ਪੂਜਨੀਕ ਗੁਰੂ ਜੀ 30 ਬਰਨਾਵਾ ਆਸ਼ਰਮ ’ਚ ਰਹੇ ਤੇ ਸਾਧ-ਸੰਗਤ ਨੂੰ ਦਿੱਤੀਆਂ ਬੇਹੱਦ ਖੁਸ਼ੀਆਂ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੁਨਾਰੀਆ ਜਾਣ ਤੋਂ ਬਾਅਦ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਯੂਪੀ) ’ਚ ਸਫਾਈ ਅਭਿਆਨ ਚਲਾਇਆ ਗਿਆ। ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਸਭ ਤੋਂ ਪਹਿਲਾਂ ਉਸ ਪਵਿੱਤਰ ਧਰਤੀ ਨੂੰ ਨਮਨ ਕੀਤਾ ਜਿੱਥੇ ਪੂਜਨੀਕ ਗੁਰੂ ਜੀ ਨੇ ਆਪਣੇ ਪਾਵਨ ਚਰਨ ਟਿਕਾਏ। ਇਸ ਤੋਂ ਬਾਅਦ ਸੇਵਾਦਾਰ ਭਾਈ-ਭੈਣਾਂ ਨੇ ਆਸ਼ਰਮ ’ਚ ਸਫਾਈ ਅਭਿਆਨ ਚਲਾਇਆ। ਸੇਵਾਦਾਰਾਂ ਨੇ ਖੇਤੀਬਾੜੀ ਦੀ ਸਾਂਭ-ਸੰਭਾਲ ਕਰਨ ਦੇ ਨਾਲ ਦਰਬਾਰ ਦੇ ਬਾਹਰ ਖੜੀ ਘਾਹ ਦੀ ਕਟਾਈ ਕੀਤੀ। ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਨੇ ਆਪਣੇ 30 ਦਿਨਾਂ ਦੇ ਰੂਹਾਨੀ ਸਫਰ ਦੌਰਾਨ ਸਾਧ-ਸੰਗਤ ਨੂੰ ਸਵੱਛਤਾ ਅਭਿਆਨ ਨੂੰ ਗਤੀ ਦੇਣ ਦੇ ਬਚਨ ਕੀਤੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ