ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਦੱਸਿਆ ਜਾਨ ਦਾ ਖਤਰਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ (Shagunpreet) ਨੇ ਮਿੱਠੂਖੇੜਾ ਕਤਲ ਕਾਂਡ ’ਚ ਅਗਾਉਂ ਜ਼ਮਾਨਤ ਮੰਗੀ ਹੈ। ਸ਼ਗਨਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਖਲ ਕਰਕੇ ਅਗਾਊਂ ਜਮਾਨਤ ਮੰਗੀ ਹੈ। ਸ਼ਗਨਪ੍ਰੀਤ ਨੇ ਕਿਹਾ ਕਿ ਉਸ ਨੂੰ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਜਾਨ ਦਾ ਖਤਰਾ ਦੱਸਿਆ ਹੈ। ਉਸ ਨੇ ਹਾਈਕੋਰਟ ਤੋਂ ਸੁਰੱਖਿਆ ਮੰਗੀ ਹੈ। ਉਸ ਨੇ ਕਿਹਾ ਕਿ ਜਦੋਂ ਵੀ ਉਹ ਮੁਹਾਲੀ ਆਏ ਤਾਂ ਏਅਰਪੋਰਟ ਤੋਂ ਲੈ ਕੇ ਤੈਅ ਥਾਂ ਤੱਕ ਜਾਣ ਲਈ ਸਿਕਿਊਰਿਟੀ ਮੁਹੱਈਆ ਕਰਵਾਈ ਜਾਵੇ। ਇਨ੍ਹਾਂ ਪਟੀਸ਼ਨਾਂ ’ਤੇ ਛੇਤੀ ਹੀ ਸੁਣਵਾਈ ਹੋ ਸਕਦੀ ਹੈ।
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਕਰੀਬੀ ਰਿਹਾ ਹੈ। ਉਹ ਪਹਿਲਾਂ ਮੂਸੇਵਾਲਾ ਦੇ ਨਾਲ ਹੀ ਰਹਿੰਦਾ ਸੀ। ਮੂਸੇਵਾਲਾ ਦੇ ਸਾਰੇ ਸ਼ੋਅ ਦੀ ਡੀਲਿੰਗ ਕਰਦਾ ਸੀ। ਹਾਲਾਂਕਿ ਪਿਛਲੇ ਸਾਲ ਅਗਸਤ ਮਹੀਨੇ ’ਚ ਮੁਹਾਲੀ ’ਚ ਮਿੱਠੂਖੇੜਾ ਦੇ ਕਤਲ ’ਚ ਉਸ ਦਾ ਨਾਂਅ ਸਾਹਮਣੇ ਆਇਆ ਸੀ।
ਆਸਟ੍ਰੇਲੀਆ ਚਲਾ ਗਿਆ ਸੀ ਸ਼ਗਨਪ੍ਰੀਤ
ਮਿੱਠੂਖੇੜਾ ਦੇ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਅਚਾਨਕ ਆਸਟ੍ਰੇਲੀਆ ਚਲਾ ਗਿਆ। ਉਦੋਂ ਤੋਂ ਉਹ ਉਥੇ ਰਹਿ ਰਿਹਾ ਹੈ। ਮੂਸੇਵਾਲਾ ਨੂੰ ਮਾਰਨ ਵਾਲੇ ਲਾਰੈਂਸ ਗੈਂਗ ਨੂੰ ਇਹ ਵੀ ਸ਼ੱਕ ਹੈ ਕਿ ਸ਼ਗਨਪ੍ਰੀਤ ਨੂੰ ਆਸਟ੍ਰੇਲੀਆ ਭਜਾਉਣ ਲਈ ਮੂਸੇਵਾਲਾ ਨੇ ਮੱਦਦ ਕੀਤੀ ਸੀ। ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸੇ ਰੰਜਿਸ਼ ਦੀ ਵਜ੍ਹਾ ਕਰਨਾ ਲਾਰੈਂਸ ਗੈਂਗ ਨੇ ਮੂਸੇਵਾਲਾ ਦਾ ਕਤਲ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ