ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀ-20 ਟੀਮ ਦਾ ਐਲਾਨ

indian teme

ਅਸ਼ਵਿਨ ਦੀ ਵਾਪਸੀ; ਕੋਹਲੀ-ਚਹਿਲ ਅਤੇ ਬੁਮਰਾਹ ਨੂੰ ਆਰਾਮ

ਮੁੰਬਈ। ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਯੁਜਵੇਂਦਰ ਚਾਹਲ ਨੂੰ ਉੱਥੇ ਹੋਣ ਵਾਲੀ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਜਦਕਿ ਕੇਐਲ ਰਾਹੁਲ, ਰਵੀਚੰਦਰਨ ਅਸ਼ਵਿਨ ਅਤੇ ਕੁਲਦੀਪ ਯਾਦਵ ਦੀ ਵਾਪਸੀ ਹੋਈ ਹੈ। ਰਾਹੁਲ-ਕੁਲਦੀਪ ਫਿਟਨੈਸ ਟੈਸਟ ਪਾਸ ਕਰਨ ਤੋਂ ਬਾਅਦ ਹੀ ਖੇਡ ਸਕਣਗੇ। ਭਾਰਤੀ ਟੀਮ 22 ਜੁਲਾਈ ਤੋਂ 7 ਅਗਸਤ ਤੱਕ 5 ਟੀ-20 ਅਤੇ 3 ਵਨਡੇ ਮੈਚ ਖੇਡੇਗੀ। (Indian T20 Team Announced)

ਭਾਰਤੀ ਟੀਮ 17 ਜੁਲਾਈ ਨੂੰ ਮਾਨਚੈਸਟਰ ‘ਚ ਇੰਗਲੈਂਡ ਖਿਲਾਫ ਤੀਜਾ ਅਤੇ ਆਖਰੀ ਵਨਡੇ ਖੇਡਣ ਤੋਂ ਬਾਅਦ ਉਥੋਂ ਵੈਸਟਇੰਡੀਜ਼ ਲਈ ਰਵਾਨਾ ਹੋ ਸਕਦੀ ਹੈ। ਵੈਸਟਇੰਡੀਜ਼ ਦੌਰੇ ‘ਤੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 22 ਜੁਲਾਈ ਨੂੰ ਪੋਰਟ ਆਫ ਸਪੇਨ ‘ਚ ਖੇਡਿਆ ਜਾਵੇਗਾ।

ਵੈਸਟਇੰਡੀਜ਼ ਸੀਰੀਜ਼ ਦੇ ਦੋ ਟੀ-20 ਮੈਚ ਅਮਰੀਕਾ ਦੇ ਫਲੋਰਿਡਾ ‘ਚ ਖੇਡੇ ਜਾਣਗੇ। ਇਹ ਦੋਵੇਂ ਮੈਚ 6 ਅਤੇ 7 ਅਗਸਤ ਨੂੰ ਹੋਣਗੇ। ਵੀਰਵਾਰ ਨੂੰ ਜਾਰੀ ਸ਼ਡਿਊਲ ਮੁਤਾਬਕ ਭਾਰਤੀ ਟੀਮ 22 ਜੁਲਾਈ ਤੋਂ 7 ਅਗਸਤ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਦਾ ਦੌਰਾ ਕਰੇਗੀ। ਉਥੇ ਪਹਿਲੇ ਤਿੰਨ ਵਨਡੇ 22 ਤੋਂ 27 ਜੁਲਾਈ ਤੱਕ ਖੇਡੇ ਜਾਣਗੇ। ਫਿਰ 29 ਜੁਲਾਈ ਤੋਂ 7 ਅਗਸਤ ਦਰਮਿਆਨ ਪੰਜ ਟੀ-20 ਮੈਚ ਹੋਣਗੇ।

ਟੀ-20 ਟੀਮ

ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਕੇ.ਐੱਲ ਰਾਹੁਲ, ਸੂਰਿਆ ਕੁਮਾਰ ਯਾਦਵ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਆਰ.ਕੇ. ਅਸ਼ਵਿਨ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ।

ਇੱਕ ਰੋਜ਼ਾ ਟੀਮ

ਸ਼ਿਖਰ ਧਵਨ (ਕਪਤਾਨ), ਰਵਿੰਦਰ ਜਡੇਜਾ (ਉਪ-ਕਪਤਾਨ), ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕੇਟ), ਸੰਜੂ ਸੈਮਸਨ (ਵਿਕੇਟ), ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਵੇਸ਼ ਖਾਨ, ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ