8 ਸਾਲਾਂ ਬਾਅਦ ਏਸ਼ੀਆ ਕੱਪ ’ਚ ਪਾਕਿਸਤਾਨ ਤੋਂ ਹਾਰੀ ਟੀਮ ਇੰਡੀਆ

ਦੁਬਈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਸੁਪਰ-4 ਮੁਕਾਬਲੇ ’ਚ ਬੇਹਦ ਰੋਮਾਂਚਕ ਸੰਘਰਸ਼ ਬਾਅਦ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ । ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 7 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ । ਵਿਰਾਟ ਕੋਹਲੀ ਨੇ 60 ਦੌੜਾਂ ਦੀ ਪਾਰੀ ਖੇਡੀ। ਜਿਸ ਦੇ ਜਵਾਬ ’ਚ ਪਾਕਿਸਤਾਨ ਨੇ 19.5 ਓਵਰਾਂ ’ਚ 5 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਮੁਹੰਮਦ ਰਿਜਵਾਨ ਨੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਨਾਲ ਹੀ ਮੁਹੰਮਦ ਨਵਾਜ ਨੇ ਵੀ 20 ਗੇਂਦਾਂ ’ਤੇ 42 ਦੌੜਾਂ ਬਣਾਈਆਂ। ਉਨ੍ਹਾਂ ਨੂੰ ਪਲੇਅਰ ਆਫ ਦਾ ਮੈਚ ਵੀ ਚੁਣਿਆ ਗਿਆ।

ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਨੇ ਮੈਚ ਦੇ 18ਵੇਂ ਓਵਰ ’ਚ ਆਸਿਫ ਅਲੀ ਦਾ ਸੌਖਾ ਕੈਚ ਛੱਡ ਦਿੱਤਾ ਅਤੇ ਉਹ ਕੈਚ ਛੱਡਣਾ ਟੀਮ ’ਤੇ ਭਾਰੀ ਪੈ ਗਿਆ ਕਿਉਂਕਿ ਆਸਿਫ ਅਲੀ ਉਸ ਸਮੇਂ ਅਜੇ ਖਾਤਾ ਵੀ ਨਹੀਂ ਖੋਲ ਸਕੇ ਸਨ। ਬਸ ਉਥੋਂ ਹੀ ਮੈਚ ਦਾ ਰੁੱਖ ਬਦਲ ਗਿਆ। ਉਨ੍ਹਾਂ ਨੇ ਉਸ ਤੋਂ ਬਾਅਦ 8 ਗੇਂਦਾਂ ’ਚ 16 ਦੌੜਾਂ ਬਣਾ ਦਿੱਤੀਆਂ। ਏਸ਼ੀਆ ਕੱਪ ’ਚ ਭਾਰਤ 8 ਸਾਲਾਂ ਬਾਅਦ ਪਾਕਿਸਤਾਨ ਤੋਂ ਇਹ ਮੁਕਾਬਲਾ ਹਾਰਿਆ ਹੈ। ਇਸ ਤੋਂ ਪਹਿਲਾਂ 2014 ’ਚ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਨੇ ਭਾਰਤੀ ਟੀਮ ਨੂੰ 1 ਵਿਕਟ ਨਾਲ ਹਰਾਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ