ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਕਰਨਾਲ : ਅਸੰਧ ...

    ਕਰਨਾਲ : ਅਸੰਧ ਦੇ ਹਸਪਤਾਲ ’ਚ ਬਦਮਾਸ਼ਾਂ ਵੱਲੋ ਫਾਈਰਿੰਗ, ਵਾਲ ਵਾਲ ਬਚੇ ਡਾਕਟਰ ਤੇ ਮਰੀਜ਼

    hospital asaandh

    ਰੰਗਦਾਰੀ ਨਾ ਦੇਣ ਤੇ ਕੀਤੀ ਫਾਈਿੀਰੰਗ

    (ਸੱਚ ਕਹੂੰ ਨਿਊਜ਼) ਕਰਨਾਲ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚ ਅੰਨ੍ਹੇਵਾਹ ਗੋਲੀਆਂ ਚੱਲਣ ਦੀ ਦਿਲ ਕੰਬਾਊ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11:15 ਵਜੇ ਤਿੰਨ ਬਦਮਾਸ਼ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਅਸੰਧ ਹਸਪਤਾਲ ’ਚ ਆਏ ਤੇ ਉਨ੍ਹਾਂ ਨੇ ਆਉਂਦੇ ਹੀ ਅੰਨ੍ਹੇਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਅਸੰਧ ਦੇ ਮੀਨਾਕਸ਼ੀ ਹਸਪਤਾਲ ਦੇ ਪਹਿਲੇ ਗੇਟ ‘ਤੇ ਫਾਇਰਿੰਗ ਕੀਤੀ, ਫਿਰ ਹਸਪਤਾਲ ਦੇ ਅੰਦਰ ਦਾਖਲ ਹੋ ਕੇ ਕਰੀਬ 15 ਰਾਉਂਡ ਫਾਇਰ ਕੀਤੇ। ਹਸਪਤਾਲ ’ਚ ਚਾਰੇ ਪਾਸੇ ਹਾਹਾਕਾਰ ਮੱਚ ਗਈ ਹਰ ਕੋਈ ਆਪਣੀ ਜਾਨ ਬਚਾਉਣ ਲਈ ਭੱਜ ਰਿਹਾ ਸੀ।

    ਹਾਲਾਂਕਿ ਇਸ ’ਚ ਡਾਕਰਟ ਤੇ ਮਰੀਜ਼ ਵਾਲ-ਵਾਲ ਬਚ ਗਏ। ਜਿਸ ਤੋਂ ਬਾਅਦ ਬਦਮਾਸ਼ ਭੱਜਣ ’ਚ ਕਾਮਯਾਬ ਹੋ ਗਏ। ਦੱਸਿਆ ਜਾ ਰਿਹਾ ਹੈ ਰੰਗਦਾਰੀ ਨਾ ਦੇਣ ’ਤੇ ਬਦਮਾਸ਼ਾਂ ਨੇ ਇਹ ਫਾਈਰਿੰਗ ਕੀਤੀ ਗਈ ਹੈ। ਘਟਨਾ ਦੇ ਪਤਾ ਚੱਲਦਿਆਂ ਹੀ ਮੌਕੇ ’ਤੇ ਪੁਲਿਸ ਅਧਿਕਾਰੀ ਪਹੁੰਚੇ ਤੇ ਉਨ੍ਹਾਂ ਉਕਤ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਛੇਤੀ ਹੀ ਬਦਮਾਸਾਂ ਨੂੰ ਫੜ ਲਿਆ ਜਾਵੇਗਾ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਗੌੜੇ ਬਦਮਾਸ਼ਾਂ ਦੀ ਭਾਲ ਜਾਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here