ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਪਹੁੰਚਿਆ
ਮੁੰਬਈ। ਮੰਗਲਵਾਰ 19 ਜੁਲਾਈ ਨੂੰ ਭਾਰਤੀ ਰੁਪਿਆ ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਡਿੱਗਿਆ। ਇਹ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਰੁਪਏ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ, ਉਸ ਤੋਂ ਬਾਅਦ ਇਹ ਖਦਸ਼ਾ ਲੱਗਭੱਗ ਭਰੋਸੇ ’ਚ ਬਦਲ ਗਿਆ ਕਿ ਰੁਪਿਆ 80 ਡਾਲਰ ਨੂੰ ਪਾਰ ਕਰ ਜਾਵੇਗਾ। ਪਿਛਲੇ ਸੈਸ਼ਨ ’ਚ ਰੁਪਿਆ 79.97 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਇਸ ਦੇ ਮੁਕਾਬਲੇ ਅੱਜ ਇਹ 79.98 ਡਾਲਰ ਪ੍ਰਤੀ ਰੁਪਏ ਦੀ ਕੀਮਤ ’ਤੇ ਖੁੱਲ੍ਹਿਆ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਇਹ 80.05 ਰੁਪਏ ’ਤੇ ਆ ਗਿਆ।
ਬਾਜ਼ਾਰ ਸੂਤਰਾਂ ਦਾ ਕਹਿਣਾ ਹੈ ਕਿ ਰੁਪਏ ’ਚ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਅਤੇ ਬਾਜ਼ਾਰ ’ਚੋਂ ਵਿਦੇਸ਼ੀ ਪੂੰਜੀ ਦੇ ਲਗਾਤਾਰ ਬਾਹਰ ਜਾਣ ਕਾਰਨ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ