ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਸਾਹਿਬਜ਼ਾਦੀ ਭੈ...

    ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਨੇ ਵਧਾਇਆ ਖਿਡਾਰੀਆਂ ਦਾ ਉਤਸ਼ਾਹ, ਟਵੀਟ ਕਰਕੇ ਦਿੱਤੀ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈਆਂ

    ਇਨ੍ਹਾਂ ਖਿਡਾਰਨਾਂ ਨੇ ਛੇਵੇਂ ਦਿਨ ਤਮਗੇ ਜਿੱਤ ਕੇ ਭਾਰਤ ਦੇ ਝੋਲੀ ਵਿੱਚ ਕੁੱਲ 18 ਤਗਮੇ ਪਾਏ

    ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਪ੍ਰਦਰਸ਼ਨ ਛੇਵੇਂ ਦਿਨ ਵੀ ਸ਼ਾਨਦਾਰ ਰਿਹਾ। ਭਾਰਤ ਨੇ ਛੇਵੇਂ ਦਿਨ ਕੁੱਲ 5 ਤਗਮੇ ਜਿੱਤੇ। ਜੂਡੋ ਵਿੱਚ ਤੁਲਿਕਾ ਮਾਨ, ਵੇਟਲਿਫਟਿੰਗ ਵਿੱਚ ਗੁਰਦੀਪ ਸਿੰਘ ਅਤੇ ਲਵਪ੍ਰੀਤ ਸਿੰਘ, ਸਕੁਐਸ਼ ਵਿੱਚ ਸੌਰਵ ਘੋਸ਼ਾਲ ਅਤੇ ਪੁਰਸ਼ਾਂ ਦੀ ਉੱਚੀ ਛਾਲ ਵਿੱਚ ਤੇਜਸਵਿਨ ਸ਼ੰਕਰ ਨੇ ਤਗਮੇ ਜਿੱਤੇ। ਇਸ ਨਾਲ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ ਕੁੱਲ 18 ਤਗਮੇ ਜਿੱਤੇ ਹਨ।

    ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਖੇਡਾਂ ’ਚ ਮੈਡਲ ਲੈ ਕੇ ਆ ਰਹੇ ਸਾਰੇ ਖਿਡਾਰੀਆਂ ਦਾ ਟਵੀਟ ਕਰਕੇ ਲਾਗਤਾਰ ਉਤਸ਼ਾਹ ਵਧਾ ਰਹੀ ਹੈ ਤੇ ਉਨ੍ਹਾਂ ਦੇਸ਼ ਦਾ ਨਾਂਅ ਰੋਸ਼ਨ ਕਰਨ ਲਈ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਅੱਜ ਵੀ ਭੈਣ ਹਨੀਪ੍ਰੀਤ ਇੰਸਾਂ ਨੇ ਤੇਜਸਵਿਨ ਸ਼ੰਕਰ ਤੇ ਗੁਰਦੀਪ ਸਿੰਘ ਨੂੰ ਕਾਂਸੀ ਤਮਗਾ ਜਿੱਤਣ ’ਤੇ ਟਵੀਟ ਕਰਕੇ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ,
    “ ਸ਼ਾਨਦਾਰ ਪ੍ਰਦਰਸ਼ਨ”
    ਚੈਂਪੀਅਨਾਂ ਨੂੰ ਵਧਾਈ
    ਤੇਜਸਵਿਨ ਸ਼ੰਕਰ ਤੇ ਗੁਰਦੀਪ ਸਿੰਘ ਨੇ ਕਾਂਸੀ ਤਮਗਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ”
    #CWG2022

    https://twitter.com/insan_honey/status/1555033385986584577?t=8p50Hc6w1A-llTubnrRc8w&s=08

    ਰਾਸ਼ਟਰਮੰਡਲ ਖੇਡਾਂ : ਖੰਨਾ ਦੇ ਗੁਰਦੀਪ ਸਿੰਘ ਨੇ ਜਿੱਤਿਆ ਕਾਂਸੀ ਤਮਗਾ

    ਬਰਮਿੰਘਮ। ਵੇਟਲਿਫਟਰ ਗੁਰਦੀਪ ਸਿੰਘ ਨੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ 109 ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਹ ਪੰਜਾਬ ਦੇ ਖੰਨਾ ਦੇ ਪਿੰਡ ਮਾਜਰੀ ਰਸੂਲਦਾ ਦਾ ਵਸਨੀਕ ਹੈ। ਉਸ ਦੀ ਭੈਣ ਮਨਬੀਰ ਕੌਰ ਦਾ ਕਹਿਣਾ ਹੈ ਕਿ ਇਹ ਉਸ ਦੀ ਮਿਹਨਤ ਦਾ ਫਲ ਹੈ।

    ਗੁਰਦੀਪ ਦਿਨ ਵੇਲੇ ਪਿੰਡ ਦੇ ਮੈਦਾਨਾਂ ਵਿੱਚ ਅਭਿਆਸ ਕਰਦਾ ਸੀ। ਜਦੋਂ ਘਰ ਦੇ ਬਾਕੀ ਲੋਕ ਸੌਂ ਜਾਂਦੇ ਤਾਂ ਉਹ ਨੀਂਦ ਛੱਡ ਦਿੰਦੇ ਅਤੇ ਦੁਬਾਰਾ ਅਭਿਆਸ ਸ਼ੁਰੂ ਕਰ ਦਿੰਦੇ। ਭਰਾ ਦੀ ਜਿੱਤ ‘ਤੇ ਮਨਬੀਰ ਦਾ ਕਹਿਣਾ ਹੈ ਕਿ ਮੈਨੂੰ ਰੱਖੜੀ ਦਾ ਐਡਵਾਂਸ ਤੋਹਫਾ ਮਿਲਿਆ ਹੈ। ਮੈਂ ਗੁਰਦੀਪ ਦੇ ਘਰ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ।

    ਰਾਸ਼ਟਰਮੰਡਲ ਖੇਡਾਂ: ਤੇਜਸਵਿਨ ਸ਼ੰਕਰ ਨੇ ਉੱਚੀ ਛਾਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ

    ਬਰਮਿਘਮ (ਸੱਚ ਕਹੂੰ ਨਿਊਜ਼)। ਰਾਸ਼ਟਰ ਮੰਡਲ ਖੇਡ 2022 ’ਚ ਭਾਰਤ ਦੇ ਤੇਜਸਵਿਨ ਸ਼ੰਕਰ ਨੇ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ’ਚ ਇਤਿਹਾਸਕ ਕਾਂਸੀ ਤਮਗਾ ਜਿੱਤਿਆ। ਬੁੱਧਵਾਰ ਨੂੰ ਐਕਸਲੇਂਡਰ ਸਟੇਡੀਅਮ ’ਚ ਸ਼ੰਕਰ ਦੇ 2.22 ਮੀਟਰ ਦੇ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਉਸਨੇ ਰਾਸ਼ਟਰਮੰਡਲ ਖੇਡਾਂ (Commonwealth Games) ਵਿੱਚ ਉੱਚੀ ਛਾਲ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ। ਬਹਾਮਾਸ ਦੇ ਸਾਬਕਾ ਵਿਸ਼ਵ ਅਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਡੋਨਾਲਡ ਥਾਮਸ ਨੇ ਸ਼ੰਕਰ ਦੇ ਨਾਲ 2.22 ਮੀਟਰ ਦੀ ਛਾਲ ਮਾਰੀ, ਪਰ ਭਾਰਤੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਕਿਉਂਕਿ ਉਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 2.10 ਮੀਟਰ, 2.15 ਮੀਟਰ, 2.19 ਮੀਟਰ ਅਤੇ 2.22 ਮੀਟਰ ਦੀਆਂ ਸਾਰੀਆਂ ਛਾਲਾਂ ਨੂੰ ਪਾਰ ਕਰ ਲਿਆ।

    ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਸ਼ੰਕਰ ਨੇ ਕਿਹਾ, ”ਮੈਨੂੰ ਵੀ ਕਾਲਜ ਦੇ ਸੀਜ਼ਨ ਦਾ ਤਜਰਬਾ ਸੀ ਅਤੇ ਜਨਵਰੀ ‘ਚ ਛਾਲ ਮਾਰਨੀ ਸ਼ੁਰੂ ਕੀਤੀ ਸੀ ਪਰ ਇੱਥੇ ਕਾਂਸੀ ਦਾ ਤਮਗਾ ਹਾਸਲ ਕਰਨਾ ਇਕ ਸੁਪਨਾ ਸਾਕਾਰ ਹੋਣ ਵਰਗਾ ਹੈ ਅਤੇ ਮੈਂ ਆਪਣੇ ਨਾਲ ਕੁਝ ਘਰ ਲੈ ਕੇ ਜਾ ਰਿਹਾ ਹਾਂ ਅਤੇ ਮੈਂ ਖੁਸ਼ ਹਾਂ।”

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here