ਰਾਸ਼ਟਰਮੰਡਲ ਖੇਡਾਂ 2022: ਭਾਰਤ ਨੇ ਮੁੱਕੇਬਾਜ਼ੀ ਤੇ ਤੀਹਰੀ ਛਾਲ ਮੁਕਾਬਲੇ ’ਚ ਜਿੱਤੇ ਸੋਨ ਤਮਗੇ

nitu

ਭਾਰਤ ਨੇ ਮੁੱਕੇਬਾਜ਼ੀ ਤੇ ਤੀਹਰੀ ਛਾਲ ਮੁਕਾਬਲੇ ’ਚ ਜਿੱਤੇ ਸੋਨ ਤਮਗੇ

ਭਾਰਤ ਨੇ ਮੁੱਕੇਬਾਜ਼ੀ ਵਿੱਚ ਦੋ ਸੋਨ ਤਗਮੇ ਜਿੱਤੇ

ਬਰਮਿੰਘਮ। ਰਾਸ਼ਟਰਮੰਡਲ ਖੇਡਾਂ 2022 ’ਚ ਅੱਜ ਭਾਰਤ ’ਤੇ ਸੋਨ ਤਮਗਿਆਂ ਦੀ ਬਰਸਾਤ ਹੋ ਰਹੀ ਹੈ। ਭਾਰਤ ਨੇ ਅੱਜ ਹੁਣ ਤੱਕ ਤਿੰਨ ਸੋਨ ਤਮਗੇ ਜਿੱਤੇ ਹਨ।  ਭਾਰਤ ਨੇ ਮੁੱਕੇਬਾਜ਼ੀ ਵਿੱਚ ਦੋ ਸੋਨ ਤਗਮੇ ਜਿੱਤੇ ਹਨ। ਨੀਤੂ ਘੰਘਾਸ (48 ਕਿਲੋਗ੍ਰਾਮ) ਅਤੇ ਅਮਿਤ ਪੰਘਾਲ (51 ਕਿਲੋਗ੍ਰਾਮ) ਨੇ ਆਪੋ-ਆਪਣੇ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਪੁਰਸ਼ਾਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ ਸੋਨ ਅਤੇ ਚਾਂਦੀ ਦੋਵੇਂ ਤਗ਼ਮੇ ਹਾਸਲ ਕੀਤੇ ਹਨ।

ਭਾਰਤ ਦੇ ਐਲਡੋਸ ਪਾਲ ਨੇ 17.03 ਮੀਟਰ ਦੀ ਛਾਲ ਨਾਲ ਸੋਨ ਤਮਗਾ ਜਿੱਤਿਆ। ਭਾਰਤ ਦੇ ਹੀ ਅਬਦੁੱਲਾ ਅਬੂਬਕਰ ਨੇ 17.02 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਫਾਈਨਲ ਵਿੱਚ ਨੀਤੂ ਨੇ ਇੰਗਲੈਂਡ ਦੀ ਡੇਮੀ ਜੇਡ ਨੂੰ 5-0 ਨਾਲ ਹਰਾਇਆ। ਅਮਿਤ ਨੇ ਇੰਗਲੈਂਡ ਦੇ ਮੈਕਡੋਨਲਡ ਨੂੰ 5-0 ਨਾਲ ਹਰਾਇਆ। ਮੌਜੂਦਾ ਸੀਜ਼ਨ ਵਿੱਚ ਭਾਰਤ ਦੇ ਕੋਲ 16 ਗੋਲਡ ਹਨ। ਉਸ ਦੇ ਕੁੱਲ ਮੈਡਲਾਂ ਦੀ ਗਿਣਤੀ 45 ਹੋ ਗਈ ਹੈ। ਭਾਰਤ ਦੇ ਹਿੱਸੇ 12 ਚਾਂਦੀ ਅਤੇ 17 ਕਾਂਸੀ ਵੀ ਆਏ ਹਨ।

ਭਾਰਤ ਨੇ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਤਗਮਾ

ਬਰਮਿੰਘਮ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਮਦਾਰ ਖੇਡ ਵਿਖਾਉਂਦਿਆਂ ਕਾਂਸੀ ਤਮਗਾ ’ਤੇ ਕਬਜ਼ਾ ਕੀਤਾ। ਭਾਰਤ ਨੇ ਨਿਊਜ਼ੀਲੈਂਡ ਖਿਲਾਫ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਮੈਚ ਦੇ 29ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਹ ਗੋਲ ਸਲੀਮਾ ਟੇਟੇ ਨੇ ਕੀਤਾ। ਤੀਜੇ ਕੁਆਰਟਰ ਤੋਂ ਬਾਅਦ ਭਾਰਤ 1-0 ਨਾਲ ਅੱਗੇ ਸੀ।

ਨਿਊਜ਼ੀਲੈਂਡ ਨੇ ਆਖਰੀ ਮਿੰਟ ਵਿੱਚ ਪਹਿਲਾ ਗੋਲ ਕਰਕੇ ਬਰਾਬਰੀ ਕਰ ਲਈ। ਜੇਤੂ ਦਾ ਫੈਸਲਾ ਦੋਵਾਂ ਟੀਮਾਂ ਵਿਚਾਲੇ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਭਾਰਤ ਨੇ ਪੈਨਲਟੀ ਸ਼ੂਟਆਊਟ ਵਿੱਚ ਇਹ ਮੈਚ 2-1 ਨਾਲ ਜਿੱਤ ਲਿਆ। ਭਾਰਤੀ ਗੋਲਕੀਪਰ ਸਵਿਤਾ ਨੇ ਸ਼ੂਟਆਊਟ ਵਿੱਚ ਚਾਰ ਗੋਲ ਬਚਾਏ। ਪਹਿਲੇ ਹਾਫ ਦੀ ਸ਼ੁਰੂਆਤ ‘ਚ ਭਾਰਤੀ ਖਿਡਾਰੀਆਂ ‘ਚ ਤਾਲਮੇਲ ਦੀ ਕਮੀ ਸਾਫ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਰਫ ਟੈਕਲ ਕਰਨ ਲਈ ਨਿਊਜ਼ੀਲੈਂਡ ਦੀ ਖਿਡਾਰਨ ਇਕਵਾਡੋਰ ਨੂੰ 2 ਮਿੰਟਾਂ ਲਈ ਬਾਹਰ ਕਰਦ ਦਿੱਤਾ ਗਿਆ।

ਭਾਰਤ ਨੇ ਪਿਛਲੀ ਵਾਰ 2006 ਵਿੱਚ ਮਹਿਲਾ ਹਾਕੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਪਹਿਲਾਂ 2002 ਵਿੱਚ ਭਾਰਤੀ ਮਹਿਲਾ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਹਾਕੀ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਵਿੱਚ, ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਤੋਂ ਪਹਿਲਾਂ ਸੋਨ ਅਤੇ ਚਾਂਦੀ ਦਾ ਤਗਮਾ ਜਿੱਤਿਆ ਸੀ ਪਰ ਕਦੇ ਵੀ ਕਾਂਸੀ ਦੇ ਤਗਮੇ ‘ਤੇ ਕਬਜ਼ਾ ਨਹੀਂ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ