ਉਦੈਪੁਰ ’ਚ ਨੂਪੁਰ ਸ਼ਰਮਾ ਦੇ ਹਮਾਇਤੀ ਦਾ ਦਿਨ-ਦਿਹਾੜੇ ਤੇਜ਼ ਹਥਿਆਰਾਂ ਨਾਲ ਕਤਲ 

rajsthtan

ਕੱਪੜੇ ਸਿਲਾਉਣ ਦੇ ਬਹਾਨੇ ਨਾਲ ਦੁਕਾਨਾਂ ’ਚ ਦਾਖਲ ਹੋਏ ਕਾਤਲ

(ਸੱਚ ਕਹੂੰ ਨਿਊਜ਼) ਉਦੈਪੁਰ। ਰਾਜਸਥਾਨ ਦੇ ਉਦੈਪੁਰ ’ਚ ਨੂਪੁਰ ਸ਼ਰਮਾ ਦੀ ਹਮਾਇਤ ’ਚ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਵਾਲੇ ਇੱਕ ਵਿਅਕਤੀ ਦਾ ਦਿਨ-ਦਿਹਾੜੇ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਦੋ ਹਮਲਾਵਰ ਅਚਾਨਕ ਦੁਕਾਨ ’ਤੇ ਆਏ ਤੇ ਉਨ੍ਹਾਂ ਨੇ ਕੱਪੜੇ ਸਿਲਾਉਣ ਦਾ ਬਹਾਨਾ ਬਣਾਇਆ।

ਜਾਣਕਾਰੀ ਅਨੁਸਾਰ ਕਨ੍ਹਈਆ ਲਾਲ ਤੇਲੀ (40) ਦੀ ਧਨਮੰਡੀ ਸਥਿਤ ਭੂਤਮਹਿਲ ਨੇੜੇ ਸੁਪਰੀਮ ਟੇਲਰਜ਼ ਨਾਮ ਦੀ ਦੁਕਾਨ ਹੈ। ਮੰਗਲਵਾਰ ਦੁਪਹਿਰ ਕਰੀਬ 2.30 ਵਜੇ ਬਾਈਕ ‘ਤੇ ਸਵਾਰ ਦੋ ਬਦਮਾਸ਼ ਆਏ। ਕੱਪੜੇ ਦਾ ਸਾਈਜ਼ ਦੇਣ ਦੇ ਬਹਾਨੇ ਦੁਕਾਨ ਅੰਦਰ ਦਾਖ਼ਲ ਹੋ ਗਿਆ। ਜਦੋਂ ਤੱਕ ਕਨ੍ਹਈਲਾਲ ਕੁਝ ਸਮਝ ਪਾਉਂਦੇ, ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਉਸ ‘ਤੇ ਤਲਵਾਰ ਨਾਲ ਕਈ ਵਾਰ ਕੀਤੇ ਗਏ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

kata
ਟੇਲਰ ਦਾ ਕਤਲ ਕਰਨ ਵਾਲੇ ਮੁਲਜ਼ਮ।

ਇਸ ਪੂਰੀ ਘਟਨਾ ਦੀ ਵੀਡੀਓ ਵੀ ਬਣਾਇਆ। ਇੰਨਾ ਹੀ ਨਹੀਂ ਕਾਤਲਾਂ ਨੇ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਤਲ ਦੀ ਜਿੰਮੇਵਾਰੀ ਲਈ ਹੈ। ਇਸ ਘਟਨਾ ਤੋਂ ਬਾਅਦ ਊਦੇਪੁਰ ’ਚ ਸ਼ਾਂਤੀ ਦੇ ਮੱਦੇਨਜ਼ਰ 24 ਘੰਟਿਆਂ ਲਈ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਕਤਲ ਦੀ ਘਟਨਾ ਦੇ ਵਿਰੋਧ ’ਚ ਹਾਥੀਪੋਲ, ਘੰਟਾ ਘਰ, ਅਸ਼ਨਵੀ ਬਾਜ਼ਾਰ, ਦੇਹਲੀ ਗੇਟ ਤੇ ਮਾਲਦਾਸ ਸਟ੍ਰੀਟ ਦਾ ਬਾਜਾਰ ਬੰਦ ਰਿਹਾ। ਪੂਰੇ ਰਾਜਸਥਾਨ ’ਚ ਅਲਰਟ ਜਾਰੀ ਕੀਤਾ ਗਿਆ ਹੈ। ਐੱਸਪੀ ਉਦੈਪੁਰ ਮਨੋਜ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ। ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ