ਦੁੱਧ ਤੋਂ ਪਹਿਲਾਂ ਮੱਖਣ ਅਤੇ ਦਹੀਂ ਸਣੇ ਦੇਸੀ ਘੀ ਦੀਆਂ ਕੀਮਤਾਂ ਵਿੱਚ ਪਹਿਲਾਂ ਹੀ ਕੀਤਾ ਜਾ ਚੁੱਕਾ ਐ ਵਾਧਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਵੇਰਕਾ ਦਾ ਦੁੱਧ ਪੀਣ ਵਾਲੇ ਲੱਖਾਂ ਪੰਜਾਬੀਆਂ ਨੂੰ ਹੁਣ ਦੁੱਧ ਦੇ ਜਿਆਦਾ ਪੈਸੇ ਦੇਣੇ ਪੈਣਗੇ, ਕਿਉਂਕਿ ਵੇਰਕਾ ਵਲੋਂ 2 ਰੁਪਏ ਪ੍ਰਤੀ ਲੀਟਰ ਦੁੱਧ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਦੁੱਧ ਦੀ ਹਰ ਕਿਸਮ ਹੁਣ ਪਹਿਲਾਂ ਨਾਲੋਂ ਮਹਿੰਗੇ ਰੇਟ ’ਤੇ ਮਿਲਣਗੇ। ਵੇਰਕਾ ਦੇ ਦੁੱਧ ਵਿੱਚ ਵਾਧਾ 19 ਅਗਸਤ ਤੋਂ ਲਾਗੂ ਹੋਵੇਗਾ ਅਤੇ ਇਹ ਨਵੇਂ ਰੇਟ ਪੰਜਾਬ ਦੇ ਨਾਲ ਹੀ ਚੰਡੀਗੜ੍ਹ ਅਤੇ ਪੰਚਕੂਲਾ ਵਿਖੇ ਵੀ ਲਾਗੂ ਹੋਣਗੇ।
ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪੰਜਾਬੀਆ ਨੂੰ ਹੁਣ ਵੇਰਕਾ ਵੱਲੋਂ ਝਟਕਾ ਦਿੱਤਾ ਗਿਆ ਹੈ। ਦੁੱਧ ਤੋਂ ਪਹਿਲਾਂ ਵੇਰਕਾ ਵੱਲੋਂ ਦਹੀਂ ਅਤੇ ਮੱਖਣ ਤੋਂ ਇਲਾਵਾ ਦੇਸੀ ਘੀ ਦੇ ਰੇਟ ਵਿੱਚ ਵੀ ਵਾਧਾ ਕੀਤਾ ਗਿਆ ਸੀ। ਇਸ ਨਵੇਂ ਰੇਟ ਦੀ ਮਾਰ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਪਵੇਗੀ, ਕਿਉਂਕਿ ਪੰਜਾਬ ਵਿੱਚ ਰੋਜ਼ਾਨਾ 12 ਲੱਖ ਲੀਟਰ ਤੋਂ ਜਿਆਦਾ ਦੁੱਧ ਸਿਰਫ਼ ਵੇਰਕਾ ਵੱਲੋਂ ਹੀ ਵੇਚਿਆ ਜਾਂਦਾ ਹੈ। ਨਵੇਂ ਰੇਟ ਆਉਣ ਨਾਲ ਵੇਰਕਾ ਨੂੰ ਰੋਜ਼ਾਨਾ 24 ਲੱਖ ਰੁਪਏ ਵਾਧੂ ਮਿਲਣਗੇ, ਜਿਸ ਨਾਲ ਉਹ ਦੁੱਧ ਕਿਸਾਨਾਂ ਨੂੰ ਜਿਆਦਾ ਪੈਸੇ ਦੇਣ ਦੇ ਨਾਲ ਹੀ ਹੋਰ ਖਰਚੇ ਚਲਾਉਣਗੇ। ਵੇਰਕਾ ਤੋਂ ਪਹਿਲਾਂ ਅਮੁਲ ਅਤੇ ਮਦਰ ਡੇਅਰੀ ਵੱਲੋਂ ਵੀ ਆਪਣੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ