ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਨੇ ਕਿਹਾ, ਸਾਨੂੰ ਨਹੀਂ ਪਤਾ, ਗਾਇਕ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਸੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। 23 ਜੂਨ ਨੂੰ ਰਿਲੀਜ਼ ਹੋਏ ਮੂਸੇਵਾਲਾ ਦਾ SYL ਗੀਤ ’ਤੇ ਪਾਬੰਦੀ ਕਿਸ ਨੇ ਲਗਾਈ ਹੈ ਇਸ ਦਾ ਜਵਾਬ ਕਿਸੇ ਸਰਕਾਰ ਕੋਲ ਨਹੀਂ ਹੈ। ਇਸ ਗੱਲ ਦਾ ਖੁਲਾਸਾ ਮਹਾਂਰਾਸ਼ਟਰ ਦੇ ਇਕ ਪ੍ਰਸ਼ੰਸਕ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਆਰ.ਟੀ.ਆਈ ਰਾਹੀਂ ਹੋਇਆ ਹੈ। ਉਸ ਨੇ ਗੀਤ ‘ਤੇ ਪਾਬੰਦੀ ਲਾਉਣ ਲਈ ਤਿੰਨਾਂ ਸਰਕਾਰਾਂ ਨੂੰ ਭੇਜੀ ਸ਼ਿਕਾਇਤ ਦੀ ਕਾਪੀ ਮੰਗੀ ਸੀ। ਤਿੰਨਾਂ ਸਰਕਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਇਹ ਗੀਤ ਮੂਸੇਵਾਲਾ ਦੇ ਕਤਲ ਤੋਂ ਕਰੀਬ ਇੱਕ ਮਹੀਨੇ ਬਾਅਦ ਰਿਲੀਜ਼ ਹੋਇਆ ਸੀ।
ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਗੀਤ ਐਸਵਾਈਐਲ ‘ਤੇ ਪਾਬੰਦੀ ਲਗਾਉਣ ਦਾ ਕਾਰਨ ਜਾਣਨ ਲਈ ਮੈਂ ਸੂਚਨਾ ਤੇ ਪ੍ਰਸਾਰਣ ਕੇਂਦਰ ਅਤੇ ਪੰਜਾਬ ਅਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਤੋਂ ਜਾਣਕਾਰੀ ਮੰਗੀ ਸੀ। ਇਨ੍ਹਾਂ ਵਿੱਚੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਆਪਣੇ ਅੰਦਰੂਨੀ ਵਿੰਗ ਨੂੰ ਭੇਜ ਦਿੱਤਾ ਹੈ। ਹੁਣ ਉਨ੍ਹਾਂ ਦਾ ਜਵਾਬ ਵੀ ਆਇਆ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
3 ਦਿਨਾਂ ‘ਚ 2.77 ਕਰੋੜ ਵਿਊਜ਼ ਮਿਲੇ
23 ਜੂਨ ਨੂੰ ਰਿਲੀਜ਼ ਹੋਏ ਸਿੱਧੂ ਮੂਸੇਵਾਲਾ ਦਾ ਗੀਤ ਕਾਫੀ ਚਰਚਾ ’ਚ ਰਿਹਾ ਹੈ। ਜਿਸ ਵਿੱਚ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ) ਨਹਿਰ, ਸੰਯੁਕਤ ਪੰਜਾਬ, 1984 ਦੇ ਦੰਗੇ, ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਵਰਗੇ ਮੁੱਦੇ ਬੰਦੀ ਸਿੱਖਾਂ, ਪੰਜਾਬ-ਹਰਿਆਣਾ ਦੇ ਝਗੜੇ ਦੀ ਜੜ੍ਹ ਸਨ। 3 ਦਿਨਾਂ ‘ਚ ਇਸ ਨੂੰ 2.77 ਕਰੋੜ ਵਿਊਜ਼ ਮਿਲੇ ਹਨ। ਇਸ ਤੋਂ ਬਾਅਦ ਅਚਾਨਕ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਜਿਕਰਯੋਗ ਹੈ ਕਿ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ