦੌੜਾਂ), ਸੂਰਿਆਕੁਮਾਰ ਯਾਦਵ (46) ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ। ਭਾਰਤ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 208 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਨਾਥਨ ਐਲਿਸ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।

https://twitter.com/StarSportsIndia/status/1572232682943160322?ref_src=twsrc%5Etfw%7Ctwcamp%5Etweetembed%7Ctwterm%5E1572232682943160322%7Ctwgr%5E%7Ctwcon%5Es1_c10&ref_url=about%3Asrcdoc

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ