ਕਾਨਪੁਰ ਆਈਆਈਟੀ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਕਾਨਪੁਰ (ਏਜੰਸੀ)। ਉੱਤਰ ਪ੍ਰਦੇਸ਼ ’ਚ ਕਾਨਪੁਰ ਦੇ ਕਲਿਆਣਪੁਰ ਇਲਾਕੇ ’ਚ ਸਥਿਤ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਦੀ ਪੀਐੱਚਡੀ ਵਿਦਿਆਰਥੀ ਨੇ ਅਣਪਛਾਤੇ ਕਾਰਨਾਂ ਤੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਦੇਰ ਰਾਤ ਹਾਲ ਨੰਬਰ ਅੱਠ ਦੇ ਇਕ ਵਿਦਿਆਰਥੀ ਨੇ ਸੰਸਥਾ ਦੇ ਸੁਰੱਖਿਆ ਵਿਭਾਗ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਪੀ.ਐੱਚ.ਡੀ ਵਿਦਿਆਰਥੀ ਪ੍ਰਸ਼ਾਂਤ ਸਿੰਘ ਦਾ ਕਮਰਾ ਅੰਦਰੋਂ ਬੰਦ ਹੈ ਅਤੇ ਕਈ ਵਾਰ ਖੜਕਾਉਣ ’ਤੇ ਵੀ ਕੋਈ ਜਵਾਬ ਨਹੀਂ ਦੇ ਰਿਹਾ ਅਤੇ ਤੁਰੰਤ ਕਾਰਵਾਈ ਕੀਤੀ। ਜਿਸ ’ਤੇ ਸੰਸਥਾ ਦੇ ਪ੍ਰਬੰਧਕਾਂ ਨੇ ਜ਼ਬਰਦਸਤੀ ਦਰਵਾਜ਼ਾ ਖੋਲ੍ਹਿਆ ਤਾਂ ਪ੍ਰਸ਼ਾਂਤ ਬੈੱਡਸ਼ੀਟ ਦੀ ਮਦਦ ਨਾਲ ਛੱਤ ਨਾਲ ਲਟਕਿਆ ਹੋਇਆ ਮਿਲਿਆ।
ਵਿਦਿਆਰਥੀ ਨੂੰ ਤੁਰੰਤ ਸੰਸਥਾ ਦੇ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਮੌਕੇ ’ਤੇ ਮੌਜੂਦ ਡਾਕਟਰ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਦੀ ਫੋਰੈਂਸਿਕ ਟੀਮ ਸੰਸਥਾ ’ਚ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਖੁਦਕੁਸ਼ੀ ਦੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਮਿ੍ਰਤਕ ਵਿਦਿਆਰਥੀ ਨੇ 2021 ਵਿੱਚ ਪੀਐਚਡੀ ਪ੍ਰੋਗਰਾਮ ਵਿੱਚ ਦਾਖਲਾ ਲੈਣ ਦਾ ਫੈਸਲਾ ਕਰਨ ਤੋਂ ਪਹਿਲਾਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਲਈ 2019 ਵਿੱਚ ਆਈਆਈਟੀ ਕਾਨਪੁਰ ਵਿੱਚ ਦਾਖਲਾ ਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ