(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ-ਵੈਸਟਇੰਡੀਜ਼ ਦੌਰੇ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਰਵੀ ਸ਼ਾਸਤਰੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਜੋ ਹੈਰਾਨ ਕਰ ਦੇਣ ਵਾਲਾ ਹੈ। ਰਵੀ ਸ਼ਾਸਤਰੀ ਦਾ ਕਹਿਣ ਹੈ ਕਿ ਹਾਰਦਿਕ ਪਾਂਡਿਆ (Hardik Pandya Retire) ਵਿਸ਼ਵ ਕੱਪ ਤੋਂ ਬਾਅਦ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਸਕਦਾ ਹੈ। ਸੰਨਿਆਸ ਲੈ ਸਕਦੇ ਹਨ। ਜਿਸ ਤੋਂ ਬਾਅਦ ਕ੍ਰਿਕਟ ਜਗਤ ’ਚ ਸਨਸਨੀ ਫੈਲ ਗਈ। ਇਸ ਸਮੇਂ ਭਾਰਤ ਦੇ ਸਭ ਤੋਂ ਮਜ਼ਬੂਤ ਖਿਡਾਰੀ ਬਣੇ ਚੁੱਕੇ ਹਨ ਪਾਂਡਿਆ। ਇਸ ਤਰ੍ਹਾਂ ਬਿਆਨ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਰਾਸ ਨਹੀਂ ਆ ਰਿਹਾ ਹੈ।
ਇੱਕ ਸਮਾਗਮ ਵਿੱਚ ਬੋਲਦਿਆਂ ਰਵੀ ਸ਼ਾਸਤਰੀ ਨੇ ਕਿਹਾ, ‘ਟੈਸਟ ਕ੍ਰਿਕਟ ਹਮੇਸ਼ਾ ਖੇਡ ਦੇ ਮਹੱਤਵ ਦੇ ਕਾਰਨ ਬਣਿਆ ਰਹੇਗਾ। ਤੁਹਾਡੇ ਕੋਲ ਪਹਿਲਾਂ ਹੀ ਖਿਡਾਰੀ ਇਹ ਚੁਣ ਰਹੇ ਹਨ ਕਿ ਉਹ ਕਿਹੜੇ ਫਾਰਮੈਟ ਖੇਡਣਾ ਚਾਹੁੰਦੇ ਹਨ। ਹਾਰਦਿਕ ਪਾਂਡਿਆ ਨੂੰ ਹੀ ਲੈ ਲਓ, ਉਹ ਟੀ-20 ਕ੍ਰਿਕਟ ਖੇਡਣਾ ਚਾਹੁੰਦਾ ਹੈ ਅਤੇ ਉਸ ਦੇ ਦਿਮਾਗ ‘ਚ ਇਹ ਸਾਫ ਹੈ ਕਿ ‘ਮੈਂ ਹੋਰ ਕੁਝ ਨਹੀਂ ਖੇਡਣਾ ਚਾਹੁੰਦਾ’।
ਰਵੀ ਸ਼ਾਸਤਰੀ ਨੇ ਹਾਰਦਿਕ ਪਾਂਡਿਆ ਬਾਰੇ ਕਿਹਾ, ‘ਹਾਰਦਿਕ 50 ਓਵਰਾਂ ਦੀ ਕ੍ਰਿਕਟ ਖੇਡੇਗਾ, ਕਿਉਂਕਿ ਅਗਲੇ ਸਾਲ ਭਾਰਤ ‘ਚ ਵਿਸ਼ਵ ਕੱਪ ਹੈ। ਇਸ ਤੋਂ ਬਾਅਦ ਤੁਸੀਂ ਉਸ ਨੂੰ ਉੱਥੋਂ ਜਾਂਦੇ ਹੋਏ ਵੀ ਦੇਖ ਸਕਦੇ ਹੋ। ਤੁਸੀਂ ਦੇਖੋਗੇ ਕਿ ਦੂਜੇ ਖਿਡਾਰੀਆਂ ਨਾਲ ਵੀ ਅਜਿਹਾ ਹੀ ਹੁੰਦਾ ਹੈ, ਉਹ ਫਾਰਮੈਟ ਚੁਣਨਾ ਸ਼ੁਰੂ ਕਰ ਦੇਣਗੇ, ਉਨ੍ਹਾਂ ਨੂੰ ਅਜਿਹਾ ਕਰਨ ਦਾ ਪੂਰਾ ਅਧਿਕਾਰ ਹੈ। ਵਿਸ਼ਵ ਕੱਪ ਤੋਂ ਬਾਅਦ ਉਹ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਸਕਦਾ ਹੈ।
ਹਾਰਦਿਕ ਪਾਂਡਿਆ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ
ਹਾਰਦਿਕ ਪਾਂਡਿਆ ਦੀ ਲੰਬੇ ਸਮੇਂ ਬਾਅਦ ਟੀਮ ਇੰਡੀਆ ‘ਚ ਵਾਪਸੀ ਹੋਈ ਹੈ। ਇੰਗਲੈਂਡ ਦੌਰੇ ‘ਤੇ ਉਸ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਖੇਡ ਦਿਖਾਈ। ਉਸ ਦੇ ਪ੍ਰਦਰਸ਼ਨ ਕਾਰਨ ਉਸ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ। ਆਈਪੀਐਲ 2022 ਵਿੱਚ, ਗੁਜਰਾਤ ਟਾਈਟਨਜ਼ ਨੇ ਉਸ ਦੀ ਕਪਤਾਨੀ ਵਿੱਚ ਖਿਤਾਬ ਜਿੱਤਿਆ, ਪਰ ਉਹ ਟੈਸਟ ਕ੍ਰਿਕਟ ਤੋਂ ਬਾਹਰ ਚੱਲ ਰਿਹਾ ਹੈ।