ਧਰਤੀ ’ਤੇ ਵਧਦੇ ਪ੍ਰਦੂਸ਼ਣ ਤਹਿਤ ਲਿਆ ਫੈਸਲਾ
(ਸੱਚ ਕਹੂੰ ਨਿਊਜ਼) ਸੋਨੀਪਤ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਜਿਉਂਦੇ ਜੀ ਸਗੋਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਣ ਬਾਅਦ ਵੀ ਇਨਸਾਨੀਅਤ ਦੇ ਕੰਮ ਆਉਂਦੇ ਹਨ ਇਸੇ ਕੜੀ ਤਹਿਤ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਡਾ. ਰਾਜੇਸ਼ ਇੰਸਾਂ ਨਿਵਾਸੀ ਪਿੰਡ ਮਲਿਕਪੁਰ, ਬਲਾਕ ਬਹਾਲਗੜ੍ਹ, ਜਿਲ੍ਹਾ ਸੋਨੀਪਤ (ਹਰਿਆਣਾ) ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਬ੍ਰਾਹਮਣਵਾਸ ਮੈਡੀਕਲ ਕਾਲਜ, ਰੋਹਤਕ ਨੂੰ ਦਾਨ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਰਾਜੇਸ਼ ਇੰਸਾਂ ਬੀਤੇ ਦਿਨੀ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡਾ. ਰਾਜੇਸ਼ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ।
ਇਸ ਮੌਕੇ ’ਤੇ ਵੱਡੀ ਗਿਣਤੀ ਸਾਧ-ਸੰਗਤ ਨੇ ਸੱਚਖੰਡ ਵਾਸੀ ਡਾ. ਰਾਜੇਸ਼ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ ਸਰੀਰਦਾਨੀ ਡਾ. ਰਾਜੇਸ਼ ਇੰਸਾਂ ਦੇ ਪਰਿਵਾਰਕ ਮੈਂਬਰਾਂ, ਸਾਰੇ ਬਲਾਕਾਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ (ਭਾਈ ਤੇ ਭੈਣਾਂ) ਸਮੇਤ ਵੱਡੀ ਗਿਣਤੀ ਸਾਧ-ਸੰਗਤ ਮੌਜ਼ੂਦ ਰਹੀ।
ਦੱਸ ਦੇਈਏ ਕਿ ਡਾ. ਰਾਜੇਸ਼ ਇੰਸਾਂ ਨੇ ਬਲਾਕ ’ਚ ਬਤੌਰ 7 ਮੈਂਬਰ ਸੇਵਾਦਾਰ ਵਜੋਂ ਅਣਥੱਕ ਤੇ ਦਿ੍ਰੜਤਾ ਨਾਲ ਸੇਵਾ ਨਿਭਾਈ ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਉਹ ਸੇਵਾ ’ਚ ਹਮੇਸ਼ਾ ਅੱਗੇ ਰਹਿੰਦੇ ਸਨ ਉਹ ਆਪਣੇ ਆਖਰੀ ਸਾਹ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਦ੍ਰਿੜ ਵਿਸ਼ਵਾਸ ਨਾਲ ਮਾਨਵਤਾ ਦੀ ਸੇਵਾ ਤੇ ਰਾਮ-ਨਾਮ ਦੇ ਸਿਮਰਨ ’ਚ ਲੀਨ ਰਹੇ ਡਾ. ਰਾਜੇਸ਼ ਇੰਸਾਂ ਨੇ ਆਪਣੇ ਜਿਉਂਦੇ ਜੀਅ ਹੀ ਪ੍ਰਣ ਕਰ ਲਿਆ ਸੀ ਕਿ ਉਸ ਦੇ ਮਰਨ ਤੋਂ ਬਾਅਦ ਉਸ ਦੀ ਦੇਹ ਮਾਨਵਤਾ ਲੇਖੇ ਲੱਗਣੀ ਚਾਹੀਦੀ ਹੈ ਜਿਸ ਤਹਿਤ ਉਨ੍ਹਾਂ ਲਿਖਤੀ ਰੂਪ ’ਚ ਫਾਰਮ ਵੀ ਭਰੇ ਸਨ ਉਨ੍ਹਾਂ ਦੀ ਦਿਲੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਡਾ. ਰਾਜੇਸ਼ ਇੰਸਾਂ ਦੀ ਮ੍ਰਿਤਕ ਦੇਹ ਮਾਨਵਤਾ ਲੇਖੇ ਲਾ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ