ਮੁੱਖ-ਮੰਤਰੀ ਭਗਵੰਤ ਮਾਨ ਦੇ ਵਿਆਹ ਦੀਆਂ ਸੰਗਰੂਰ ਵਿੱਚ ਵੀ ਪੈ ਰਹੀਆਂ ਧੂੰਮਾਂ

(ਗੁਰਪ੍ਰੀਤ)
ਸੰਗਰੂਰ| ਬੀਤੇ ਦਿਨ ਆਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੀ ਖਬਰ ਨੇ ਸਭ ਨੂੰ ਹੈਰਾਨ ਅਤੇ ਖੁਸ਼ ਕਰ ਦਿੱਤਾ ਹੈ। ਅੱਜ ਸਵੇਰ ਤੋਂ ਚੰਡੀਗੜ੍ਹ ਸੀਐਮ ਨਿਵਾਸ ‘ਤੇ ਵਿਆਹ ਦੇ ਪੰਜਾਬੀ ਸੱਭਿਆਚਾਰ ਮੁਤਾਬਿਕ ਰਸਮਾਂ ਹੋ ਰਹੀਆਂ ਹਨ। ਵਿਆਹ ਵਿੱਚ ਕੇਜਰੀਵਾਲ ਪਿਤਾ ਅਤੇ ਰਾਘਵ ਚੱਡਾ ਭਰਾ ਦੀ ਭੂਮਿਕਾ ਨਿਭਾ ਰਹੇਂ ਹਨ।

ਸੀਐਮ ਮਾਨ ਦੇ ਵਿਆਹ ਦੀ ਖੁਸ਼ੀ ਨਾ ਕੇਵਲ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਲਕਿ ਮਾਨ ਦੇ ਜੱਦੀ ਹਲਕੇ ਸੰਗਰੂਰ ‘ਚ ਵੀ ਸਮਰਥਕਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ। ਸੀਐਮ ਮਾਨ ਦੇ ਸਮਰੱਥਕ ਸਵੇਰ ਤੋਂ ਹੀ ਢੋਲ ਦੀ ਥਾਪ ਦੇ ਭੰਗੜੇ ਪਾ ਕੇ ਅਤੇ ਮਿਠਾਈਆਂ ਵੰਡ ਕੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ