ਅੰਗਰੇਜ ਸਿੰਘ ਮਮਦੋਟ ਆਪ ਦੇ ਹਿਮਾਚਲ ਪ੍ਰਦੇਸ਼ ਵਿਖੇ ਚੱਲ ਰਹੀ ਬਦਲਾਅ ਯਾਤਰਾ ਦੇ ਕੋਆਰਡੀਨੇਟਰ ਨਿਯੁਕਤ
(ਬਲਜੀਤ ਸਿੰਘ ਕਚੂਰਾ) ਮਮਦੋਟ। ਆਮ ਆਦਮੀ ਪਾਰਟੀ ਨਾਲ ਸ਼ੁਰੂਆਤੀ ਦਿਨਾਂ ਤੋਂ ਜੁੜੇ ਨੌਜਵਾਨ ਅੰਗਰੇਜ ਸਿੰਘ ਮਮਦੋਟ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਾਰਟੀ ਵੱਲੋਂ ਉਹਨਾਂ ਨੂੰ ਵੱਡੀ ਜਿੰਮੇਵਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਵਿਖੇ ਹੋ ਰਹੀ ‘ਬਦਲਾਅ ਯਾਤਰਾ’ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਗਰੇਜ ਸਿੰਘ ਮਮਦੋਟ ਨੇ ਦੱਸਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ ’ਤੇ ਉਕਤ ਨਿਯੁਕਤੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ 27 ਜੂਨ ਨੂੰ ਸ਼ੁਰੂ ਹੋਈ ਇਹ ਬਦਲਾਅ ਯਾਤਰਾ 16 ਜੁਲਾਈ ਨੂੰ ਸੋਲਨ ਵਿਖੇ ਖਤਮ ਹੋਵੇਗੀ। ਅੰਗਰੇਜ ਸਿੰਘ ਮਮਦੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯਾਤਰਾ ਸੂਬਾ ਪ੍ਰਧਾਨ ਸੁਰਜੀਤ ਠਾਕੁਰ ਦੀ ਅਗਵਾਈ ਵਿੱਚ 17 ਵਿਧਾਨ ਸਭਾ ਹਲਕਿਆਂ ਵਿੱਚੋਂ ਹੋ ਕੇ ਨਿਕਲੇਗੀ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ। 16 ਜੁਲਾਈ ਨੂੰ ਸੋਲਨ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ। ਅੰਗਰੇਜ ਸਿੰਘ ਨੇ ਕਿਹਾ ਕਿ ਪੰਜਾਬ ਦੀ ਤਰਜ਼ ’ਤੇ ਹੀ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਬਦਲਾਅ ਲੈ ਕੇ ਆਉਣ ਨੂੰ ਕਾਹਲੇ ਹਨ ਅਤੇ ਇੱਥੇ ਵੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਣ ਜਾ ਰਹੀ ਹੈ। ਉਹਨਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਅਤੇ ਜੁਲਮਾਂ ਤੋਂ ਲੋਕ ਅੱਕ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ