ਈਰਖਾ-ਨਫਰਤ ਅਤੇ ਚੁਗਲੀ, ਨਿੰਦਾ ਤੋਂ ਬਚੋ: ਪੂਜਨੀਕ ਗੁਰੂ ਜੀ
ਬਰਨਾਵਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਜੀ ਇੰਸਾਂ ਨੇ ਆਪਣੇ ਯੂ-ਟਿਊਬ ਚੈਨਲ ’ਤੇ ਹਾਰਟ-ਟੂ-ਹਾਰਟ ਐੱਮਐੱਸਜੀ-13 ’ਚ ਈਰਖਾ-ਨਫਰਤ, ਚੁਗਲੀ-ਨਿੰਦਾ ਵਰਗੀਆਂ ਬੁਰਾਈਆਂ ਨੂੰ ਛੱਡ ਕੇ ਰਾਮ-ਨਾਮ ਜਪਦੇ ਹੋਏ ਆਪਣੀ ਜ਼ਿੰਦਗੀ ਨੂੰ ਸੁਖਮਈ ਬਣਾਉਣ ਦਾ ਸੱਦਾ ਦਿੱਤਾ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ‘‘ਲਕੜੀ ਜਲ ਕੋਇਲਾ ਭਈ ਕੋਇਲਾ ਜਲ ਭਈ ਰਾਖ, ਈਰਖਾ-ਨਫਰਤ ਮੇ ਇਨਸਾਨ ਐਸਾ ਜਲੋ, ਕੋਇਲਾ ਭਇਓ ਨਾ ਰਾਖ’’ ਅੱਜ ਦੇ ਸਮੇਂ ’ਚ ਈਰਖਾ, ਨਫਰਤ, ਚੁਗਲੀ, ਨਿੰਦਾ ਬਹੁਤ ਜੋਰਾਂ ’ਤੇ ਚੱਲ ਰਹੀ ਹੈ ਦੁਨੀਆਵੀ ਨਸ਼ੇ ਬਹੁਤ ਬੁਰੇ ਹਨ ਪਰ ਨਸ਼ਾ ਕਿਉਂ ਕਰਦਾ ਹੈ ਇਨਸਾਨ?
ਕੁਝ ਦੇਰ ਲਈ ਉਸ ਨੂੰ ਉਤੇਜਨਾ ਆਉਂਦੀ ਹੈ, ਹਾਲਾਂਕਿ ਇਹ ਨਰਕ ਦਾ ਘਰ ਹਨ ਨਸ਼ੇ ਪਰ ਚੁਗਲੀ, ਨਿੰਦਾ, ਈਰਖਾ, ਨਫਰਤ ਇਹ ਕਿਹੜਾ ਨਸ਼ਾ ਹੈ? ਇਸ ’ਚ ਕੀ ਮਿਲ ਜਾਂਦਾ ਹੈ ਇਨਸਾਨ ਨੂੰ? ਆਪ ਜੀ ਨੇ ਫਰਮਾਇਆ ਕਿ ਇੱਕ ਵਾਰ ਅਸੀਂ ਇੱਕ ਸਕੂਲ ’ਚ ਬੈਠੇ ਸਾਂ ਗੱਲਾਂ ਚੱਲੀਆਂ ਤਾਂ ਉਹ ਕਹਿਣ ਲੱਗੇ ਕਿ ਗੁਰੂ ਜੀ ਸਾਡੀ ਕੋਈ ਆਦਤ ਛੁਡਵਾ ਦਿਓ, ਤਾਂ ਅਸੀਂ ਉਨ੍ਹਾਂ ਨੂੰ ਕਿਹਾ, ਬੇਟਾ! ਚੁਗਲੀ ਨਾ ਕਰਿਆ ਕਰੋ ਤਾਂ ਇੱਕ ਬੱਚਾ ਉਠ ਕੇ ਕਹਿਣ ਲੱਗਿਆ, ਗੁਰੂ ਜੀ ਜੇਕਰ ਚੁਗਲੀ ਨਹੀਂ ਕਰਾਂਗੇ ਤਾਂ ਫਿਰ ਕਰਾਂਗੇ ਕੀ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ