(ਮਨੋਜ ਗੋਇਲ) ਬਾਦਸ਼ਾਹਪੁਰ /ਘੱਗਾ। ਨਹਿਰੂ ਯੂਵਾਂ ਕੇਦਰ ਪਟਿਆਲਾ ਵੱਲੋਂ ਯੁਵਾਂ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਥ ਕਲੱਬਾਂ ਨੂੰ ਕਾਰਜਸ਼ੀਲ ਕਰਨ ਲਈ ਪਿੰਡ ਹਰਚੰਦਪੁਰਾ ਟਾਊਨ ਵਿਖੇ ਇਕ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ ਲੇਖਾਕਾਰ ਤੇ ਪ੍ਰੋਗਰਾਮ ਸੁਪਰਵਾਈਜ਼ਰ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਯੂਥ ਕਲੱਬਾਂ ਨਾਲ ਸੰਬੰਧਤ ਪੰਜ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤੀ ਗਈ ਹੈ ।ਜਿਸ ਵਿੱਚ ਪੁਰਾਣੇ ਨੂੰ ਕਲੱਬਾਂ ਨੂੰ ਕਾਰਜਸ਼ੀਲ ਕਰਨਾ ਤੇ ਪਿੰਡਾਂ ਵਿੱਚ ਨਵੇਂ ਕਲੱਬਾਂ ਦੀ ਸਥਾਪਨਾ ਕਰਨਾ ਹੈ ।
ਯੂਥ ਕਲੱਬਾਂ ਨੂੰ ਸੋਸ਼ਲ ਮੀਡੀਏ ਨਾਲ ਜੋੜਨਾ ਅਤੇ ਉਹਨਾਂ ਦਾ ਜ਼ਿਲ੍ਹਾ ਪੱਧਰ ’ਤੇ ਡਾਟਾ ਤਿਆਰ ਕਰਨਾ ਹੈ। 75 ਵੇਂ ਅਜ਼ਾਦੀ ਦਿਵਸ ਦੇ ਮਹਾਉਤਸਵ ਮੌਕੇ ’ਤੇ 13 ਤੋਂ 15 ਅਗਸਤ ਤੱਕ ਘਰ-2 ਤਿਰੰਗਾ ਝੰਡਾ ਲਹਿਰਾਉਣ ਲਈ ਦੇਸ਼ ਵਾਸੀਆਂ ਨੂੰ ਸੁਨੇਹਾ ਦੇਣਾ ਹੈ। ਅਜ਼ਾਦੀ ਦਿਵਸ ਮੌਕੇ ਯੂਥ ਕਲੱਬਾਂ ਵੱਲੋਂ ਇਕ ਮੋਟਰਸਾਈਕਲ ਰੈਲੀ ਦਾ ਕੀਤਾ ਜਾਵੇਗੀ।
ਇਸ ਮੌਕੇ ਹਰਚੰਦਪੁਰਾ ਟਾਊਨ ਵਿਖੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਪੌਦੇ ਵੀ ਲਗਾਏ ਗਏ। ਹਰ ਇੱਕ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਮੌਜੂਦ ਕਲੱਬ ਗੁਰੂ ਰਾਮਦਾਸ ਸਪੋਰਟਸ ਕਲੱਬ ਹਰਚੰਦਪੁਰਾ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਰਦਾਂਹੇੜੀ, ਸ਼ਹੀਦ ਭਗਤ ਸਿੰਘ ਨਹਿਰੂ ਯੁਵਾ ਕੇਂਦਰ ਕਲੱਬ ਨਨਹੇੜਾ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਧਨੇਠਾ, ਬਾਬਾ ਅਤਰ ਦਾਸ ਕਲੱਬ ਨਗਰੀ, ਸ਼ੇਰੇ ਪੰਜਾਬ ਸਪੋਰਟਸ ਕਲੱਬ ਅਸਮਾਨਪੁਰ, ਮਹਾਰਾਜਾ ਦਲੀਪ ਸਿੰਘ ਸਪੋਰਟਸ ਕਲੱਬ ਬਾਦਸ਼ਾਹਪੁਰ ਘੱਗਰ , ਸ਼ੇਰੇ ਪੰਜਾਬ ਯੂਥ ਸਪੋਰਟਸ ਕਲੱਬ ਰਾਜਗੜ੍ਹ ਸੋਂਦੇਵਾਲ, ਸ੍ਰੀ ਨਾਨਕ ਦੇਵ ਜੀ ਯੂਥ ਸਪੋਰਟਸ ਕਲੱਬ ਸਾਧ ਮਾਜਰਾ ਇਨ੍ਹਾਂ ਕਲੱਬਾਂ ਤੋਂ ਬਿਨਾਂ ਹੋਰ ਕਲੱਬ ਵੀ ਮੌਜੂਦ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ