ਇੱਕ ਨੂੰ ਮੌਕੇ ’ਤੇ ਕੱਢਿਆ ਬਾਹਰ
ਚੰਡੀਗੜ੍ਹ (ਸੁਖਜੀਤ ਮਾਨ)। ਸ੍ਰੀ ਗਣੇਸ਼ ਮੂਰਤੀ ਵਿਸਰਜਨ ਮੌਕੇ ਅੱਜ ਪੰਜਾਬ ਦੇ ਦੋ ਜ਼ਿਲ੍ਹਿਆਂ ਬਠਿੰਡਾ ਅਤੇ ਬਰਨਾਲਾ ’ਚ ਤਿੰਨ ਨੌਜਵਾਨ ਨਹਿਰ ’ਚ ਡੁੱਬ ਗਏ। ਸ਼ੁਰੂਆਤੀ ਖ਼ਬਰ ਮਿਲਣ ਤੱਕ ਦੋ ਨੌਜਵਾਨਾਂ ਦਾ ਹਾਲੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਜਦੋਂਕਿ ਇੱਕ ਨੂੰ ਮੌਕੇ ’ਤੇ ਹੀ ਬਾਹਰ ਕੱਢ ਲਿਆ ਗਿਆ। (Canal Bathinda And Barnala)
ਵੇਰਵਿਆਂ ਮੁਤਾਬਿਕ ਬਠਿੰਡਾ ਦੇ ਧੋਬੀਆਣਾ ਬਸਤੀ ਨੇੜੇ ਬੇਅੰਤ ਸਿੰਘ ਨਗਰ ਦਾ 24 ਸਾਲਾ ਉਦੇ ਨਾਂਅ ਦਾ ਨੌਜਵਾਨ ਸ੍ਰੀ ਗਣੇਸ਼ ਮੂਰਤੀ ਵਿਸਰਜਨ ਕਰਨ ਲਈ ਨਹਿਰ ’ਤੇ ਪੁੱਜਾ ਸੀ। ਜਦੋਂ ਮੂਰਤੀ ਵਿਸਰਜਨ ਕਰਨ ਲੱਗੇ ਤਾਂ ਉਹ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ’ਚ ਵਹਿ ਗਿਆ। ਮੌਕੇ ’ਤੇ ਮੌਜੂਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਪਰਿਵਾਰਕ ਮੈਂਬਰਾਂ ਨੇ ਪੁਲਿਸ ’ਤੇ ਸੁਰੱਖਿਆ ਇੰਤਜਾਮ ਨਾ ਕਰਨ ਦੇ ਦੋਸ਼ ਲਾਏ
ਪਰਿਵਾਰਕ ਮੈਂਬਰਾਂ ਨੇ ਪੁਲਿਸ ’ਤੇ ਸੁਰੱਖਿਆ ਇੰਤਜਾਮ ਨਾ ਕਰਨ ਦੇ ਦੋਸ਼ ਲਾਏ ਹਨ ਜਦੋਂਕਿ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਤਰਕ ਸੀ ਕਿ ਉਹ ਸੁਰੱਖਿਆ ਹਿੱਤਾਂ ਲਈ ਨਹਿਰ ’ਤੇ ਪੁੱਜੇ ਹਨ। ਮੌਕੇ ’ਤੇ ਸਹਾਇਤਾ ਲਈ ਪੁੱਜੇ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਗੋਤਾਖੋਰਾਂ ਵੱਲੋਂ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਬਠਿੰਡਾ ਨਹਿਰ ’ਚ ਦੋ ਨੌਜਵਾਨ ਡੁੱਬੇ ਸੀ ਜਿੰਨ੍ਹਾਂ ’ਚੋਂ ਇੱਕ ਨੂੰ ਤਾਂ ਮੌਕੇ ’ਤੇ ਹੀ ਬਾਹਰ ਕੱਢ ਕੇ ਬਚਾ ਲਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਨਾਲ ਸਬੰਧਿਤ ਕਰੀਬ 22-23 ਸਾਲ ਦਾ ਨੌਜਵਾਨ ਜੋ ਬਰਨਾਲਾ ਤੋਂ ਸ਼ਰਧਾਲੂਆਂ ਨਾਲ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਲਈ ਰਣੀਆਂ ਵਾਲੀ ਨਹਿਰ ’ਤੇ ਗਿਆ ਸੀ, ਨਹਿਰ ’ਚ ਡੁੱਬ ਗਿਆ। ਬਠਿੰਡਾ ਅਤੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਦੋਵਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।