ਭਾਜਪਾ ਦੇ ਸਹਿਯੋਗ ਨਾਲ ਬਣਾਈ ਸਰਕਾਰ
- ਬੋਲੇ, ਬਾਲ ਸਾਹਿਬ ਠਾਕਰੇ ਦੇ ਵਿਚਾਰਾਂ ਨੂੰ ਅੱਗੇ ਵਧਾਵਾਂਗੇ
(ਏਜੰਸੀ) ਮੁੰਬਈ। ਸ਼ਿਵਸੈਨਾ ਦੇ ਬਾਗੀ ਆਗੂ ਏਕਾਨਾਥ ਸ਼ਿੰਦੇ ਨੇ ਵੀਰਵਾਰ ਸ਼ਾਮ ਮਹਾਂਰਾਸ਼ਟਰ ਦੀ ਕਮਾਨ ਸੰਭਾਲ ਲਈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਇੱਕ ਸਾਦੇ ਸਮਾਰੋਹ ’ਚ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਕੈਬਨਿਟ ਦੇ ਹੋਰ ਮੰਤਰੀਆਂ ਨੇ ਬਾਅਦ ’ਚ ਸਹੁੰ ਚੁੱਕੀ। ਇਸ ਤੋਂ ਪਹਿਲਾਂ ਭਾਜਪਾ ਨੇ ਹੈਰਾਨ ਕਰਨ ਵਾਲੇ ਘਟਨਾਕ੍ਰਮ ’ਚ ਐਲਾਨ ਕੀਤਾ ਕਿ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਣਦ ਦਾ ਐਲਾਨ ਕੀਤਾ। ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਸ਼ਿੰਦੇ ਦੇ ਨਾਲ ਮਿਲ ਕੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਿੰਦੇ ਮਹਾਂਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਜਪਾ ਉਨ੍ਹਾਂ ਦੀ ਸਰਕਾਰ ਦੀ ਹਮਾਇਤ ਕਰੇਗੀ। (Maharashtra Eknath)
ਫਡਨਵੀਸ ਨੇ ਸਪੱਸ਼ਟ ਕਿਹਾ ਕਿ ਮੈਂ ਸਰਕਾਰ ’ਚ ਸ਼ਾਮਲ ਨਹੀਂ ਹੋਵਾਂਗਾ। ਇਹ ਸਤਾ ਦੀ ਲੜਾਈ ਨਹੀਂ ਹੈ, ਇਹ ਵਿਚਾਰਧਾਰਾ ਦੀ ਲੜਾਈ ਹੈ। ਉਨ੍ਹਾਂ ਨੇ ਸ਼ਿੰਦੇ ਨੂੰ ਭਾਜਪਾ ਦੇ ਸਮਰੱਥਨ ਦਾ ਪੱਤਰ ਵੀ ਰਾਜਪਾਲ ਨੂੰ ਸ਼ੌਂਪਿਆ। ਫਡਨਵੀਸ ਨੇ ਕਿਹਾ ਕਿ 2019 ’ਚ ਸ਼ਿਵਸੈਨਾ ਤੇ ਭਾਜਪਾ ਨੇ ਮਿਲ ਕੇ ਚੋਣ ਲੜੀ ਸੀ, ਪਰ ਸ਼ਿਵਸੈਨਾ ਦਾ ਅਪਮਾਨ ਕੀਤਾ। ਉਨ੍ਹਾਂ ਕਿਹਾ ਕਿ ਉਦੈ ਠਾਕਰੇ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ