ਸੁਪਰੀਮ ਕੋਰਟ ਨੇ ਪਟੀਸ਼ਨ ਤੋਂ ਸੁਣਵਾਈ ਤੋਂ ਕੀਤਾ ਇਨਕਾਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਕਤਲ ਕਾਂਡ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਜਾਂਚ ਨਹੀਂ ਹੋਵੇਗੀ। ਸੁਪਰੀਟ ਕੋਰਟ ਨੇ ਇਸ ਮਾਮਲੇ ’ਚ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਤੇ ਉਹ ਸਹੀ ਢੰਗ ਨਾਲ ਆਪਣਾ ਕੰਮ ਕਰ ਰਹੀ ਹੈ ਇਸ ਲਈ ਇਸ ਕੇਸ ’ਚ ਸੀਬੀਆਈ ਜਾਂਚ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਪਟੀਸ਼ਨ ਮਾਨਸਾ ਤੋਂ ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਨੇ ਦਾਖਲ ਕੀਤੀ ਸੀ।
ਸੁਪਰੀਟ ਕੋਰਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੀਦਾ। ਪੁਲਿਸ ਇਸ ਮਾਮਲੇ ਜੀ ਜਾਂਚ ਕਰ ਰਹੀ ਹੈ ਤੇ ਉਹ ਸਹੀ ਦਿਸ਼ਾ ’ਚ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕੀਤੀ ਸੀ। ਜਿਸ ’ਚ ਸੀਬੀਆਈ ਅਤੇ ਐਨਆਈਏ ਵੀ ਮੱਦਦ ਕਰੇ। ਕੇਂਦਰੀ ਜਾਂਚ ਏਜੰਸੀ ਦੇ ਮੰਗ ਸਬੰਦੀ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲਬਾਤ ਕੀਤੀ ਸੀ।
ਹਾਲੇ ਤੱਕ ਤਿੰਨ ਸ਼ਾਰਪ ਸ਼ੂਟਰ ਗ੍ਰਿਫ਼ਤਾਰ
ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਹੁਣ ਤੱਕ ਤਿੰਨ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਨੇ ਸਿੱਧੂ ’ਤੇ ਗੋਲੀਆਂ ਚਲਾਈਆਂ ਸਨ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ ਤੇ ਅੰਕਿਤ ਸੇਰਸਾ ਫੜੇ ਜਾ ਚੁੱਕੇ ਹਨ। ਪੁਲਿਸ ਨੂੰ ਹੁਣ ਦੀਪਕ ਮੁੰਡੀ, ਮੰਨੂ ਕੁਸਸਾ ਤੇ ਜਗਰੂਪ ਰੂਪਾ ਦੀ ਭਾਲ ਜਾਰੀ ਹੈ।
ਸ਼ਾਰਪਸ਼ੂਟਰ ਅੰਕਿਤ ਸੇਰਸਾ ਦੇ ਮੋਬਾਇਲ ਤੋਂ ਮਿਲੀਆਂ ਅਹਿਮ ਫੋਟੋਆਂ ਤੇ ਵੀਡੀਓ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਿੱਤ ਨਵੇਂ ਖੁਲਾਸਾ ਹੋ ਰਹੇ ਹਨ। ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਉਨ੍ਹਾਂ ਹਥਿਆਰਾਂ ਨਾਲ ਕੀਤਾ ਗਿਆ ਹੈ ਜਿਨ੍ਹਾਂ ਹਥਿਆਰਾਂ ਦੀ ਮੂਸੇਵਾਲਾ ਅਕਸਰ ਆਪਣੇ ਗੀਤਾਂ ’ਚ ਜਿਕਰ ਕਰਦੇ ਸਨ। ਲੱਗਦਾ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਸੁਣਿਆ ਹੈ ਤੇ ਉਨ੍ਹਾਂ ਨੇ ਉਹੀ ਹਥਿਆਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੇ। ਇਸ ਦਾ ਖੁਲਾਸਾ ਸ਼ਾਰਪਸ਼ੂਟਰ ਅੰਕਿਤ ਸੇਰਸਾ ਦੇ ਮੋਬਾਇਲ ਤੋਂ ਮਿਲੀਆਂ ਫੋਟੋ ਤੇ ਵੀਡੀਓ ਨਾਲ ਹੋਇਆ ਹੈ। ਦਿੱਲੀ ਪੁਲਿਸ ਜੀ ਜਾਂਚ ’ਚ ਪਤਾ ਚੱਲਿਆ ਹੈ ਕਿ ਮੂਸੇਵਾਲਾ ਦਾ ਕਤਲ ਦੁਨੀਆਂ ਦੇ ਸਭ ਤੋਂ ਬਿਹਤਰੀਨ ਹਥਿਆਰਾਂ ਨਾਲ ਕੀਤਾ ਗਿਆ ਹੈ। ਇਸ ’ਚ ਆਸਟਰੀਆ ਦੀ ਗਲੋਕ-30, ਜਿਗਾਨਾ ਪਿਸਟਲ, ਜਰਮਨ ਮੇਡ ਹੇਕਲਰ ਐਂਡ ਕੋਚ, ਸਟਾਰ ਤੇ ਏਕੇ 47 ਸ਼ਾਮਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ