ਵਿਰਾਟ ਕੋਹਲੀ ਦੀ ਖਰਾਬ ਫਾਰਮ ਨੂੰ ਲੈ ਕੇ ਬਾਬਰ ਆਜ਼ਮ ਆਏ ਹੱਕ ’ਚ

virat

ਕੋਹਲੀ ਨਾਲ ਸ਼ੇਅਰ ਕੀਤੀ ਤਸਵੀਰ, ਲਿਖਿਆ- ਇਹ ਦੌਰ ਵੀ ਲੰਘ ਜਾਵੇਗਾ, ਹੌਂਸਲਾ ਰੱਖੋ

ਨਵੀਂ ਦਿੱਲੀ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਊਟ ਆਫ ਫਾਰਮ ਵਿਰਾਟ ਕੋਹਲੀ (Virat Kohli) ਦਾ ਮਨੋਬਲ ਵਧਾਇਆ ਹੈ। ਉਸ ਨੇ ਵੀਰਵਾਰ ਨੂੰ ਇੱਕ ਸੋਸ਼ਲ ਪੋਸਟ ਵਿੱਚ ਕੋਹਲੀ ਨੂੰ ਟੈਗ ਕੀਤਾ। ਲਿਖਿਆ- ਇਹ ਸਮਾਂ ਵੀ ਲੰਘ ਜਾਵੇਗਾ, ਹੌਂਸਲਾ ਰੱਖੋ। ਬਾਬਰ ਦੀ ਇਸ ਪੋਸਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਵੀ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਤਾਰੀਫ ਕਰ ਰਹੇ ਹਨ।

ਰਨ ਮਸ਼ੀਨ ਵਜੋਂ ਜਾਣੇ ਜਾਂਦੇ ਵਿਰਾਟ ਕੋਹਲੀ (Virat Kohli) ਪਿਛਲੇ ਕੁਝ ਸਮੇਂ ਤੋਂ ਦੌੜਾਂ ਲਈ ਜੂਝ ਰਹੇ ਹਨ। ਉਸ ਨੇ 2019 ਤੋਂ ਬਾਅਦ ਬੱਲੇ ਨਾਲ ਕੋਈ ਸੈਂਕੜਾ ਨਹੀਂ ਲਗਾਇਆ ਹੈ। ਕ੍ਰਿਕਟ ਪੰਡਿਤ ਵੀ ਉਸ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ਵਿੱਚ ਕਪਿਲ ਦੇਵ, ਵੈਂਕਟੇਸ਼ ਪ੍ਰਸਾਦ ਸ਼ਾਮਲ ਹਨ।

ਜਿਕਰਯੋਗ ਹੈ ਕਿ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਤੁਲਨਾ ਹਮੇਸ਼ਾ ਹੀ ਵਿਰਾਟ ਕੋਹਲੀ ਨਾਲ ਕੀਤੀ ਜਾਂਦੀ ਰਹੀ ਹੈ। ਬਾਬਰ ਇਸ ਸਮੇਂ ਸ਼ਾਨਦਾਰ ਫਾਰਮ ‘ਚ ਹੈ। ਉਹ ਟੀ-20 ਅਤੇ ਵਨਡੇ ਰੈਂਕਿੰਗ ‘ਚ ਸਿਖਰ ‘ਤੇ ਹੈ ਅਤੇ ਟੈਸਟ ‘ਚ ਚੌਥੇ ਨੰਬਰ ‘ਤੇ ਹੈ। ਉਹ 2020 ਤੋਂ ਬਾਅਦ ਤਿੰਨੋਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ।

ਕੋਹਲੀ ਪਿਛਲੇ ਤਿੰਨ ਸਾਲਾਂ ਨਹੀਂ ਲਾਇਆ ਸੈਂਕੜਾ

ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਪਿਛਲੇ ਤਿੰਨ ਸਾਲਾਂ ਤੋਂ ਖਰਾਬ ਫਾਰਮ ਨਾਲ ਝੂਜ ਰਹੇ ਹਨ। ਉਸਨੇ ਆਪਣਾ ਆਖਰੀ ਸੈਂਕੜਾ 22 ਨਵੰਬਰ 2019 ਨੂੰ ਕੋਲਕਾਤਾ ਵਿੱਚ ਬੰਗਲਾਦੇਸ਼ ਵਿਰੁੱਧ ਬਣਾਇਆ ਸੀ। ਕੌਮਾਂਤਰੀ ਕ੍ਰਿਕਟ ਦੀਆਂ ਪਿਛਲੀਆਂ 12 ਪਾਰੀਆਂ ਵਿੱਚ ਉਹ ਸਿਰਫ਼ ਇੱਕ ਅਰਧ ਸੈਂਕੜਾ ਹੀ ਬਣਾ ਸਕਿਆ ਹੈ। ਇੰਗਲੈਂਡ ਖਿਲਾਫ ਵੀ ਉਸ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ ਜਿਸ ਕਰਕੇ ਉਸ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ