ਮਾਰਚ ’ਚ 350 ਦੇ ਕਰੀਬ ਲੋਕਾਂ ਨੇ ਕੀਤੀ ਸ਼ਮੂਲੀਅਤ
ਕੋਟਕਪੂਰਾ, (ਅਜੈ ਮਨਚੰਦਾ)। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਕੋਟਕਪੂਰਾ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਵੱਛਤਾ ਮਾਰਚ ਕੱਢਿਆ (Cleanliness March in Kotkapura) ਗਿਆ ਜਿਸ ਵਿਚ ਕਰੀਬ 350 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਵਿੱਚ ਨਗਰ ਕੌਂਸਲ ਅਧਿਕਾਰੀ, ਪ੍ਰੈਸ ਦੇ ਨੁਮਾਇੰਦਿਆਂ, ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ,ਸਕੂਲੀ ਵਿਦਿਆਰਥੀਆਂ, ਅਪੰਗ ਸੁਰੰਗ ਅਸੂਲ ਮੰਚ ਹੈਂਡੀਕੇਪਡ ਐਸੋਸੀਏਸ਼ਨ , ਸਫ਼ਾਈ ਕਰਮਚਾਰੀਆਂ, ਵੇਸਟ ਕੁਲੈਕਟਰਾਂ ਨੇ ਆਪਣਾ ਯੋਗਦਾਨ ਪਾਇਆ।
ਇਸ ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਸਾਰੇ ਹੀ ਕੌਂਸਲਰ ਸ਼ਾਮਲ ਹੋਏ। ਇੱਸ ਸਵੱਛਤਾ ਮਾਰਚ ਦਾ ਮਕਸਦ ਲੋਕਾਂ ਨੂੰ ਸਿੰਗਲ ਯੂਜ ਪਲਾਸਟਿਕ, ਕਚਰੇ ਅਤੇ ਪ੍ਰਦੂਸ਼ਣ ਤੋਂ ਜਾਗਰੂਕ ਕਰਨਾ ਸੀ। ਜਿਸ ਵਿੱਚ ਡੀਏਵੀ ਸਕੂਲ ਅਤੇ ਬਾਬਾ ਫਰੀਦ ਨਰਸਿੰਗ ਕਾਲਜ ਦੇ ਵਿਦਿਆਰਥੀਆਂ, ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀਆਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਬਾਬਾ ਫ਼ਰੀਦ ਨਰਸਿੰਗ ਕਾਲਜ ਦੇ ਡਾਇਰੈਕਟਰ ਡਾ ਮਨਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਡਾ ਸ਼ੌਕਰ, ਨਗਰ ਕੌਂਸਲ ਦੇ ਕਰਮਚਾਰੀਆਂ, ਟਾਟਾ ਮੋਟਰਜ਼ ਵਲੋਂ ਉੱਘੇ ਯੋਗਾ ਇੰਸਟਰਕਟਰ ਰਜਿੰਦਰ ਨੈਯਰ, ਵੇਸਟ ਕੂਲੈਕਟਰਾਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : ਮੂਸੇਵਾਲਾ ਹੱਤਿਆਕਾਂਡ ’ਚ ਇੱਕ ਨੇਤਾ ਰਡਾਰ ’ਤੇ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
ਇਹ ਰੈਲੀ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋ ਕੇ ਡੇਰਾ ਦਰਿਆ ਗਿਰੀ ਸਮਾਪਤ ਹੋਈ। ਰਸਤੇ ਵਿੱਚ ਬਾਬਾ ਫ਼ਰੀਦ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਕੋਟਕਪੂਰਾ ਕਿੰਗ ਦੇ ਨਾਅਰੇ ਵੀ ਲਾਏ ਅਤੇ ਸ਼ਹਿਰ ਨਿਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ਼ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਤੇ ਨਗਰ ਕੌਂਸਲ ਕੋਟਕਪੂਰਾ ਦੀ ਟੀਮ ਵੱਲੋਂ ਸਵੱਛਤਾ ਗੀਤ ਵੀ ਰਿਲੀਜ਼ ਕੀਤਾ ਗਿਆ ਜਿਸ ਨੂੰ ਕਲਮਬੱਧ ਸ਼ਵਛ ਭਾਰਤ ਦੇ ਬ੍ਰਾਂਡ ਅੰਬੈਸਡਰ ਅਤੇ ਕੋਟਕਪੂਰਾ ਕਿੰਗਸ ਟੀਮ ਦੇ ਕਪਤਾਨ ਉਦੈ ਰਣਦੇਵ ਨੇ ਕੀਤਾ ਅਤੇ ਇਸ ਗੀਤ ਨੂੰ ਆਪਣੀ ਮਧੁਰ ਆਵਾਜ਼ ਅੰਤਰਰਾਸ਼ਟਰੀ ਸੰਗੀਤਕਾਰ ਪ੍ਰੋਫੈਸਰ ਅਰੁਣਾ ਰਣਦੇਵ ਜੀ ਨੇ ਦਿੱਤੀ।
ਪਲਾਸਟਿਕ ਦੀ ਵਰਤੋਂ ਨਾ਼ ਕਰਨ ਸਬੰਧੀ ਨਾਟਕ ਰਾਹੀਂ ਕੀਤਾ ਜਾਗਰੂਕ
ਬਾਬਾ ਫ਼ਰੀਦ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਪਲਾਸਟਿਕ ਦੀ ਵਰਤੋਂ ਨਾ਼ ਕਰਨ ਸਬੰਧੀ ਵਧੀਆ ਨਾਟਕ ਪੇਸ਼ ਕਰਕੇ ਪ੍ਰੋਗਰਾਮ ਵਿੱਚ ਬੈਠੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਵਿਦਿਆਰਥੀਆਂ ਵੱਲੋਂ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਸਲੋਗਨ ਲਿਖ ਕੇ ਲਿਆਂਦੇ ਗਏ। ਜਿਸ ਵਿੱਚ ਵਧੀਆ ਸਲੋਗਨ ਲਿੱਖਣ ਲਈ ਪੰਜ ਬੱਚਿਆਂ ਨੂੰ ਨਗਰ ਕੌਂਸਲ ਕੋਟਕਪੂਰਾ ਵੱਲੋਂ ਇਨਾਮ ਵੀ ਦਿੱਤਾ ਜਾਵੇਗਾ।
ਅੰਤ ਵਿੱਚ ਨਗਰ ਕੌਂਸਲ ਅਧਿਕਾਰੀ ਅਮਨ ਸ਼਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ