ਸਤਿਗੁਰੂ ਦਾਤਾ ਲਈ ਹੀ ਗਾਉਂਦੇ ਸੀ, ਗਾਉਂਦੇ ਹਾਂ ਅਤੇ ਗਾਉਂਦੇ ਰਹਾਂਗੇ : Saint Dr MSG

ਸਤਿਗੁਰੂ ਦਾਤਾ ਲਈ ਹੀ ਗਾਉਂਦੇ ਸੀ, ਗਾਉਂਦੇ ਹਾਂ ਅਤੇ ਗਾਉਂਦੇ ਰਹਾਂਗੇ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਪਰਵਾਹ ਜੀ ਦੇ ਇਹ ਦੋ ਸ਼ਬਦ ’ਤੇ ਹੀ ਅਸੀਂ ਵਿਆਖਿਆ ਕੀਤੀ ਹੈ, ਸਾਰਾ ਭਜਨ ਤਾਂ ਪਤਾ ਨਹੀਂ ਕਿੱਥੋਂ ਕਿੱਥੇ, ਪਤਾ ਨਹੀਂ ਕਿੰਨਾ ਸਮਾਂ ਚਾਹੀਦਾ ਹੈ, ਕਿ ਨਾਮ ਅਤੇ ਪ੍ਰੇਮ, ਦੋ ਚੀਜਾਂ, ਇਸ ਵਿਚ ਵੀ ਹਾਲੇ ਕਿੰਨੀ ਦੇਰ ਵਿਆਖਿਆ ਕਰ ਸਕਦੇ ਹਾਂ, ਕਿੰਨੀ ਦੇਰ ਲੱਗੇ ਰਹਿ ਸਕਦੇ ਹਾਂ ਪਰ ਟਾਈਮ, ਸਮਾਂ ਜ਼ਰੂਰੀ ਹੈ, ਕਿਉਂਕਿ ਅੱਜ ਦੇ ਬੱਚਿਆਂ ਨੂੰ ਜ਼ਿਆਦਾ ਬਰਦਾਸ਼ਤ ਨਹੀਂ ਹੁੰਦਾ, ਜ਼ਿਆਦਾ ਟਾਈਮ ਜੇਕਰ ਬੋਲਾਂਗੇ ਤਾਂ ਕਿਉਂਕਿ ਤੜਕ, ਭੜਕ, ਚੜਕ, ਮੜਕ ਵੀ ਥੋੜ੍ਹੀ ਚਾਹੀਦੀ ਹੈ, ਤਾਂ ਇਸ ਲਈ ਅਸੀਂ ਭਜਨ ਸੁਣਾਉਂਦੇ ਹਾਂ, ਭਜਨ ਨੂੰ ਹਮੇਸ਼ਾ ਕੀ ਕਹਿੰਦੇ ਹਨ? ਸ਼ੂਗਰ ਕੋਟਿਡ ਕੂਨੇਨ, ਤੁਸੀਂ ਜਾਣਦੇ ਹੋਵੋਗੇ ਬਹੁਤ ਵਾਰ ਕਿਹਾ ਹੈ ਅਸੀਂ ਤਾਂ ਉਹ ਸ਼ੂਗਰ ਕੋਟਿਡ ਕੁਨੈਨ ਵੀ ਤੁਹਾਨੂੰ ਸੁਣਾਵਾਂਗੇ, ਕਿਉਂਕਿ ਬਾਹਰੋਂ ਤੁਹਾਡੀ ਧੁਨ ਵੱਜ ਜਾਵੇਗੀ, ਸਾਜ ਵੱਜ ਜਾਣਗੇ, ਪਰ ਅੰਦਰ ਜੋ ਸਾਮਾਨ ਹੈ ਉਹ ਰਾਮ-ਨਾਮ ਦਾ ਹੀ ਹੈ ਸਾਡੇ ਸਬਜੈਕਟ ਇੱਕ ਹੀ ਰਹਿੰਦਾ ਹੈ

ਆਪਣੇ ਮੌਲ੍ਹਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦਾਤਾ ਰਹਿਬਰ, ਓਮ, ਹਰੀ , ਅੱਲ੍ਹਾ, ਦਾਤਾ ਦੀ ਭਗਤੀ-ਇਬਾਦਤ, ਉਸ ਦੀ ਆਸ਼ਕੀ, ਸਾਡੇ ਲਈ ਉਹ ਸਭ ਕੁਝ ਹਨ, ਸਾਡੇ ਲਈ ਸਭ ਕੁਝ ਸਨ ਅਤੇ ਸਾਡੇ ਲਈ ਸਭ ਕੁਝ ਰਹਿਣਗੇ ਸਾਡੀ ਇੱਕ-ਇੱਕ ਬੂੰਦ ਖੂਨ ਦੀ ਜੋ ਚੱਲ ਰਹੀ ਹੈ, ਉਸ ਓਮ, ਹਰੀ, ਰਾਮ ਦਾ ਹੀ ਠੱਪਾ ਹੈ ਤਾਂ ਇਸ ਲਈ ਕੁਝ ਵੀ ਅਸੀਂ ਗਾਉਂਦੇ ਹਾਂ, ਕੁਝ ਵੀ ਬੋਲਦੇ ਹਾਂ, ਅਰਥ ਜੋ ਮਰਜ਼ੀ ਕੱਢਦੇ ਰਹੋ ਤੁਹਾਡੀ ਮਰਜ਼ੀ ਹੈ, ਪਰ ਅਸੀਂ ਤਾਂ ਆਪਣੇ ਉਸ ਰਾਮ, ਆਪਣੇ ਸਤਿਗੁਰੂ ਦਾਤਾ ਲਈ ਹੀ ਗਾਉਂਦੇ ਸਾਂ, ਗਾਉਂਦੇ ਹਾਂ ਅਤੇ ਗਾਉਂਦੇ ਰਹਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here