ਸਾਡੇ ਨਾਲ ਸ਼ਾਮਲ

Follow us

11.9 C
Chandigarh
Wednesday, January 21, 2026
More
    Home Breaking News ਆਨਲਾਈਨ ਜੂਏ ਦਾ...

    ਆਨਲਾਈਨ ਜੂਏ ਦਾ ਕਹਿਰ

    ਇੰਟਰਨੈੱਟ ਸੇਵਾਵਾਂ ਫਾਇਦੇ ਲਈ ਆਈਆਂ ਸਨ ਪਰ ਇਸ ਦੇ ਨਕਾਰਾਤਮਕ ਪੱਖ ਵੀ ਹਨ ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਸਰਕਾਰੀ ਤੇ ਸਮਾਜਿਕ ਤੌਰ ’ਤੇ ਕੋਈ ਢਾਂਚਾ ਤਿਆਰ ਨਹੀਂ ਹੋ ਸਕਿਆ ਆਨਲਾਈਨ ਜੂਏ ਦੀ ਮਾਰ ਹੇਠ ਨੌਜਵਾਨ ਪੀੜ੍ਹੀ ਆ ਰਹੀ ਹੈ ਜੋ ਗੈਂਬਗ ਗੇਮਾਂ ਦੇ ਚੱਕਰ ’ਚ ਆਪਣੇ ਲੱਖਾਂ ਰੁਪਏ ਬਰਬਾਦ ਕਰ ਰਹੀ ਹੈ ਇੱਕ ਇੰਜੀਅਰਨ ਛੇ-ਸੱਤ ਸਾਲ ’ਚ 40 ਲੱਖ ਰੁਪਏ ਗੁਆ ਚੁੱਕਾ ਹੈ l

    ਛੇਤੀ ਪੈਸਾ ਕਮਾਉਣ ਦੇ ਚੱਕਰ ’ਚ ਗੈਂਬਗ ਗੇਮਾਂ ਦੇ ਜਾਲ ’ਚ ਫਸ ਕੇ ਲੋਕ ਆਰਥਿਕ ਅਤੇ ਮਾਨਸਿਕ ਤੌਰ ’ਤੇ ਵੀ ਤਬਾਹ ਹੋ ਰਹੇ ਹਨ ਤੇ ਕਈ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ ਇੰਟਰਨੈੱਟ ’ਤੇ ਮਨੋਰੰਜਨ ਤੇ ਕਮਾਈ ਦਾ ਖਤਰਨਾਕ ਗਠਜੋੜ ਨਵੀਂ ਪੀੜ੍ਹੀ ਨੂੰ ਆਰਥਿਕ ਤੇ ਮਾਨਸਿਕ ਤੌਰ ’ਤੇ ਤਬਾਹ ਕਰ ਰਿਹਾ ਹੈ l

    ਇਸ ਤੋਂ ਇਲਾਵਾ ਵੈੱਬ ਸੀਰੀਜ਼ ਦਾ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਸੀ ਜਿਸ ਕਾਰਨ ਅਨੀਂਦਰਾ, ਬੇਚੈਨੀ, ਚਿੜਚਿੜਾਪਣ, ਪਰਿਵਾਰ ਤੋਂ ਟੁੱਟਣ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ ਸਾਡਾ ਸਮਾਜ ਇਹਨਾਂ ਬੁਰਾਈਆਂ ਦਾ ਸਾਹਮਣਾ ਕਰਨ ਲਈ ਕੋਈ ਮੰਚ ਜਾਂ ਲਹਿਰ ਨਹੀਂ ਖੜ੍ਹੀ ਕਰ ਸਕਿਆ ਨਿੱਜੀ ਅਜ਼ਾਦੀ ਨਿਰੰਕੁਸ਼ਤਾ ਦੀ ਹੱਦ ’ਤੇ ਪਹੰਚ ਕੇ ਬਰਬਾਦੀ ਬਣ ਜਾਂਦੀ ਹੈ ਇੰਟਰਨੈੱਟ ਦੀ ਸੁਵਰਤੋਂ ਕਰਨ ਦੇ ਨਾਲ-ਨਾਲ ਇਸ ਦੀ ਕੁਵਰਤੋਂ ਦਾ ਸਿਲਸਿਲਾ ਤੇਜ਼ੀ ਨਾਲ ਵਧ ਰਿਹਾ ਹੈ l

    ਬਿਨਾਂ ਸ਼ੱਕ ਇੰਟਰਨੈੱਟ ਜ਼ਰੂਰਤ ਹੈ ਪਰ ਇਸ ਨੂੰ ਨਸ਼ੇ ਵਾਂਗ ਵਰਤਿਆ ਜਾ ਰਿਹਾ ਹੈ ਦਰਅਸਲ ਸੱਭਿਆਚਾਰਕ ਮਾਮਲਿਆਂ ਨੂੰ ਸਰਕਾਰੀ ਪੱਧਰ ’ਤੇ ਤਰਜੀਹ ਬਹੁਤ ਘੱਟ ਮਿਲਦੀ ਹੈ ਇਹ ਨਿੱਜੀ ਜਾਂ ਸਮਾਜਿਕ ਮਸਲਾ ਹੋਣ ਕਾਰਨ ਸਰਕਾਰੀ ਏਜੰਡੇ ਵਿਚ ਸਹੀ ਜਗ੍ਹਾ ਹਾਸਲ ਨਹੀਂ ਕਰ ਸਕਿਆ ਇੰਟਰਨੈਟ ਦੀ ਵਰਤੋਂ ਦਾ ਢੰਗ-ਤਰੀਕਾ, ਸਮਾਂ ਸਾਰਾ ਕੁਝ ਵਿਅਕਤੀ ਦੀ ਨਿੱਜੀ ਇੱਛਾ ਨਾਲ ਜੁੜਿਆ ਹੋਇਆ ਹੈ ਇਸ ਰੁਝਾਨ ਦਾ ਸਭ ਤੋਂ ਮਾੜਾ ਅਸਰ ਬੱਚਿਆਂ ’ਤੇ ਪੈਂਦਾ ਹੈ ਬੱਚੇ ਤੇ ਅਣਜਾਣ ਬਾਲਗ ਇੰਟਰਨੈੱਟ ਨੂੰ ਇੱਕ ਫੈਸ਼ਨ ਵਾਂਗ ਜਾਂ ਆਪਣੀ ਜ਼ਿੰਦਗੀ ਦਾ ਮੁੱਖ ਹਿੱਸਾ ਬਣਾ ਬੈਠਦੇ ਹਨ l

    ਦੂਜੇ ਪਾਸੇ ਤੇਜ਼-ਤਰਾਰ ਸੋਸ਼ਲ ਪਲੇਟਫਾਰਮ ਸੰਚਾਲਕ ਮੱਧ ਵਰਗੀ ਲੋਕਾਂ ਦੀ ਆਗਿਆਨਤਾ ਦਾ ਫਾਇਦਾ ਲੈਂਦਿਆਂ ਲੋਕਾਂ ਦੇ ਖਾਤਿਆਂ ਨੂੰ ਸਫ਼ਾਚੱਟ ਕਰ ਦੇਂਦੇ ਹਨ ਅਸਲ ’ਚ ਆਧੁਨਿਕ ਮਨੋਰੰਜਨ ਦੇ ਮੁਕਾਬਲੇ ਸਿਹਤਮੰਦ ਮਨੋਰੰਜਨ ਢਾਂਚੇ ਨੂੰ ਬਣਾਉਣਾ ਵੱਡੀ ਚੁਣੌਤੀ ਹੈ ਜਿਸ ਵਾਸਤੇ ਸਮਾਜ ਤੇ ਸਰਕਾਰਾਂ ਕੋਲ ਅਜੇ ਕੋਈ ਨੀਤੀ ਤੇ ਯੋਜਨਾ ਹੀ ਨਹੀਂ ਤਰੱਕੀ ਤੇ ਨਵੀਨਤਾ ਜ਼ਰੂਰੀ ਹੈ ਪਰ ਸਦੀਆਂ ’ਚ ਬਣੇ ਮਨੋਰੰਜਨ ਦੇ ਰਵਾਇਤੀ ਰੂਪਾਂ ਦਾ ਆਪਣਾ ਮਹੱਤਵ ਹੈ ਆਧੁਨਿਕਤਾ ਤੇ ਰਵਾਇਤਾਂ ਦਾ ਤਾਲਮੇਲ ਹੀ ਮਸਲੇ ਦਾ ਹੱਲ ਹੈ ਪਰ ਬਿਖੜੇ ਕਾਰਜ ਲਈ ਜਿੰਮੇਵਾਰੀ ਕੌਣ ਲਵੇਗਾ ਇਹੀ ਵੱਡੀ ਚੁਣੌਤੀ ਹੈ l

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here