ਸ਼ਾਹਬਾਜ਼ ਦੇ ‘ਸ਼ਰੀਫ਼’ ਬੋਲ
ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਸ਼ਹਿਬਾਜ਼ ਸ਼ਰੀਫ਼ ਨੇ ਭਾਰਤ ਨਾਲ ਪੱਕੇ ਤੌਰ ’ਤੇ ਅਮਨ-ਅਮਾਨ ਵਾਲੇ ਸਬੰਧ ਬਣਾਉਣ ਦਾ ਇਰਾਦਾ ਜ਼ਾਹਿਰ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਆਖਿਆ ਹੈ ਕਸ਼ਮੀਰ ਮਸਲੇ ਦਾ ਹੱਲ ਜੰਗ ਨਹੀਂ ਹੈ ਭਾਵੇਂ ਸ਼ਰੀਫ਼ ਦੇ ਇਸ ਬਿਆਨ ਨਾਲ ਭਾਰਤ-ਪਾਕਿ ਰਿਸ਼ਤੇ ਰਾਤੋ-ਰਾਤ ਨਹੀਂ ਸੁਧਰ ਜਾਣੇ ਫ਼ਿਰ ਵੀ ਉੱਥੋਂ ਦੇ ਕਿਸੇ ਕੌਮੀ ਆਗੂ ਦੇ ਅਮਨ-ਅਮਾਨ ਵਾਲੇ ਬਿਆਨ ਨੂੰ ਦੋਵਾਂ ਮੁਲਕਾਂ ਲਈ ਚੰਗਾ ਹੀ ਮੰਨਿਆ ਜਾਣਾ ਚਾਹੀਦਾ ਹੈ
ਸ਼ਰੀਫ ਦੇ ਬਿਆਨ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਲਈ ਹੁਣ 370 ਧਾਰਾ ਦਾ ਟੁੱਟਣਾ ਕੋਈ ਮੁੱਦਾ ਨਹੀਂ ਰਹਿ ਗਿਆ ਸੰਨ 2019 ’ਚ ਧਾਰਾ 370 ਤੋੜਨ ਦੇ ਫੈਸਲੇ ਦਾ ਪਾਕਿਸਤਾਨ ਨੇ ਵੀ ਬੜਾ ਸਖ਼ਤ ਪ੍ਰਤੀਕਰਮ ਦਿੱਤਾ ਸੀ ਜੰਮੂ ਕਸ਼ਮੀਰ ’ਚ ਬਦਲੇ ਹਾਲਾਤਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਦੀ ਕਸ਼ਮੀਰ ਬਾਰੇ ਪੈਂਤਰੇਬਾਜ਼ੀ ਹੁਣ ਕਸ਼ਮੀਰ ਅੰਦਰ ਬਹੁਤੀ ਅਸਰਅੰਦਾਜ਼ ਨਹੀਂ ਰਹੀ ਹੈ ਇਸ ਕਰਕੇ ਪਾਕਿਸਤਾਨ ਸਰਕਾਰ ਵੱਲੋਂ ਕਸ਼ਮੀਰ ’ਚ ਸਰਗਰਮ ਅੱਤਵਾਦੀ ਹਮਾਇਤ ਜੇਕਰ ਬਿਲਕੁੱਲ ਬੰਦ ਨਹੀਂ ਤਾਂ ਕਮਜ਼ੋਰ ਜ਼ਰੂਰ ਪੈ ਸਕਦੀ ਹੈ ਉਂਜ ਵੀ ਸੰਸਾਰ ਪੱਧਰ ’ਤੇ ਜਿਸ ਤਰ੍ਹਾਂ ਦੀਆਂ ਆਰਥਿਕ ਸਥਿਤੀਆਂ ਅਤੇ ਆਰਥਿਕ ਸਰਗਰਮੀਆਂ ਚੱਲ ਰਹੀਆਂ ਹਨ ਉਸ ਨੇ ਪਾਕਿਸਤਾਨ ਨੂੰ ਸੁਚੇਤ ਕਰ ਦਿੱਤਾ ਹੈ
ਆਰਥਿਕ ਮੰਦਹਾਲੀ ’ਚੋਂ ਪਾਕਿਸਤਾਨ ਲੰਘ ਰਿਹਾ ਹੈ ਇਸ ਲਈ ਭਾਰਤ ਨਾਲ ਜੰਗ ਵਰਗੇ ਹਾਲਾਤ ਪੈਦਾ ਕਰਨਾ ਘੱਟੋ-ਘੱਟ ਪਾਕਿਸਤਾਨ ਦੀ ਆਰਥਿਕਤਾ ਨੂੰ ਬਿਲਕੁਲ ਫਿੱਟ ਨਹੀਂ ਬੈਠਦਾ ਸ਼ਰੀਫ਼ ਆਗੂ ਚੀਨ ਨਾਲ ਵੀ ਬਹੁਤ ਰਲ਼ ਕੇ ਚੱਲਣ ਲਈ ਤਿਆਰ ਨਹੀਂ ਚੀਨ ਦੀਆਂ ਰਣਨੀਤੀਆਂ ਦੇ ਪ੍ਰਸੰਗ ’ਚ ਪਾਕਿਸਤਾਨ ਹਾਲੋਂ-ਬੇਹਾਲ ਸ੍ਰੀਲੰਕਾ ਨੂੰ ਵੇਖ ਚੁੱਕਾ ਹੈ
ਅਸਲ ’ਚ ਪਾਕਿਸਤਾਨ ਨੂੰ ਇਸ ਵੇਲੇ ਚੰਗੀ ਅਗਵਾਈ ਤੇ ਠੋਸ ਆਰਥਿਕ ਨੀਤੀਆਂ ਦੀ ਜ਼ਰੂਰਤ ਹੈ ਪਾਕਿਸਤਾਨ ਨੂੰ ਕਸ਼ਮੀਰ ਮਸਲੇ ’ਤੇ ਜ਼ੋਰ ਦੇਣ ਤੋਂ ਪਹਿਲਾਂ ਅੱਤਵਾਦ ਨੂੰ ਸਰਪ੍ਰਸਤੀ ਦੇਣੀ ਛੱਡਣੀ ਪਵੇਗੀ ਪਾਕਿ ਦਾ ਪਾਲ਼ਿਆ ਅੱਤਵਾਦ ਹੀ ਉਸ ਦਾ ਦੁਸ਼ਮਣ ਬਣ ਗਿਆ ਮਜ਼ਬੂਤ ਇਰਾਦਿਆਂ ਵਾਲਾ ਆਗੂ ਹੀ ਪਾਕਿਸਤਾਨ ਦੀ ਆਰਥਿਕਤਾ ਨੂੰ ਪਟੜੀ ’ਤੇ ਲਿਆ ਸਕਦਾ ਹੈ ਬਸ਼ਰਤੇ ਉਹ ਫੌਜ ਅਤੇ ਆਈਐਸਆਈ ਤੇ ਕੱਟੜਪੰਥੀਆਂ ਦੇ ਦਬਾਅ ਤੋਂ ਪਾਕ ਹੋਵੇ ਅਮਨ-ਸ਼ਾਂਤੀ ਹੀ ਪਾਕਿਸਤਾਨ ਦੇ ਹਿੱਤ ’ਚ ਹੈ ਅਮਨ-ਸ਼ਾਂਤੀ ਤੋਂ ਬਿਨਾਂ ਭਾਰਤ ਵੀ ਦੋਸਤੀ ਦਾ ਹੱਥ ਵਧਾਉਣ ਨੂੰ ਤਿਆਰ ਨਹੀਂ ਇਸ ਦੋਸਤੀ ਲਈ ਸ਼ਾਹਬਾਜ਼ ਸ਼ਰੀਫ਼ ਨੂੰ ਪਰਖ ਦਾ ਸਾਹਮਣਾ ਕਰਨਾ ਪਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ