ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਕ੍ਰਾਸ ਵੋਟਿੰਗ
- ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਵੋਟ ਦਾ ਵੀ ਨਹੀਂ ਕਿਸੇ ਨੂੰ ਪਤਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਰਾਸ਼ਟਰਪਤੀ ਚੋਣਾਂ ਵਿੱਚ ‘ਕ੍ਰਾਸ ਵੋਟਿੰਗ’ ਹੋ ਗਈ ਹੈ। ਪੰਜਾਬ ਵਿੱਚ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਦ੍ਰੋਪਤੀ ਮੁਰਮੂ ਨੂੰ 8 ਵੋਟਾਂ ਮਿਲਿਆ ਹਨ, ਜਦੋਂ ਕਿ ਸਮਰਥਨ ਦੇ ਅਨੁਸਾਰ 5 ਵੋਟ ਹੀ ਮਿਲਣੀ ਚਾਹੀਦੀਆਂ ਸਨ ਪਰ ਦ੍ਰੋਪਤੀ ਮੁਰਮੂ ਨੂੰ 3 ਵੱਧ ਵੋਟਾਂ ਮਿਲਣ ਨਾਲ ਪੰਜਾਬ ਦੀ ਸਿਆਸੀ ਪਾਰਟੀਆਂ ਵਿੱਚ ਹਲਚਲ ਪੈਦਾ ਹੋ ਗਈ ਹੈ ਕਿ ਕ੍ਰਾਸ ਵੋਟਿੰਗ ਕਰਨ ਵਾਲੇ ਕਿਹੜੀ ਪਾਰਟੀ ਜਾਂ ਫਿਰ ਕਿਹੜੇ ਵਿਧਾਇਕ ਹਨ। (Presidential Elections)
ਆਮ ਆਦਮੀ ਪਾਰਟੀ ਵਲੋਂ ਤਾਂ ਸੰਤੁਸ਼ਟੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਹ ਵਿਰੋਧ ਉਨਾਂ ਦੀ ਪਾਰਟੀ ਵਿੱਚ ਨਹੀਂ ਹੋਇਆ ਹੈ, ਜਦੋਂ ਕਿ ਕਾਂਗਰਸ ਦੇ ਕੁਝ ਵਿਧਾਇਕ ਜਰੂਰ ਸ਼ਕ ਦੇ ਦਾਇਰੇ ਵਿੱਚ ਲਏ ਜਾ ਰਹੇ ਹਨ । ਰਾਸ਼ਟਰਪਤੀ ਚੋਣਾਂ ਮੁਕੰਮਲ ਤੌਰ ‘ਤੇ ਗੁਪਤ ਹੋਣ ਕਰਕੇ ਇਹ ਨਾਅ ਸਾਹਮਣੇ ਨਹੀਂ ਆ ਸਕਦੇ ਹਨ ਪਰ ਸ਼ੱਕ ਦੇ ਦਾਇਰੇ ਵਿੱਚ ਕੁਝ ਵਿਧਾਇਕ ਜ਼ਰੂਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਐਨਡੀਏ ਦੇ ਸਮਰੱਥਨ ਨਾਲ ਰਾਸ਼ਟਰਪਤੀ ਚੋਣ (Presidential Elections) ਵਿੱਚ ਉੱਤਰੇ ਦ੍ਰੋਪਤੀ ਮੁਰਮੂ ਨੂੰ ਪੰਜਾਬ ਵਿੱਚ ਭਾਜਪਾ ਦੇ 2 ਵਿਧਾਇਕ, ਬਹੁਜਨ ਸਮਾਜ ਪਾਰਟੀ ਦਾ 1 ਅਤੇ 3 ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵੋਟ ਮਿਲਣੀ ਸਨ। ਵੋਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਲੋਂ ਵੋਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਕਾਰਨ ਦ੍ਰੋਪਤੀ ਮੁੁਰਮੂ ਨੂੰ ਸਮਰਥਨ ਦੇ ਅਨੁਸਾਰ 5 ਹੀ ਵੋਟ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ।
ਜਦੋਂਕਿ ਕਾਂਗਰਸ ਪਾਰਟੀ ਦੇ 18 ਅਤੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਸਣੇ ਇੱਕ ਆਜ਼ਾਦ ਵਿਧਾਇਕ ਵਲੋਂ ਜਸਵੰਤ ਸਿਨਹਾ ਨੂੰ ਵੋਟ ਦੇਣ ਦਾ ਸਮਰਥਨ ਸਾਹਮਣੇ ਆ ਰਿਹਾ ਸੀ। ਇਨਾਂ ਵਿੱਚੋਂ 2 ਕਾਂਗਰਸੀ ਵਿਧਾਇਕ ਵੀ ਵੋਟ ਦੇਣ ਲਈ ਨਹੀਂ ਪੁੱਜੇ। ਜਿਸ ਕਾਰਨ 117 ਵੋਟ ਵਿੱਚੋਂ 114 ਹੀ ਪਾਈ ਗਈਆਂ ਸਨ। ਇਸ ਵਿੱਚੋਂ ਜਸਵੰਤ ਸਿਨਹਾ ਨੂੰ 101 ਅਤੇ ਦੋ੍ਰਪਤੀ ਮੁਰਮੂ ਨੂੰ 8 ਵੋਟ ਮਿਲਿਆ ਹਨ, ਜਦੋਂ ਕਿ 5 ਵੋਟ ਰੱਦ ਕੀਤੀ ਗਈਆਂ ਹਨ।
ਦ੍ਰੋਪਤੀ ਮੁਰਮੂ ਨੂੰ 8 ਵੋਟ ਮਿਲਣ ਕਰਕੇ ਹੀ ਹੜਕੰਪ ਮੱਚਿਆ
ਦ੍ਰੋਪਤੀ ਮੁਰਮੂ ਨੂੰ 8 ਵੋਟ ਮਿਲਣ ਕਰਕੇ ਹੀ ਹੜਕੰਪ ਮੱਚਿਆ ਹੋਇਆ ਹੈ ਕਿ ਆਖ਼ਰਕਾਰ 3 ਵੋਟ ਕਿਵੇਂ ਜਿਆਦਾ ਮਿਲ ਗਈਆਂ ਹਨ, ਕੀ ਕਾਂਗਰਸ ਦੇ ਵਿਧਾਇਕਾਂ ਵਲੋਂ ਕ੍ਰਾਸ ਵੋਟਿੰਗ ਕੀਤੀ ਗਈ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਕ੍ਰਾਸ ਵੋਟਿੰਗ ਕੀਤੀ ਗਈ ਹੈ।
ਚੋਣ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਦੇਖਿਆ ਜਾ ਰਿਹਾ ਹੈ ਕਿ ਆਖ਼ਰਕਾਰ ਕਿਥੇ ਕ੍ਰਾਸ ਵੋਟਿੰਗ ਹੋਈ ਹੈ ਤਾਂ ਭਾਜਪਾ ਵੱਲੋਂ ਇਸ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ ਕਿ ਉਨਾਂ ਦੀ ਪਾਰਟੀ ਨੂੰ ਵਿਰੋਧੀ ਧਿਰ ਦੇ 3 ਵਿਧਾਇਕਾਂ ਦਾ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ