ਪੰਜਾਬ ’ਚ ਕਿਸਾਨਾਂ ਦਾ ਚੱਕਾਜਾਮ ਮੁਲਤਵੀ, ਮਿਲ ਦੀ ਜਮੀਨ ਵੇਚ ਕੇ ਬਕਾਇਆ ਦੇਵੇਗੀ ਸਰਕਾਰ

CM Bhagwant Mann

ਪੰਜਾਬ ’ਚ ਕਿਸਾਨਾਂ ਦਾ ਚੱਕਾਜਾਮ ਮੁਲਤਵੀ, ਮਿਲ ਦੀ ਜਮੀਨ ਵੇਚ ਕੇ ਬਕਾਇਆ ਦੇਵੇਗੀ ਸਰਕਾਰ

ਚੰਡੀਗੜ੍ਹ। ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਦੇਰ ਰਾਤ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਕਿ ਗੰਨੇ ਦੀ ਬਕਾਇਆ ਅਦਾਇਗੀ 7 ਸਤੰਬਰ ਤੱਕ ਕਰ ਦਿੱਤੀ ਜਾਵੇਗੀ। ਪ੍ਰਾਈਵੇਟ ਮਿੱਲਰ ਵੀ ਉਸੇ ਮਿਤੀ ਤੱਕ ਬਕਾਇਆ ਅਦਾ ਕਰ ਦੇਣਗੇ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਕੱਲੇ ਫਗਵਾੜਾ ਦੀ ਮਿੱਲ ਦਾ 72 ਕਰੋੜ ਦਾ ਬਕਾਇਆ ਹੈ। ਉਸ ਨੇ 20 ਕਰੋੜ ਦੀ ਜ਼ਮੀਨ ਦਿੱਤੀ ਹੈ। ਇਸ ਦੀ ਨਿਲਾਮੀ ਕਰਕੇ ਪੈਸੇ ਦੇ ਚੁੱਕੇ ਹਨ। ਉਨ੍ਹਾਂ ਦੀ ਖੰਡ ਦਾ 8 ਕਰੋੜ ਦਾ ਸਟਾਕ ਬਚਿਆ ਹੈ। ਇਸ ਦੇ ਮਾਲਕ ਇੰਗਲੈਂਡ ਭੱਜ ਗਏ ਹਨ। ਇਸ ਦੇ ਲਈ ਕੇਂਦਰ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ 7 ਸਤੰਬਰ ਨੂੰ ਸਰਕਾਰ ਨਾਲ ਇੱਕ ਹੋਰ ਮੀਟਿੰਗ ਹੋਵੇਗੀ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲਾ ਫੈਸਲਾ ਲਿਆ ਜਾਵੇਗਾ।

ਮਾਨ ਨੇ ਕਿਹਾ 100 ਕਰੋੜ ਦਿੱਤੇ ਹਨ, ਬਾਕੀ 2 ਕਿਸ਼ਤਾਂ ਚ ਦੇਵਾਂਗੇ

ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਾਨ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਸਰਕਾਰ ਵੱਲ 294.98 ਕਰੋੜ ਰੁਪਏ ਦਾ ਬਕਾਇਆ ਹੈ। ਅਸੀਂ 100 ਕਰੋੜ ਦਿੱਤੇ ਹਨ। 15 ਅਗਸਤ ਤੋਂ ਪਹਿਲਾਂ 100 ਕਰੋੜ ਰੁਪਏ ਅਦਾ ਕੀਤੇ ਜਾਣਗੇ। 7 ਸਤੰਬਰ ਤੱਕ 94.98 ਕਰੋੜ ਰੁਪਏ ਦਿੱਤੇ ਜਾਣਗੇ। ਪ੍ਰਾਈਵੇਟ ਮਿੱਲ ਦੇ 150 ਕਰੋੜ ਦੇ ਬਕਾਏ ਖੜ੍ਹੇ ਹਨ। ਕਈ ਨਿੱਜੀ ਮਿੱਲ ਮਾਲਕਾਂ ਨੇ ਇਹ ਵੀ ਕਿਹਾ ਹੈ ਕਿ ਉਹ 7 ਸਤੰਬਰ ਤੋਂ ਪਹਿਲਾਂ ਬਕਾਇਆ ਅਦਾਇਗੀ ਕਰ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ