ਨੱਚ ਗਾ ਕੇ ਖੁਸ਼ੀ ਮਨਾਉਂਦੀ ਹੈ ਸਾਧ-ਸੰਗਤ
ਆਕਲੈਂਡ/ਨਿਊਜ਼ੀਲੈਂਡ (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਲਾਈਵ ਹੋ ਕੇ ਵਿਸ਼ਵ ਭਰ ’ਚ ਰਹਿ ਰਹੀ ਸਾਧ-ਸੰਗਤ ਨੂੰ ਆਪਣੇ ਪਾਵਨ ਦਰਸ਼ਨਾਂ ਅਤੇ ਬਚਨਾਂ ਦੀ ਅੰਮ੍ਰਿਤਮਈ ਵਰਖਾ ਨਾਲ ਨਿਹਾਲ ਕਰ ਰਹੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਪੂਜਨੀਕ ਗੁਰੂ ਜੀ ਦੇ ਯੂਟਿਊਬ ‘ਤੇ ਆਨਲਾਈਨ ਹੁੰਦੇ ਹੀ ਸਾਧ-ਸੰਗਤ ਦੀਆਂ ਨਜ਼ਰਾਂ ਆਪੇ ਮੋਬਾਈਲਾਂ ਦੀਆਂ ਸਕਰੀਨਾਂ ‘ਤੇ ਟਿਕ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਹੱਥਾਂ ਦੀਆਂ ਉਂਗਲਾਂ ਕਮੈਂਟਾਂ ਰਾਹੀਂ ਆਪਣੇ ਸਤਿਗੁਰੂ ਨਾਲ ਦਿਲ ਦੀਆਂ ਗੱਲਾਂ ਕਹਿਣ ਲਈ ਚੱਲਣ ਲੱਗਦੀਆਂ ਹਨ।
ਨਿਊਜ਼ੀਲੈਂਡ ਦੀ ਸਾਧ-ਸੰਗਤ (Sadh Sangat New Zealand) ਵੀ ਆਪਣੇ ਸਥਾਨਕ ਸਮੇਂ ਅਨੁਸਾਰ ਪੂਜਨੀਕ ਗੁਰੂ ਜੀ ਵੱਲੋਂ ਲਾਈਵ ਹੁੰਦੇ ਹੀ ਹਾਜ਼ਰੀ ਲਗਾਉਂਦੀ ਹੈ। ਸਾਧ ਸੰਗਤ ਵੱਲੋਂ ਆਨਲਾਈਨ ਮਜਲਿਸ ਸੁਣਨ ਦਾ ਪ੍ਰੋਗਰਾਮ ਕਿਸੇ ਇੱਕ ਨਿਸ਼ਚਿਤ ਸਥਾਨ ‘ਤੇ ਰੱਖਿਆ ਜਾਂਦਾ ਹੈ ਅਤੇ ਉੱਥੇ ਬਹੁਤ ਹੀ ਸੁੰਦਰ ਸਜਾਵਟ ਕੀਤੀ ਜਾਂਦੀ ਹੈ। ਪਰ, ਨਿਊਜ਼ੀਲੈਂਡ ਅਤੇ ਭਾਰਤੀ ਸਮੇਂ ਵਿਚ ਬਹੁਤ ਵੱਡਾ ਫਾਸਲਾ ਹੋਣ ਦੇ ਬਾਵਜੂਦ, ਸਾਧ-ਸੰਗਤ ਇੱਕ ਥਾਂ ‘ਤੇ ਵੱਡੀ ਗਿਣਤੀ ਵਿਚ ਆਨਲਾਈਨ ਮਜਲਿਸ ਵਿਚ ਆਪਣੀ ਹਾਜ਼ਰੀ ਲਗਾਉਂਦੀ ਹੈ ਅਤੇ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਅਤੇ ਬਚਨਾਂ ਦੀਆਂ ਰਹਿਮਤਾਂ ਨੂੰ ਲੁੱਟਦੀ ਹੈ। ਇਸ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਆਪਣੀ ਮਧੁਰ ਅਵਾਜ਼ ਵਿੱਚ ਗਾਏ ਭਜਨ ’ਤੇ ਸਾਧ-ਸੰਗਤ ਖੂਬ ਨੱਚ ਗਾ ਕੇ ਖੁਸ਼ੀ ਮਨਾਉਂਦੀ ਹੈ। ਸਾਧ-ਸੰਗਤ ˆਚ ਕੁਝ ਵੀਰਾਂ ਤੇ ਭੈਣਾਂ ਨੇ ਦੱਸਿਆ ਕਿ ਕਈ ਵਾਰ ਉਹ ਪੂਜਨੀਕ ਗੁਰੂ ਜੀ ਦਾ ਆਨਲਾਈਨ ਪ੍ਰੋਗਰਾਮ ਵੇਖਣ ਲਈ ਆਪਣੇ ਕੰਮ ਤੋਂ ਸਿੱਧਾ ਉਸ ਥਾਂ ਜਾਂਦੇ ਹਨ ਜਿੱਥੇ ਸਾਰੀ ਸਾਧ-ਸੰਗਤ ਪ੍ਰੋਗਰਾਮ ਵੇਖ ਰਹੀ ਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ