ਹਰ ਰੋਜ਼ ਖਾਣਾ ਖਾਣ ਤੋਂ ਪਹਿਲਾਂ ਇੱਕ ਰੋਟੀ ਜੀਵ ਜੰਤੂਆਂ ਲਈ ਕੱਢੇਗੀ ਸਾਧ-ਸੰਗਤ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹਰ ਪਲ ਸੰਸਾਰ ਦੇ ਭਲੇ ਨੂੰ ਸਮਰਪਿਤ ਹੈ। ਇਸੇ ਲੜੀ ’ਚ ਪੂਜਨੀਕ ਗੁਰੂ ਜੀ ਨੇ 140ਵੇਂ ਮਾਨਵਤਾ ਭਲਾਈ ਦੀ ਸ਼ੁਰੂਆਤ ਕਰਦਿਆਂ ਖਾਣਾ ਖਾਣ ਤੋਂ ਪਹਿਲਾਂ ਇੱਕ ਰੋਟੀ ਕਿਸੇ ਜੀਵ ਜੰਤੂ ਲਈ ਜਰੂਰ ਕੱਢਣਗੇ। ਇਸ ਮੁਹਿੰਮ ਨਾਲ ਭੁੱਖ ਨਾਲ ਕਲਪਦੇ ਕੀੜੇ-ਮਕੌੜੇ, ਪੰਛੀਆਂ, ਗਲੀਆਂ ’ਚ ਘੁੰਮਦੀਆਂ ਗਾਵਾਂ, ਕੁੱਤੇ ਆਦਿ ਜੀਵ ਜੰਤੂਆਂ ਨੂੰ ਰਾਹਤ ਮਿਲੇਗੀ। ਪੂਜਨੀਕ ਗੁਰੂ ਜੀ ਨੇ ਸ਼ੁੱਕਰਵਾਰ ਸਵੇਰੇ ਤੋਂ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮੁਹਿੰਮ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਤਹਿਤ ਖਾਣ ਤੋਂ ਪਹਿਲਾਂ ਪਰਿਵਾਰਾਂ ਦੇ ਮੈਂਬਰਾਂ ਨੇ ਇੱਕ ਰੋਟੀ ਕੱਢੀ ਤੇ ਜੀਵ ਜੰਤੂਆਂ ਨੂੰ ਖਵਾਈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਦੇ ਪਾਵਨ ਦਿਸ਼ਾ ਨਿਰਦੇਸ਼ਨ ’ਚ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਜਰੂਰਤਮੰਦਾਂ ਨੂੰ ਰਾਸ਼ਨ, ਗਰੀਬ ਮਰੀਜ਼ਾਂ ਦਾ ਇਲਾਜ ਕਰਵਾਉਣਾ, ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦੇਣਾ, ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ’ਚ ਆਰਥਿਕ ਸਹਿਯੋਗ ਦੇਣਾ, ਛੱਤਾਂ ਤੇ ਆਪਣੇ ਨੇੜੇ ਨੇੜੇ ਪੰਛੀਆਂ ਲਈ ਦਾਣਾ ਪਾਣੀ ਦੇ ਸਕੌਰੇ ਰੱਖਣਾ, ਜਰੂਰਤਮੰਦ ਮਰੀਜਾਂ ਦੀ ਮਦਦ ਲਈ ਖੂਨਦਾਨ ਕਰਨਾ ਸਮੇਤ 139 ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ