ਚੀਨ-ਤਾਈਵਾਨ ਦਾ ਟਕਰਾਅ ਖਤਰਨਾਕ
ਰੂਸ -ਯੂਕਰੇਨ ਜੰਗ ਠੰਢੀ ਨਹੀਂ ਪਈ ਕਿ ਤਾਈਵਾਨ ਮਾਮਲੇ ’ਚ ਚੀਨ ਤੇ ਅਮਰੀਕਾ ਦੇ ਇੱਕ ਦੂਜੇ ਦੇ ਖਿਲਾਫ਼ ਰਣਨੀਤੀਆਂ ਘੜਨ ’ਤੇ ਉਤਰ ਆਏ ਹਨ ਰੌਲਾ ਸਾਰਾ ਵਿਸਤਾਰਥਾਦੀ ਨੀਤੀਆਂ ਦਾ ਹੈ ਚੀਨ ਪਿਛਲੇ ਲੰਮੇ ਸਮੇਂ ਤੋਂ ਤਾਈਵਾਨ ’ਤੇ ਆਪਣੇ ਹੱਕ ਦੇ ਦਾਅਵੇ ਕਰਦਾ ਆ ਰਿਹਾ ਹੈ ਤੇ ਅਮਰੀਕਾ ਨੂੰ ਤਾਈਵਾਨ ਤੋਂ ਦੂਰ ਰੱਖਣ ਲਈ ਯਤਨਸ਼ੀਲ ਹੈl
ਪਿਛਲੇ ਦਿਨੀਂ ਅਮਰੀਕੀ ਸੰਸਦ ਦੀ ਸਪੀਕਰ ਪੇਲੋਸੀ ਦੇ ਤਾਈਵਾਨ ਦੌਰੇ ਨਾਲ ਚੀਨ ਲੋਹ ਲਾਖਾ ਹੋ ਗਿਆ ਚੀਨ ਨੇ ਤਾਈਵਾਨ ਖਿਲਾਫ਼ ਜੰਗੀ ਅਭਿਆਸ ਸ਼ੁੁਰੂ ਕਰ ਦਿੱਤਾ ਤੇ ਆਪਣੇ ਲੜਾਕੂ ਜਹਾਜ ਉਡਾਉਣ ਦੇ ਨਾਲ ਨਾਲ ਤਾਈਵਾਨ ਦੇ ਨੇੜੇ ਮਿਜ਼ਾਈਲਾਂ ਵੀ ਦਾਗੀਆਂ ਅਜਿਹਾ ਕਰਕੇ ਚੀਨ ਨੇ ਅਮਰੀਕਾ ਤੇ ਉਸ ਦੇ ਹਮਾਇਤੀ ਦੇਸ਼ਾਂ ਨੂੰ ਆਪਣੇ ਇਰਾਦਿਆਂ ਬਾਰੇ ਸਮਝਾ ਦਿੱਤਾ ਹੈl
ਦੂਜੇ ਪਾਸੇ ਅਮਰੀਕਾ ਵੀ ਆਪਣੇ ਹਿੱਤਾਂ ਤੋਂ ਇਧਰ ਉਧਰ ਹੋਣ ਲਈ ਤਿਆਰ ਨਹੀਂ ਹਾਲਾਤ ਇਸ ਕਾਰਨ ਵੀ ਨਾਜੁਕ ਬਣੇ ਹਨ ਕਿ ਅਮਰੀਕੀ ਆਗੂ ਦੀ ਤਾਈਵਾਨ ਫੇਰੀ ਉਦੋਂ ਹੋ ਰਹੀ ਸੀ ਜਦੋਂ ਰੂਸ ਤੇ ਯੂਕਰੇਨ ਦੀ ਜੰਗ ਵੀ ਜਾਰੀ ਹੈ ਅਜਿਹੇ ਹਾਲਾਤਾਂ ’ਚ ਦੁਨੀਆ ’ਚ ਦੇਸ਼ਾਂ ਵਿਚਾਲੇ ਧੜੇਬੰਦੀ ਵਧਣ ਨਾਲ ਮਹਿੰਗਾਈ ਸਮੇਤ ਨਵੀਆਂ ਸਮੱਸਿਆ ਮੁਸੀਬਤ ਬਣਨਗੀਆਂ ਤਾਕਤਵਰ ਮੁਲਕਾਂ ਦੀ ਅੜੀ ਤੇ ਟਕਰਾਅ ਨੇ ਕਈ ਦੇਸ਼ਾਂ ਦੀ ਆਰਥਿਕਤਾ ਲਈ ਮੁਸੀਬਤ ਖੜੀ ਕਰ ਦਿੱਤੀ ਹੈ ਤੇਲ, ਅਨਾਜ ਤੇ ਕਈ ਹੋਰ ਚੀਜਾਂ ਦੀ ਸਪਲਾਈ ਰੁਕਣ ਨਾਲ ਮਹਿੰਗਾਈ ’ਚ ਵਾਧਾ ਹੋ ਰਿਹਾ ਹੈl
ਜੰਗ ਦੇ ਹਾਲਾਤਾਂ ’ਚ ਆਰਥਿਕਤਾ ਨੂੰ ਲੀਹ ’ਤੇ ਚਲਾਈ ਰੱਖਣਾ ਕਾਫੀ ਚੁਣੌਤੀ ਭਰਿਆ ਕੰਮ ਹੈ ਰੂਸ ਯੂਰਪ ਦੀ ਕੁਦਰਤੀ ਗੈਸ ਦੀ 40 ਫੀਸਦੀ ਜ਼ਰੂਰਤ ਪੂਰੀ ਕਰਦਾ ਹੈ ਗੈਸ ਸਪਲਾਈ ਰੁਕਣ ਨਾਲ ਯੂਰਪ ’ਚ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਹੈ ਕਣਕ ਦੀਆਂ ਕੀਮਤਾਂ ’ਚ ਵੀ ਉਛਾਲ ਹੈ ਕਿਸੇ ਵੀ ਦੇਸ਼ ’ਚ ਮਹਿੰਗਾਈ ਦਾ ਇੱਕੋ ਇੱਕ ਕਾਰਨ ਅੰਦਰੂਨੀ ਨਹੀਂ ਹੰਦਾ ਸਗੋਂ ਕੌਮਾਂਤਰੀ ਕਾਰਨ ਵੀ ਮਹਿੰਗਾਈ ਨਾਲ ਜੁੜੇ ਹੁੰਦੇ ਹਨ ਕੌਮਾਂਤਰੀ ਕਾਰਨਾਂ ਨਾਲ ਨਜਿੱਠਣ ਲਈ ਦੇਸ਼ ਦੀ ਸਰਕਾਰ ਅਤੇ ਅਰਥ ਸ਼ਾਸਤਰੀਆਂ ਨੂੰ ਸਖਤ ਮਿਹਨਤ ਕਰਨੀ ਪੈ ਰਹੀl
ਸ੍ਰੀਲੰਕਾ ਵਰਗਾ ਮੁਲਕ ਜਿਹੜਾ ਆਰਥਿਕ ਸੰਕਟ ’ਚੋਂ ਗੁਜਰ ਰਿਹਾ ਹੈ ਦੀਆਂ ਚੁਣੌਤੀਆਂ ਹੋਰ ਵਧਣਗੀਆਂ ਗਰੀਬ ਦੇਸ਼ਾਂ ਦੇ ਕਲਿਆਣ ਲਈ ਸਾਂਝੇ ਅੰਤਰਰਾਸ਼ਟਰੀ ਯਤਨਾਂ ’ਚ ਕਮੀ ਆਵੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੰਗ ਮਨੁੱਖਤਾ ਲਈ ਬਰਬਾਦੀ ਤੋਂ ਵੱਧ ਕੁਝ ਵੀ ਨਹੀਂ ਜ਼ਰੂਰਤ ਹੈ ਅੰਤਰਰਾਸ਼ਟਰੀ ਸੰਗਠਨਾਂ ਨੂੰ ਹੋਰ ਮਜ਼ਬੂਤ ਕਰਕੇ ਮਨੁੱਖਤਾ ਨੂੰ ਬਚਾਇਆ ਜਾਵੇl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ