ਸ਼ਾਂਤੀ ਦੀ ਖੋਜ | Finding Peace
ਇੱਕ ਰਾਜੇ ਨੇ ਇੱਕ ਨੌਜਵਾਨ ਦੀ ਬਹਾਦਰੀ ਤੋਂ ਖੁਸ਼ ਹੋ ਕੇ ਉਸ ਨੂੰ ਰਾਜ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਪਰ ਪਤਾ ਲੱਗਾ ਕਿ ਉਹ ਨੌਜਵਾਨ ਇਸ ਤੋਂ ਖੁਸ਼ ਨਹੀਂ ਹੈ ਰਾਜੇ ਨੇ ਉਸ ਨੂੰ ਬੁਲਵਾਇਆ ਤੇ ਪੁੱਛਿਆ, ‘‘ਜਵਾਨਾ ਤੈਨੂੰ ਕੀ ਚਾਹੀਦਾ ਹੈ? ਤੂੰ ਜੋ ਵੀ ਚਾਹੇਂ, ਤੈਨੂੰ ਦੇਣ ਲਈ ਤਿਆਰ ਹਾਂ ਤੇਰੀ ਬਹਾਦਰੀ ਅਤੇ ਹਿੰਮਤ ਇਨ੍ਹਾਂ ਪੁਰਸਕਾਰਾਂ ਤੋਂ ਉੱਪਰ ਹੈ’’
ਇਸ ’ਤੇ ਨੌਜਵਾਨ ਨੇ ਜਵਾਬ ਦਿੱਤਾ, ‘‘ਮਹਾਰਾਜ, ਮੁਆਫ਼ ਕਰਨਾ! ਮੈਨੂੰ ਮਾਣ-ਸਨਮਾਨ ਤੇ ਅਹੁਦਾ ਨਹੀਂ ਚਾਹੀਦਾ ਮੈਂ ਤਾਂ ਸਿਰਫ਼ ਮਨ ਦੀ ਸ਼ਾਂਤੀ ਚਾਹੁੰਦਾ ਹਾਂ’’ ਰਾਜੇ ਨੇ ਸੁਣਿਆ ਤਾਂ ਉਹ ਬਹੁਤ ਮੁਸ਼ਕਲ ’ਚ ਪੈ ਗਿਆ ਉਸ ਨੇ ਕਿਹਾ, ‘‘ਤੂੰ ਬੜੀ ਅਜੀਬ ਚੀਜ਼ ਮੰਗ ਰਿਹਾ ਹੈਂ ਜੋ ਚੀਜ਼ ਮੇਰੇ ਕੋਲ ਨਹੀਂ ਹੈ, ਉਹ ਮੈਂ ਤੈਨੂੰ ਕਿਵੇਂ ਦੇ ਸਕਦਾ ਹਾਂ?’’
ਫਿਰ ਕੁਝ ਸੋਚ ਕੇ ਰਾਜਾ ਬੋਲਿਆ, ‘‘ਹਾਂ, ਮੈਂ ਇੱਕ ਸਾਧੂ ਨੂੰ ਜਾਣਦਾ ਹਾਂ ਸ਼ਾਇਦ ਉਹ ਤੈਨੂੰ ਮਨ ਦੀ ਸ਼ਾਂਤੀ ਦੇ ਸਕੇ’’ ਰਾਜਾ ਖੁਦ ਉਸ ਨੌਜਵਾਨ ਨੂੰ ਲੈ ਕੇ ਸਾਧੂ ਦੇ ਆਸ਼ਰਮ ’ਚ ਗਿਆ ਉਹ ਸਾਧੂ ਅਨੋਖੇ ਰੂਪ ਨਾਲ ਸ਼ਾਂਤ ਤੇ ਖੁਸ਼ ਸੀ ਰਾਜੇ ਨੇ ਸਾਧੂ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਨੌਜਵਾਨ ਨੂੰ ਮਨ ਦੀ ਸ਼ਾਂਤੀ ਪ੍ਰਦਾਨ ਕਰੇ ਰਾਜੇ ਨੇ ਉਸ ਨੂੰ ਇਹ ਵੀ ਸਫ਼ਾਈ ਦਿੱਤੀ, ‘‘ਨੌਜਵਾਨ ਨੇ ਆਪਣੀ ਅਸਧਾਰਨ ਬਹਾਦਰੀ ਲਈ ਇਹੀ ਪੁਰਸਕਾਰ ਮੰਗਿਆ ਹੈ ਪਰ ਮੈਂ ਖੁਦ ਹੀ ਸ਼ਾਂਤ ਨਹੀਂ ਹਾਂ, ਫਿਰ ਭਲਾ ਉਸ ਨੂੰ ਕਿਵੇਂ ਸ਼ਾਂਤੀ ਦੇ ਸਕਦਾ ਹਾਂ? ਇਸ ਲਈ ਇਸ ਨੂੰ ਤੁਹਾਡੇ ਕੋਲ ਲੈ ਕੇ ਆਇਆ ਹਾਂ’’
ਇਸ ’ਤੇ ਸਾਧੂ ਬੋਲਿਆ, ‘‘ਰਾਜਨ ਸ਼ਾਂਤੀ ਅਜਿਹੀ ਜਾਇਦਾਦ ਨਹੀਂ ਹੈ ਜਿਸ ਨੂੰ ਕੋਈ ਲੈ ਜਾਂ ਦੇ ਸਕੇ ਉਸ ਨੂੰ ਤਾਂ ਖੁਦ ਹੀ ਪ੍ਰਾਪਤ ਕਰਨਾ ਹੁੰਦਾ ਹੈ ਸ਼ਾਂਤੀ ਤਾਂ ਖੁਦ ਹੀ ਪਾਈ ਜਾ ਸਕਦੀ ਹੈ, ਉਸ ਨੂੰ ਕੋਈ ਹੋਰ ਨਹੀਂ ਦੇ ਸਕਦਾ’’