ਹੁਣ ਦੋ ਸਮਾਰਟਫੋਨ ’ਤੇ ਇਸਤੇਮਾਲ ਕਰੋ ਇੱਕ ਵਟਸਐਪ ਅਕਾਊਂਟ
ਵਟਸਐਪ ਦੁਨੀਆਂ ਦੇ ਸਭ ਤੋਂ ਚੰਗੇ ਤੇ ਪਸੰਦੀਦਾ ਚੈਟਿੰਗ ਐਪਸ ਵਿਚੋਂ ਇੱਕ ਹੈ ਉਜ ਤਾਂ ਇਹ ਪਲੇਟਫ਼ਾਰਮ ਉਨ੍ਹਾਂ ਸਾਰੇ ਫੀਚਰਸ ਨਾਲ ਲੈਸ ਹੈ ਜੋ ਯੂਜ਼ਰਸ ਦੀਆਂ ਸਹੂਲਤਾਂ ਲਈ ਜ਼ਰੂਰੀ ਹਨ ਪਰ ਫਿਰ ਵੀ ਕਈ ਯੂਜ਼ਰਸ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਆਪਣੇ ਵਾਟਸਐਪ ਅਕਾਊਂਟ ਇੱਕ ਤੋਂ ਜ਼ਿਆਦਾ ਡਿਵਾਇਜਸ ’ਤੇ ਕਰ ਸਕਣ ਅਧਿਕਾਰਕ ਤੌਰ ’ਤੇ ਹੁਣ ਤੱਕ ਅਜਿਹਾ ਕੋਈ ਫੀਚਰ ਨਹੀਂ ਸੀ ਪਰ ਹੁਣ ਵਟਸਐਪ ਇੱਕ ਅਜਿਹਾ ਫੀਚਰ ਲੈ ਕੇ ਆ ਰਿਹਾ ਹੈ ਜਿਸ ਨਾਲ ਤੁਸੀਂ ਆਪਣਾ ਇੱਕ ਅਕਾਊਂਟ ਦੋ ਸਮਾਰਟਫੋਨਸ ’ਤੇ ਇੱਕੋ ਸਮੇਂ ਇਸਤੇਮਾਲ ਕਰ ਸਕੋਗੇ ਆਓ! ਇਸ ਫੀਚਰ ਬਾਰੇ ਡਿਟੇਲ ’ਚ ਜਾਣਦੇ ਹਾਂ
ਹੁਣ ਦੋ ਸਮਾਰਟਫੋਨਸ ’ਤੇ ਇੱਕੋ ਸਮੇਂ ਯੂਜ ਕਰੋ ਇੱਕ ਵਟਸਐਪ ਅਕਾਊਂਟ
ਜੇਕਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਤੁਹਾਨੂੰ ਇੱਕ ਥਰਡ-ਪਾਰਟੀ ਐਪ ਦਾ ਰੈਫ਼ਰੈਂਸ ਦੇਣ ਵਾਲੇ ਹਾਂ ਜਿਸ ਦੀ ਮੱਦਦ ਨਾਲ ਤੁਸੀਂ ਅਜਿਹਾ ਕਰ ਸਕੋਗੇ ਤਾਂ ਤੁਸੀਂ ਗਲਤ ਹੋ
ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਵਟਸਐਪ ਖੁਦ ਇੱਕ ਅਜਿਹਾ ਫੀਚਰ ਜਾਰੀ ਕਰ ਰਿਹਾ ਹੈ ਜਿਸ ਨਾਲ ਤੁਸੀਂ ਆਪਣੇ ਇੱਕ ਵਟਸਐਪ ਅਕਾਊਂਟ ਨੂੰ ਦੋ ਸਪਾਰਟਫੋਨਸ ਜਾਂ ਡਿਵਾਈਸੇਜ ’ਤੇ ਇੱਕੋ ਸਮੇਂ ਵਰਤ ਸਕੋਗੇ ਆਓ! ਜਾਣਦੇ ਹਾਂ ਕਿ ਇਸ ਫੀਚਰ ਬਾਰੇ ਸਾਨੂੰ?ਕਿਵੇਂ ਪਤਾ ਲੱਗਾ ਹੈ ਤੇ ਇਹ ਕਿਵੇਂ ਕੰਮ ਕਰੇਗਾ
ਵਟਸਐਪ ਜਾਰੀ ਕਰ ਰਿਹੈ ਨਵਾਂ ਫੀਚਰ
ਡਲਬਯੂਏਬੇਟਾਇੰਫੋ ਦੇ ਹਿਸਾਬ ਨਾਲ ਵਟਸਐਪ ਇੱਕ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ ਜਿਸ ਨਾਲ ਯੂਜ਼ਰਸ ਆਪਣੇ ਚੈਟਸ ਨੂੰ ਇੱਕੋ ਸਮੇਂ ਜ਼ਿਆਦਾ ਡਿਵਾਇਜ਼ ’ਤੇ ਸਿੰਕ ਕਰ ਸਕਣਗੇ ਇਸ ਤਰ੍ਹਾਂ, ਇੱਕ ਹੀ ਵਟਸਐਪ ਅਕਾਊਂਟ ਇੱਕ ਤੋਂ ਜ਼ਿਆਦਾ ਡਿਵਾਇਜ਼ ’ਤੇ ਐਕਟਿਵ ਰਹਿ ਸਕਦਾ ਹੈ ਇਸ ਫੀਚਰ ਦੇ ਤਹਿਤ ਤੁਸੀਂ ਵਟਸਐਪ ’ਤੇ ਚੈਟ ਹਿਸਟਰੀ ਨੂੰ ਸਿੰਕ ਕਰ ਸਕਦੇ ਹੋ ਤੇ ਉਸ ਲਈ ਤੁਹਾਨੂੰ ਇੱਕ ਐਕਟਿਵ ਇੰਟਰਨੈੱਟ ਕੁਨੈਕਸ਼ਨ ਦੀ ਜ਼ਰੂਰਤ ਨਹੀਂ?ਪਵੇਗੀ
ਏਦਾਂ ਕੰਮ ਕਰੇਗਾ ਇਹ ਫੀਚਰ
ਆਓ! ਤੁਹਾਨੂੰ ਸਮਝਾਉਂਦੇ ਹਾਂ ਕਿ ਇਹ ਫੀਚਰ ਕਿਸ ਤਰ੍ਹਾਂ ਕੰਮ ਕਰਦਾ ਹੈ ਡਬਲਯੂਏਬੇਟਾਇੰਫੋ ਦੇ ਹਿਸਾਬ ਨਾਲ ਜਦੋਂ ਵੀ ਕੋਈ ਯੂਜ਼ਰ ਕਿਸੇ ਦੂਜੀ ਡਿਵਾਇਜ ’ਤੇ ਆਪਣਾ ਵਟਸਐਪ ਅਕਾਊਂਟ ਲਾਗਇੰਨ ਕਰਦਾ ਹੈ, ਉਹ ਅਰਾਮ ਨਾਲ ਆਪਣੇ ਅਕਾਊਂਟ ਨੂੰ ਸੈਕੰਡਰੀ ਡਿਵਾਇਜ ’ਤੇ ਵੀ Çਲੰਕ ਕਰ ਸਕੇਗਾ ਪ੍ਰੋਸੈੱਸ ਨੂੰ ਪੂਰਾ ਹੋਣ ’ਚ ਥੋੜ੍ਹਾ ਸਮਾਂ ਲੱਗੇਗਾ ਇਸ ਲਈ ਵਟਸਐਪ ਉਹੀ ਮੈਸੇਜ਼ ਸਿਸਟਮ ਮੁਹੱਈਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਵਟਸਐਪ ਵੈੱਬ ਜਾਂ ਡੈਸਕਟੌਪ ’ਤੇ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ