ਚੰਡੀਗੜ੍ਹ (ਐਮਕੇ ਸਾਇਨਾ)। ਅੱਜ Women Equality Day ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹ ਦੇਣਾ ਹੈ। ਮਹਿਲਾਵਾਂ ਦੇ ਨਾਲ ਹੋਣ ਵਾਲੇ ਭੇਦਭਾਵ, ਐਸਿਡ ਅਟੈਕ, ਭਰੂਣ ਹੱਤਿਆ ਵਰਗੇ ਕਈ ਮੁੱਦਿਆਂ ’ਤੇ ਗੱਲ ਕਰਨਾ ਤੇ ਜਾਗਰੂਕਤਾ ਫੈਲਾਉਣਾ ਹੈ।
अबला नहीं उसे सबला बनाओ,
मज़बूत इरादे दो और खूब पढ़ाओ,
बेटियों से होगा नाम रोशन तुम्हारा,
देश भी आगे बढ़ेगा ये हमारा।
This #WomenEqualityDay, let's pledge to promote gender equality. pic.twitter.com/7OVCmfbkkg— Honeypreet Insan (@insan_honey) August 26, 2022
ਇਸ ਖਾਸ ਦਿਨ ’ਤੇ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਨੇ ਟਵੀਟ ’ਚ ਬਹੁਤ ਖੂਬਸੂਰਤ ਲਾਈਨਾਂ ਪੋਸਟ ਕਰਕੇ ਲੋਕਾਂ ਨੂੰ ਬੇਟਾ-ਬੇਟੀ ’ਚ ਭੇਦਭਾਵ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਸਮੇਂ ਦੀ ਮੰਗ ਨੂੰ ਵੇਖਦਿਆਂ ਬੇਟੀਆਂ ਦਾ ਮਨੋਬਲ ਵਧਾਉਂਦਿਆਂ ਟਵਿੱਟਰ ’ਤੇ ਟਵੀਟ ਕਰਦਿਆਂ ਲਿਖਿਆ,
ਅਬਲਾ ਨਹੀਂ ਉਸੇ ਸਬਲਾ ਬਨਾਓ,
ਮਜ਼ਬੂਤ ਇਰਾਦੇ ਦੋ ਔਰ ਖੂਬ ਪੜ੍ਹਾਓ,
ਬੇਟੀਆਂ ਸੇ ਹੋਗਾ ਨਾਮ ਰੋਸ਼ਨ ਤੁਮਹਾਰਾ,
ਦੇਸ਼ ਭੀ ਆਗੇ ਬੜੇਗਾ ਯੇ ਹਮਾਰਾ।
ਇਸ #WomenEqualityDay ’ਤੇ ਆਓ ਬੇਟਾ-ਬੇਟੀ ਨੂੰ ਇੱਕ ਬਰਾਬਰ ਰੱਖਣ ਦਾ ਪ੍ਰਣ ਲੈਂਦੇ ਹਾਂ।
ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ’ਤੇ ਚੱਲਦਿਆਂ ਭੈਣ ਹਨੀਪ੍ਰੀਤ ਇੰਸਾਂ ਹਰ ਖੇਤਰ ’ਚ ਆਪਣੀ ਯੋਗਤਾ ਦਾ ਲੋਹਾ ਮੰਨਵਾ ਚੁੱਕੀ ਹੈ। ਭਾਵੇਂ ਉਹ ਫਿਲ਼ਮਾਂ ’ਚ ਐਕਟਿੰਗ ਹੋੇਵੇ ਡਾਇਰੈਕਟ ਕਰਨਾ ਹੋਵੇ ਜਾਂ ਬੀਐਫਐਕਸ ਐਡੀਟਿੰਗ ਦਾ ਕੰਮ ਹੋਵੇ। ਭੈਣ ਹਰ ਖੇਤਰ ’ਚ ਅੱਗੇ ਹੈ। ਦੱਸਣਯੋਗ ਹੈ ਕਿ ਭੈਣ ਹਨੀਪ੍ਰੀਤ ਇੰਸਾਂ ਨੇ ਅਦਾਕਾਰੀ ਤੇ ਫਿਲਮ ਨਿਰਮਾਣ ’ਚ 21 ਭੂਮਿਕਾਵਾਂ ਅਦਾ ਕਰਕੇ ਜੈਕੀ ਚੈਨ ਦੀਆਂ 16 ਭੂਮਿਕਾਵਾਂ ਵਾਲੇ ਰਿਕਾਰਡ ਨੂੰ ਤੇੜ ‘ਮੋਸਟ ਕ੍ਰੇਡਿਟਸ ਇਨ ਵਨ ਮੂਵੀ’ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਕਹਿੰਦਾ ਹੈ ਕਿ ਅਸੀਂ ਆਪਣੀ ਬੇਟੀ ਨੂੰ ਹਨੀਪ੍ਰੀਤ ਇੰਸਾਂ ਵਰਗੀ ਬਣਾਉਣਾ ਹੈ। ਜੋ ਮਾਨਵਤਾ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਰੂਹਾਨੀਅਤ ’ਚ ਵੀ ਅੱਗੇ ਹੈ।
ਰੂਹਾਨੀਅਤ ਦੇ ਨਾਲ-ਨਾਲ ਡੇਰਾ ਸੱਚਾ ਸੌਦਾ ਵਰਤਮਾਨ ’ਚ ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਮਹਿਲਾ ਉਥਾਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਸੰਦੇਸ਼ ਦਿੱਤਾ ਕਿ ਜੇਕਰ ਬੇਟੀਆਂ ਨੂੰ ਵੀ ਬੇਟਿਆਂ ਦੇ ਬਰਾਬਰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਵੀ ਆਪਣੇ ਮਾਤਾ-ਪਿਤਾ ਤੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਸਕਦੀ ਹੈ। ਉਹ ਮਿਹਨਤ, ਬੁੱਧੀ, ਗਿਆਨ ਨਾਲ ਕਿਸੇ ਵੀ ਖੇਤਰ ’ਚ ਲੜਕਿਆਂ ਨਾਲੋ ਜਰ਼ਾ ਵੀ ਪਿੱਛੇ ਨਹੀਂ ਹਨ। ਸਮਾਜ ਨੂੰ ਆਪਣੀ ਸੋਚ ਬਦਲਣੀ ਪਵੇਗੀ, ਬੇਟੀਆਂ ਨੂੰ ਵੀ ਜਿਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਉਨ੍ਹਾਂ ਨੂੰ ਕੁੱਖ ’ਚ ਨਹੀਂ ਮਾਰਨਾ ਚਾਹੀਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ