ਬਾਲੀਵੁੱਡ ਦੀਆਂ ਚੁਣੌਤੀਆਂ ਤੇ ਜ਼ਿੰਮੇਵਾਰੀ
ਕੋਰੋਨਾ ਦਾ ਕਹਿਰ ਘਟਣ ਦੇ ਬਾਵਜ਼ੂਦ ਬਾਲੀਵੁੱਡ ਦੀਆਂ ਤਿੰਨ ਵੱਡੀਆਂ ਫਿਲਮਾਂ ਲਾਲ ਸਿੰਘ ਚੱਢਾ, ਰਕਸ਼ਾ ਬੰਧਨ ਤੇ ਸ਼ਮਸ਼ੇਰਾ ਦਾ ਫਲਾਪ ਹੋ ਜਾਣਾ ਬਾਲੀਵੁੱਡ ਦੀ ਹੋਂਦ ਲਈ ਚੁਣੌਤੀ ਬਣ ਗਿਆ ਹੈ ਭਾਵੇਂ ਕੋਰੋਨਾ ਕਾਲ ’ਚ ਵੈੱਬ ਸੀਰੀਜ਼ ਨੇ ਬਾਲੀਵੁੱਡ ਲਈ ਚੁਣੌਤੀ ਖੜ੍ਹੀ ਕੀਤੀ ਸੀ ਪਰ ਸਿਰਫ਼ ਵੈੱਬ ਸੀਰੀਜ਼ ਨੂੰ ਹੀ ਬਾਲੀਵੁੱਡ ਦੇ ਕਮਜ਼ੋਰ ਹੋਣ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ ਰਕਸ਼ਾ ਬੰਧਨ ਦੇ ਫਲਾਪ ਹੋਣ ਦੀ ਜਿੰਮੇਵਾਰੀ ਅਕਸ਼ੈ ਕੁਮਾਰ ਨੇ ਲੈ ਲਈ ਹੈ ਪਰ ਸਮੁੱਚੇ ਬਾਲੀਵੁੱਡ ਦੇ ਹੇਠਾਂ ਜਾਣ ਵਾਸਤੇ ਕੋਈ ਅਦਾਕਾਰ ਜਾਂ ਫ਼ਿਲਮੀ ਸੰਸਥਾ ਸਮੀਖਿਆ ਕਰਦੀ ਨਜ਼ਰ ਨਹੀਂ ਆ ਰਹੀ ਅਸਲ ’ਚ ਬਾਲੀਵੁੱਡ ਆਪਣੇ ਮਿਆਰ ਨੂੰ ਕਾਇਮ ਰੱਖਣ ਤੇ ਨਵਾਂ ਕੁਝ ਕਰਨ ਦੀ ਹਿੰਮਤ ਨਹੀਂ ਕਰ ਸਕਿਆ ਬਾਲੀਵੁੱਡ ਫ਼ਿਲਮ ਦੇ ਵਿਸ਼ੇ ਤੇ ਸਬੰਧਿਤ ਸਮੱਰਗੀ ’ਚ ਇੱਕਸਾਰਤਾ, ਮੌਲਿਕਤਾ ਤੇ ਨਵੀਨਤਾ ਨੂੰ ਨਜ਼ਰਅੰਦਾਜ਼ ਕਰ ਬੈਠਾ ਹੈ
ਮਿਹਨਤ, ਲਗਨ ਤੇ ਸਿਰਜਣਾਤਮਕਤਾ ਦੀ ਘਾਟ ਕਾਰਨ ਸਿਰਫ਼ ਕੁਝ ਘਟਨਾਵਾਂ, ਐਕਸ਼ਨ ਨੂੰ ਜੋੜ ਕੇ ਫ਼ਿਲਮਾਂ ਬਣਾਈਆਂ ਗਈਆਂ ਕਿਸੇ ਫਿਲਮ ਦੀ ਕਹਾਣੀ ’ਚ ਦਮ ਨਹੀਂ ਸੀ, ਕੋਈ ਐਕਸ਼ਨ ’ਚ ਕਮੀ ਕਾਰਨ ਮਾਰ ਖਾ ਗਈ ਅਤੇ ਕਿਸੇ ਦਾ ਕਲਾਈਮੈਕਸ ਨਾ ਉੱਠਿਆ ਅਸਲ ’ਚ ਰੁਝਾਨ ਇਹੀ ਹੈ ਕਿ ਬਾਲੀਵੁੱਡ ਪੁਰਾਣੇ ਮਾਲ ਨੂੰ ਤੜਕਾ ਲਾ ਕੇ ਪੇਸ਼ ਕਰਨ ’ਚ ਜੁਟ ਗਿਆ ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਕਈ ਬਾਲੀਵੁੱਡ ਫਿਲਮਾਂ, ਪਾਲੀਵੁੱਡ ਫ਼ਿਲਮਾਂ (ਪੰਜਾਬੀ ਸਿਨੇਮਾ) ਮੂਧੇ ਮੂੰਹ ਜਾ ਡਿੱਗੀਆਂ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਓਟੀਟੀ ਕਾਰਨ ਬਾਲੀਵੁੱਡ ਡਿੱਗ ਰਿਹਾ ਸੀ
ਉਦੋਂ ਪੰਜਾਬੀ ਫਿਲਮਾਂ ਵੇਖਣ ਲਈ ਦਰਸ਼ਕਾਂ ਦੀ ਭੀੜ ਲੱਗੀ ਹੋਈ ਸੀ ਗਾਇਕਾਂ ’ਚੋਂ ਉੱਠੇ ਅਦਾਕਾਰਾਂ ਨੇ ਘਸਪਿੱਟ ਚੁੱਕੇ ਪੰਜਾਬੀ ਸਿਨੇਮਾ ਦਾ ਮੂੰਹ-ਮੱਥਾ ਅਜਿਹਾ ਸੰਵਾਰਿਆ ਕਿ ਸੋਟੀਆਂ ਸਹਾਰੇ ਬਜ਼ੁਰਗ ਵੀ ਸੱਥਾਂ ’ਚੋਂ ਉੱਠ ਕੇ ਸਿਨੇਮੇ ’ਚ ਆ ਗਏ ਪੰਜਾਬੀ ਸਿਨੇਮਾ ਦੀ ਵੱਡੀ ਵਿਸ਼ੇਸ਼ਤਾ ਤੇ ਕਾਬਲੀਅਤ ਦਾ ਵੱਡਾ ਕਾਰਨ ਸਿਨੇਮੇ ਨੂੰ ਪਰਿਵਾਰ, ਸਮਾਜ ਤੇ ਸੱਭਿਅਚਾਰਕ ਨਾਲ ਜੋੜਨਾ ਹੈ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ’ਚ ਪੰਜਾਬੀ ਸਿਨੇਮਾ ਨੇ ਬਾਲੀਵੁੱਡ ਦੇ ਪੈਰ ਨਹੀਂ ਲੱਗਣ ਦਿੱਤੇ ਦੂਜੇ ਪਾਸੇ ਇਤਿਹਾਸਕ ਵਿਸ਼ਿਆਂ ਦੇ ਬਾਵਜ਼ੂਦ ਬਾਲੀਵੁੱਡ ਫ਼ਿਲਮਾਂ ਦੱਖਣੀ ਫ਼ਿਲਮਾਂ ਨੂੰ ਟੱਕਰ ਨਾ ਦੇ ਸਕੀਆਂ ਸਗੋਂ ਦੱਖਣੀ ਫ਼ਿਲਮਾਂ ਦੀ ਨਕਲ ਮਾਰਨ ਦਾ ਰੁਝਾਨ ਸ਼ੁਰੂ ਹੋ ਗਿਆ ਬਾਲੀਵੁੱਡ ’ਚ ਕਲਾਕਾਰਾਂ ਦੀ ਮੁਕਾਬਲੇਬਾਜ਼ੀ ਦੀ ਭਾਵਨਾ ਨਫ਼ਰਤ ਈਰਖਾ ਦਾ ਰੂਪ ਧਾਰਨ ਕਰਦੀ ਗਈ ਇੱਕ-ਦੂਜੇ ਖਿਲਾਫ਼ ਚਾਲਾਂ ਚੱਲਣ ਦਾ ਰੁਝਾਨ, ਗਾਲੀ-ਗਲੋਚ ਤੇ ਅਸ਼ਲੀਲ ਸ਼ਬਦਾਵਲੀ ਨਾਲ ਲੈਸ ਲੜਾਈ ਵੀ ਸ਼ੁਰੂ ਹੋ ਗਈ
ਕਈ ਕਲਾਕਾਰਾਂ ’ਤੇ ਸਿਆਸੀ ਪੱਖ ਪੂਰਨ ਦੇ ਦੋਸ਼ ਲੱਗੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਾਲੀਵੁੱਡ ਫ਼ਿਲਮਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਆਪ ਜੀ ਨੇ ਅਸ਼ਲੀਲਤਾ ਰਹਿਤ ਤੇ ਸਮਾਜ ਸੁਧਾਰਕ ਫ਼ਿਲਮਾਂ ਦਾ ਨਿਰਮਾਣ ਕੀਤਾ ਪੂਜਨੀਕ ਗੁਰੂ ਜੀ ਨੇੇ ਫ਼ਿਲਮਾਂ ਨੂੰ ਪਰਿਵਾਰਕ ਬਣਾ ਦਿੱਤਾ ਇਹ ਫਿਲਮਾਂ ਸਮਾਜਿਕ ਕੁੁਰੀਤੀਆਂ ’ਤੇ ਵੱਡੀ ਚੋਟ ਕਰਦੀਆਂ ਹਨ ਅਤੇ ਨੌਜਵਾਨਾਂ ਨੂੰ ਨਵੀਂ ਸੇਧ ਦਿੰਦੀਆਂ ਹਨ ਜੇਕਰ ਬਾਲੀਵੁੱਡ ਨੇ ਪੂਜਨੀਕ ਗੁਰੂ ਜੀ ਦੀਆਂ ਫ਼ਿਲਮਾਂ ਤੋਂ ਪ੍ਰੇਰਨਾ ਲੈ ਕੇ ਸੁਧਾਰ ਕੀਤਾ ਹੁੰਦਾ ਤਾਂ ਅੱਜ ਬਾਲੀਵੁੱਡ ਨੂੰ ਇਹ ਮਾੜੇ ਦਿਨ ਨਾ ਵੇਖਣੇ ਪੈਂਦੇ ਇਹ ਮੰਨਣਾ ਪਵੇਗਾ ਬਾਲੀਵੁੱਡ ਸਿਰਫ਼ ਵੀਐਫ਼ਐਕਸ, ਨਕਲ ਜਾਂ ਜੋੜ-ਤੋੜ ਨਾਲ ਆਪਣੀ ਸ਼ਾਨ ਬਹਾਲ ਨਹੀਂ ਕਰ ਸਕਦਾ, ਸਗੋਂ ਆਪਣੀਆਂ ਗਲਤੀਆਂ ਕਬੂਲਣ, ਸਮਾਜ ਦੀ ਬਿਹਤਰੀ ਵਾਲੀ ਵਿਸ਼ਾ ਸਮੱਗਰੀ ਚੁਣਨ ਅਤੇ ਸਿਰਜਣਾਤਮਿਕ ਪਹੁੰਚ ਅਪਣਾਉਣ ਦੀ ਲੋੜ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ