ਜਾਣੋ, ਕਿਉਂ ਹੋ ਰਿਹਾ ਹੈ ਫਿਲਮਾਂ ਦਾ ਬਾਇਕਾਟ?
ਮੁੰਬਈ (ਏਜੰਸੀ)। ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ ਦਾ ਬਾਈਕਾਟ ਫਿਲਮ ਇੰਡਸਟਰੀ ’ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਫਿਲਮ ਲਾਲ ਸਿੰਘ ਚੱਢਾ ਦੇ ਬਾਈਕਾਟ ਕਾਰਨ ਇਹ ਫਿਲਮ ਬਾਕਸ ਆਫਿਸ ’ਤੇ ਖਾਸ ਕਮਾਲ ਨਹੀਂ ਕਰ ਸਕੀ। ਇਸ ’ਤੇ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਨੇ ਬਾਲੀਵੁੱਡ ਫਿਲਮਾਂ ਦੇ ਖਰਾਬ ਪ੍ਰਦਰਸ਼ਨ ’ਤੇ ਕਿਹਾ ਕਿ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਦਰਸ਼ਕ ਫਿਲਮਾਂ ਵਿੱਚ ਕੀ ਚਾਹੁੰਦੇ ਹਨ ਅਤੇ ਅਸੀਂ ਆਪਣੀਆਂ ਫਿਲਮਾਂ ਦੀ ਅਸਫਲਤਾ ਲਈ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਬਾਲੀਵੁੱਡ ਦੀਆਂ ਕਈ ਫਿਲਮਾਂ ਬਾਕਸ ਆਫਿਸ ’ਤੇ ਲਗਾਤਾਰ ਫਲਾਪ ਹੋ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਸਾਊਥ ਦੀਆਂ ਫਿਲਮਾਂ ਜ਼ਬਰਦਸਤ ਕਮਾਈ ਕਰ ਰਹੀਆਂ ਹਨ।
ਬਾਲੀਵੁੱਡ ਫਿਲਮਾਂ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਅਕਸ਼ੇ ਤੋਂ ਸਵਾਲ ਕੀਤੇ ਗਏ ਸਨ। ਅਕਸ਼ੇ ਨੇ ਕਿਹਾ, ‘ਸਾਡੀ ਕਮੀ ਕਾਰਨ ਫਿਲਮਾਂ ਨਹੀਂ ਕਰ ਰਹੀਆਂ ਹਨ। ਮੇਰੀ ਗਲਤੀ ਕਾਰਨ ਫਿਲਮ ਨਹੀਂ ਚੱਲ ਸਕੀ। ਮੈਨੂੰ ਕੁਝ ਬਦਲਾਅ ਕਰਨੇ ਪੈਣਗੇ। ਮੈਨੂੰ ਸਮਝਣਾ ਹੋਵੇਗਾ ਕਿ ਦਰਸ਼ਕ ਕੀ ਚਾਹੁੰਦੇ ਹਨ। ਮੈਂ ਆਪਣੇ ਪੱਖ ਤੋਂ ਬਦਲਾਅ ਕਰਨਾ ਚਾਹੁੰਦਾ ਹਾਂ। ਫਿਲਮਾਂ ਦੇ ਫਲਾਪ ਹੋਣ ਲਈ ਕਿਸੇ ਹੋਰ ਨੂੰ ਦੋਸ਼ੀ ਕਿਉਂ ਠਹਿਰਾਇਆ ਜਾਵੇ, ਸਗੋਂ ਇਸ ਗੱਲ ਲਈ ਮੈਂ ਖੁਦ ਨੂੰ ਦੋਸ਼ੀ ਠਹਿਰਾਉਂਦਾ ਹਾਂ।’’
ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
ਲਾਲ ਸਿੰਘ ਚੱਢਾ ਹਾਲੀਵੁੱਡ ਦੀ ਕਲਾਸਿਕ ਫਿਲਮ ਫੋਰੈਸਟ ਗੰਪ ਦਾ ਰੀਮੇਕ ਹੈ। ਇਸ ਫਿਲਮ ’ਚ ਆਮਿਰ ਦੇ ਨਾਲ ਕਰੀਨਾ ਕਪੂਰ ਖਾਨ ਵੀ ਮੁੱਖ ਭੂਮਿਕਾ ’ਚ ਹੈ। ਇਸ ਦੇ ਨਾਲ ਹੀ ਆਮਿਰ ’ਤੇ ਭਾਰਤੀ ਫੌਜ ਦਾ ਨਿਰਾਦਰ ਕਰਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੀ ਦੋਸ਼ ਲੱਗਾ ਹੈ। ਅਜੇ ਤੱਕ ਆਮਿਰ ਦੀ ਇਸ ’ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇੰਨਾ ਹੀ ਨਹੀਂ ਹਿੰਦੂ ਸੰਗਠਨ ਸਨਾਤਨ ਰਕਸ਼ਕ ਸੈਨਾ ਦੇ ਮੈਂਬਰ ਉੱਤਰ ਪ੍ਰਦੇਸ਼ ’ਚ ਫਿਲਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਆਮਿਰ ਦੀ ‘ਲਾਲ ਸਿੰਘ ਚੱਢਾ’ ਨੂੰ ਪੂਰੇ ਭਾਰਤ ’ਚ ਬੈਨ ਕੀਤਾ ਜਾਵੇ। ਸੰਗਠਨ ਦੇ ਮੈਂਬਰਾਂ ਨੇ ਆਮਿਰ ਖਾਨ ’ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ