ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ
ਪੰਜਾਬ ਪੁਲਿਸ ਦੀ ਸੂਹ ’ਤੇ ਗੁਜਰਾਤ ’ਚ ਹੈਰੋਇਨ ਦੀ 75 ਕਿਲੋਗ੍ਰਾਮ ਦੀ ਬਰਾਮਦ ਹੋਈ ਖੇਪ ਇਸ ਗੱਲ ਦਾ ਸਖਤ ਸੁਨੇਹਾ ਹੈ ਕਿ ਨਸ਼ਾ ਤਸਕਰੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਇਸ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਦੇ ਉੱਚ ਅਧਿਕਾਰੀ ਆਮ ਤੌਰ ’ਤੇ ਇਹੀ ਕਹਿੰਦੇ ਸੁਣੇ ਜਾਂਦੇ ਹਨ ਕਿ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ
ਪਰ ਇਸ ਗੱਲ ’ਤੇ ਵੀ ਗੌਰ ਕਰਨੀ ਪਵੇਗੀ ਕਿ ਆਖ਼ਰ ਉਹ ਕਿਹੜੀਆਂ ਚੋਰਮੋਰੀਆਂ ਹਨ ਜਿਨ੍ਹਾਂ ਦਾ ਫਾਇਦਾ ਉਠਾ ਕੇ ਤਸਕਰ ਇੰਨੀ ਵੱਡੀ ਖੇਪ ਕਈ ਮੁਲਕਾਂ ’ਚੋਂ ਲੰਘਾਉਣ ’ਚ ਕਾਮਯਾਬ ਹੋ ਜਾਂਦੇ ਹਨ ਕੀ ਕਾਰਨ ਹੈ ਕਿ ਆਖ਼ਰ ਕੁਝ ਦਿਨਾਂ ਬਾਅਦ ਹੀ ਇੱਕ ਵੱਡੀ ਖੇਪ ਕਿਉਂ ਪਹੁੰਚ ਜਾਂਦੀ ਹੈ ਪਹਿਲਾਂ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਹੀ ਨਸ਼ਾ ਤਸਕਰੀ ਦਾ ਵੱਡਾ ਰਸਤਾ ਸੀ
ਹੁਣ ਸਮੁੰਦਰੀ ਰਸਤੇ ਅਤੇ ਹਵਾਈ ਰਸਤੇ ਵੀ ਵਰਤੇ ਜਾਣ ਲੱਗੇ ਹਨ ਗੁਜਰਾਤ ਦੀਆਂ ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ਨਸ਼ਾ ਤਸਕਰੀ ਲਈ ਚਰਚਾ ’ਚ ਹਨ ਦੋ ਮਹੀਨੇ ਪਹਿਲਾਂ ਕਾਂਡਲਾ ਤੋਂ 260 ਕਿਲੋਗ੍ਰਾਮ ਤੇ ਪਿਛਲੇ ਸਾਲ ਮੁੰਦਰਾ ਬੰਦਰਗਾਹ ਤੋਂ ਪਿਛਲੇ ਸਾਲ 3000 ਕਿਲੋਗ੍ਰਾਮ ਹੈਰੋਇਨ ਫੜੀ ਗਈ ਇਸੇ ਤਰ੍ਹਾਂ ਦੋ ਮਹੀਨੇ ਪਹਿਲਾਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਦਿੱਲੀ ਤੋਂ 62 ਕਿਲੋ ਹੈਰੋਇਨ ਬਰਾਮਦ ਹੋਈ ਸੀ ਇਹ ਗੱਲ ਵੀ ਸਮਝਣੀ ਪਵੇਗੀ ਕਿ ਨਸ਼ਾ ਤਸਕਰੀ ਰੋਕਣਾ ਕਿਸੇ ਇੱਕ ਦੇਸ਼ ਲਈ ਸੌਖੀ ਨਹੀਂ ਸਗੋਂ ਇਸ ਸਬੰਧੀ ਅੰਤਰਰਾਸ਼ਟਰੀ ਪੱਧਰ ’ਤੇ ਕਈ ਦੇਸ਼ਾਂ ਦੀ ਸਾਂਝੀ ਕਮਾਨ ਬਣਾਉਣੀ ਪਵੇਗੀ
ਸਰਹੱਦਾਂ ’ਤੇ ਦੋਵਾਂ ਮੁਲਕਾਂ ਦੇ ਸੁਰੱਖਿਆ ਮੁਲਾਜ਼ਮ ਤਾਲਮੇਲ ਬਣਾ ਕੇ ਕੰਮ ਕਰਨ ਤਾਂ ਹੈਰੋਇਨ ਤਸਕਰੀ ਨੂੰ ਰੋਕਿਆ ਜਾ ਸਕਦਾ ਹੈ ਨਸ਼ਾ ਤਸਕਰੀ ਨੂੰ ਰੋਕਣ ਲਈ ਸੂਹੀਆ ਏਜੰਸੀਆਂ ਦੇ ਸਿਸਟਮ ਨੂੰ ਵੀ ਚੁਸਤ-ਦਰੁਸਤ ਬਣਾਉਣਾ ਪਵੇਗਾ ਨਸ਼ਾ ਤਸਕਰ ਕੋਈ ਨਾ ਕੋਈ ਨਵਾਂ ਤਰੀਕਾ ਲੱਭ ਕੇ ਨਸ਼ਾ ਪਹੁੰਚਾਉਣ ’ਚ ਕਾਮਯਾਬ ਹੋ ਜਾਂਦੇ ਹਨ ਪਹਿਲਾਂ ਕੰਡਿਆਲੀਆਂ ਤਾਰਾਂ ਤੋਂ ‘ਡਿਸਕਸ ਥ੍ਰੋਅ’ ਵਾਂਗ ਹੈਰੋਇਨ ਸੁੱਟੀ ਜਾਂਦੀ ਸੀ ਫ਼ਿਰ ਡਰੋਨ ਦੀ ਵਰਤੋਂ ਕੀਤੀ ਗਈ ਜੇਕਰ ਪੁਲਿਸ ਡਰੋਨ ਵੱਲ ਹੋਈ ਤਾਂ ਹੁਣ ਬੰਦਰਗਾਹਾਂ ’ਚ ਪਹੁੰਚਾਏ ਜਾਂਦੇ ਸਾਮਾਨ ’ਚ ਹੈਰੋਇਨ ਲੁਕੋਈ ਜਾਣ ਲੱਗੀ ਹੈ
ਬਿਨਾਂ ਸ਼ੱਕ ਵੱਖ-ਵੱਖ ਸੂਬਿਆਂ ਨੇ ਨਸ਼ਾ ਤਸਕਰੀ ਰੋਕਣ ਲਈ ਆਪਣੇ ਪੁਲਿਸ ਦੇ ਸਪੈਸ਼ਲ ਵਿੰਗ ਬਣਾਏ ਹਨ ਫਿਰ ਵੀ ਇਸ ਮਾਮਲੇ ’ਚ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ਅਤੇ ਗੁਆਂਢੀ ਦੇਸ਼ਾਂ ਦੇ ਸਹਿਯੋਗ ਤੋਂ ਬਿਨਾਂ ਹੱਲ ਹੋਣ ਵਾਲਾ ਨਹੀਂ ਪੰਜਾਬ ਬੁਰੀ ਤਰ੍ਹਾਂ ਨਸ਼ੇ ਦੀ ਮਾਰ ਹੇਠ ਆ ਚੁੱਕਾ ਹੈ ਹਰਿਆਣਾ ਤੇ ਰਾਜਸਥਾਨ ਵਰਗੇ ਸੂਬੇ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕੇ ਫਿਰ ਜੇਕਰ 75 ਕਿਲੋ ਹੈਰੋਇਨ ਦੀਆਂ ਖੇਪਾਂ ਕਿਸੇ ਨਾ ਕਿਸੇ ਤਰ੍ਹਾਂ ਭਵਿੱਖ ’ਚ ਆਉਣ ’ਚ ਕਾਮਯਾਬ ਹੋ ਜਾਂਦੀਆਂ ਤਾਂ ਹਾਲਾਤਾਂ ਦੀ ਭਿਆਨਕਤਾ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਸਰਕਾਰਾਂ ਦੇ ਨਾਲ ਵਿਰੋਧੀ ਪਾਰਟੀਆਂ ਵੀ ਨਸ਼ਾ ਤਸਕਰਾਂ ਲਈ ਇੱਕਜੁਟ ਹੋਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ