ਗਲਤੀ ਦਾ ਅਹਿਸਾਸ
ਮਿਸ਼ਰ ਦੇਸ਼ ਵਿਚ ਇਬਰਾਹਿਮ ਨਾਂਅ ਦਾ ਇੱਕ ਵਿਅਕਤੀ ਸੀ ਗਰੀਬ ਹੋਣ ਦੇ ਬਾਵਜ਼ੂਦ ਉਹ ਧਰਮਾਤਮਾ ਅਤੇ ਉਦਾਰ ਸੀ ਸ਼ਹਿਰ ਵਿਚ ਆਉਣ ਵਾਲੇ ਰਾਹੀ ਉਸ ਦੇ ਘਰ ਰੁਕਦੇ ਅਤੇ ਉਹ ਮੁਫ਼ਤ ਉਨ੍ਹਾਂ ਦੀ ਪ੍ਰਾਹੁਣਚਾਰੀ ਕਰਦਾ ਸੀ ਜਦੋਂ ਰਾਹੀ ਭੋਜਨ ਕਰਨ ਬੈਠਦੇ ਤਾਂ ਇਬਰਾਹਿਮ ਖਾਣੇ ਤੋਂ ਪਹਿਲਾਂ ਇੱਕ ਅਰਦਾਸ ਕਰਦਾ ਸਾਰੇ ਉਸ ਅਰਦਾਸ ਵਿਚ ਸ਼ਾਮਲ ਹੁੰਦੇ ਇਬਰਾਹਿਮ ਨੂੰ ਇਸ ਸਭ ਵਿਚ ਬੜਾ ਅਨੰਦ ਆਉਂਦਾ ਪਰ ਹੌਲੀ-ਹੌਲੀ ਉਸ ਨੂੰ ਇਸ ਗੱਲ ਦਾ ਹੰਕਾਰ ਵੀ ਹੋਣ ਲੱਗਾ ਕਿ ਉਹ ਧਰਮਾਤਮਾ ਹੈ ਇੱਕ ਦਿਨ ਇੱਕ ਥੱਕਿਆ-ਟੁੱਟਿਆ ਬਜ਼ੁਰਗ ਉਸਦੇ ਘਰ ਆਇਆ ਇਬਰਾਹਿਮ ਨੇ ਉਸਦਾ ਸਵਾਗਤ ਕਰਕੇ ਉਸ ਨੂੰ ਬਿਠਾਇਆ
ਬਜ਼ੁਰਗ ਨੇ ਕਿਹਾ, ‘‘ਮੈਂ ਬਹੁਤ ਦੂਰੋਂ ਆਇਆ ਹਾਂ ਕਾਫ਼ੀ ਥੱਕ ਗਿਆ ਹਾਂ ਤੇ ਭੁੱਖਾ ਵੀ ਹਾਂ’’ ਇਬਰਾਹਿਮ ਖੁਸ਼ੀ-ਖੁਸ਼ੀ ਅੰਦਰ ਜਾ ਕੇ ਭੋਜਨ ਲੈ ਆਇਆ ਖਾਣ ਤੋਂ ਪਹਿਲਾਂ ਉਸਨੇ ਅਰਦਾਸ ਪੜ੍ਹੀ ਪਰ ਬਜ਼ੁਰਗ ਉਸ ਅਰਦਾਸ ਵਿਚ ਸ਼ਾਮਲ ਨਹੀਂ ਹੋਇਆ ਉਸਨੇ ਪੁੱਛਿਆ ਤਾਂ ਬਜ਼ੁਰਗ ਨੇ ਜਵਾਬ ਦਿੱਤਾ, ‘‘ਅਸੀਂ ਅਗਨੀ ਦੀ ਪੂਜਾ ਕਰਦੇ ਹਾਂ’’ ਇਹ ਸੁਣ ਕੇ ਇਬਰਾਹਿਮ ਨੂੰ ਕਰੋਧ ਆ ਗਿਆ ਉਸ ਨੇ ਕਿਹਾ, ‘‘ਜੇਕਰ ਤੁਹਾਨੂੰ ਮੇਰੇ ਈਸ਼ਵਰ ਵਿਚ ਵਿਸ਼ਵਾਸ ਨਹੀਂ ਹੈ ਅਤੇ ਤੁਸੀਂ ਮੇਰੀ ਅਰਦਾਸ ਨਹੀਂ ਪੜ੍ਹ ਸਕਦੇ ਤਾਂ ਇਸੇ ਸਮੇਂ ਮੇਰੇ ਘਰੋਂ ਨਿੱਕਲ ਜਾਓ’’ ਕਹਿ ਕੇ ਇਬਰਾਹਿਮ ਨੇ ਬਿਨਾ ਖਾਣਾ ਖੁਆਏ
ਉਸ ਬਜ਼ੁਰਗ ਨੂੰ ਘਰੋਂ ਕੱਢ ਦਿੱਤਾ ਉਸੇ ਸਮੇਂ ਇਬਰਾਹਿਮ ਦੇ ਗੁਰੂ ਦਾ ਉੱਥੇ ਆਉਣਾ ਹੋਇਆ ਗੁਰੂ ਨੇ ਸਮਝਾਇਆ, ‘‘ਬੇਟਾ, ਇਹ ਤੂੰ ਠੀਕ ਨਹੀਂ ਕੀਤਾ ਈਸ਼ਵਰ ਉਸ ਗਰੀਬ ਬਜ਼ੁਰਗ ਦਾ ਇੰਨੇ ਸਾਲਾਂ ਤੋਂ ਪਾਲਣ-ਪੋਸ਼ਣ ਕਰਦਾ ਰਿਹਾ ਹੈ, ਪਰ ਤੂੰ ਉਸਨੂੰ ਸਿਰਫ਼ ਇਸ ਲਈ ਖਾਣਾ ਨਹੀਂ ਖੁਆ ਸਕਿਆ ਕਿ ਉਹ ਦੂਸਰੇ ਧਰਮ ਨੂੰ ਮੰਨਦਾ ਹੈ ਦੁਨੀਆ ’ਚ ਕਿੰਨੇ ਹੀ ਧਰਮ ਹੋਣਗੇ, ਪਰ ਈਸ਼ਵਰ ਇੱਕ ਹੈ ਤੇ ਉਸ ਦੀ ਨਜ਼ਰ ਵਿਚ ਸਾਰੇ ਮਨੁੱਖ ਇੱਕ ਸਮਾਨ ਹਨ’’ ਗੁਰੂ ਦੇ ਬਚਨਾਂ ਨੇ ਇਬਰਾਹਿਮ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ