ਹਰਿਆਣਾ ਦੇ ਪਿੰਡਾਂ ਵਾਂਗ ਸ਼ਹਿਰੀ ਖੇਤਰ ਵੀ ਲਾਲ ਡੋਰਾ ਹੋਣਗੇ ਮੁਕਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ l ਹਰਿਆਣਾ ਦੇ ਪਿੰਡਾਂ ਦੀ ਤਰਜ਼ ‘ਤੇ ਸ਼ਹਿਰੀ ਖੇਤਰਾਂ ਨੂੰ ਲਾਲ ਡੋਰਾ (Lal Dora Free) ਤੋਂ ਮੁਕਤ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਅਤੇ ਇਸ ਸਬੰਧ ‘ਚ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅਧਿਕਾਰੀਆਂ ਨੂੰ ਸ਼ਹਿਰੀ ਖੇਤਰਾਂ ਦੇ ਲਾਲ ਡੋਰਾ ਦੇ ਅੰਦਰ ਦੀਆਂ ਜਾਇਦਾਦਾਂ ਦਾ ਨਕਸ਼ਾ ਬਣਾਉਣ ਅਤੇ ਡਰੋਨ ਉਡਾਣ ਆਦਿ ਦੇ ਨਿਰਦੇਸ਼ ਦਿੱਤੇ ਹਨ। 15 ਦਿਨ ਲਈ ਕਾਰਜ ਯੋਜਨਾ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। (Lal Dora Free)
ਕੌਸ਼ਲ ਅੱਜ ਇੱਥੇ ਮਾਲਕੀ ਸਕੀਮ ਦੀ ਪ੍ਰਗਤੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਸਲ ਸਥਿਤੀ ਦਾ ਪਤਾ ਲਗਾਉਣ ਲਈ ਅਰਬਨ ਲੋਕਲ ਬਾਡੀਜ਼ ਵਿਭਾਗ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਅਤੇ ਪ੍ਰਾਈਵੇਟ ਕਾਲੋਨੀਆਂ ਦੀ ਪ੍ਰਾਪਰਟੀ ਆਈਡੀ ਦਾ ਮਾਸਟਰ ਡਾਟਾ ਤਿਆਰ ਕਰਨ ਅਤੇ ਲਾਲ ਡੋਰਾ ਦੀ ਜਾਣਕਾਰੀ ਸਾਰੇ ਨਗਰ ਨਿਗਮਾਂ, ਪਾਲਿਕਾਵਾਂ ਤੇ ਕਮੇਟੀਆਂ ਨਾਲ ਸਾਂਝੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਜੇਕਰ ਕੋਈ ਬਦਲਾਅ ਪਾਇਆ ਜਾਂਦਾ ਹੈ ਤਾਂ ਉਸਦੇ ਅਨੁਸਾਰ ਡਾਟਾ ਅਪਡੇਟ ਕੀਤਾ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਮਾਲਕੀ ਯੋਜਨਾ ਤਹਿਤ ਪਿੰਡਾਂ ’ਚ ਡਰੋਨ ਫਲਾਇੰਗ ਦਾ ਕਾਰਜ ਲਗਭਗ ਪੂਰਾ ਹੋ ਚੁੱਕਿਆ ਹੈ ਤੇ ਸੰਪਤੀ ਕਾਰਡ ਬਣਾਉਣ ਤੇ ਵੰਡਣ ਦਾ ਕੰਮ ਸੁਚੱਜੇ ਤਰੀਕੇ ਨਾਲ ਜਾਰੀ ਹੈ। ਹੁਣ ਇਸੇ ਤਰਜ਼ ’ਤੇ ਸ਼ਹਿਰੀ ਖੇਤਰਾਂ ’ਚ ਵੀ ਲਾਲ ਡੋਰਾ ਮੁਕਤ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਉਨ੍ਹਾਂ ਦਾ ਮਾਲਕਾਨਾ ਹੱਕ ਮਿਲ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ