ਊਧਵ ਠਾਕਰੇ ਅੱਜ ਦੇ ਸਕਦੇ ਹਨ ਅਸਤੀਫ਼ਾ, ਰਾਉਤ ਨੇ ਵਿਧਾਨ ਸਭਾ ਭੰਗ ਕਰਨ ਦੇ ਦਿੱਤੇ ਸੰਕੇਤ

ਊਧਵ ਠਾਕਰੇ ਅੱਜ ਦੇ ਸਕਦੇ ਹਨ ਅਸਤੀਫ਼ਾ, ਰਾਉਤ ਨੇ ਵਿਧਾਨ ਸਭਾ ਭੰਗ ਕਰਨ ਦੇ ਦਿੱਤੇ ਸੰਕੇਤ

ਮੁੰਬਈ (ਏਜੰਸੀ)। ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਬੁੱਧਵਾਰ ਨੂੰ ਟਵੀਟ ਕਰਕੇ ਮਹਾਰਾਸ਼ਟਰ ਵਿਧਾਨ ਸਭਾ ਭੰਗ ਕਰਨ ਦਾ ਸੰਕੇਤ ਦਿੱਤਾ ਹੈ। ਊਧਵ ਠਾਕਰੇ ਨੇ ਦੁਪਹਿਰ 1 ਵਜੇ ਕੈਬਨਿਟ ਦੀ ਬੈਠਕ ਬੁਲਾਈ ਹੈ ਅਤੇ ਇਸ ਕੈਬਨਿਟ ਬੈਠਕ ’ਚ ਅਹਿਮ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਏਕਨਾਥ ਸ਼ਿੰਦੇ ਦੀ ਅਗਵਾਈ ’ਚ ਸ਼ਿਵ ਸੈਨਾ ਦੇ ਕਰੀਬ 35 ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਹੈ, ਜਿਸ ਕਾਰਨ ਊਧਵ ਸਰਕਾਰ ਦੇ ਸਾਹਮਣੇ ਸਰਕਾਰ ਬਚਾਉਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਸਾਰੀਆਂ ਗਲਤਫਹਿਮੀਆਂ ਦੂਰ ਕੀਤੀਆਂ ਜਾਣਗੀਆਂ : ਰਾਉਤ

ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਬੁੱਧਵਾਰ ਨੂੰ ਭਰੋਸੇ ਨਾਲ ਕਿਹਾ ਕਿ ਏਕਨਾਥ ਸ਼ਿੰਦੇ ਸਾਡੇ ਪਾਰਟੀ ਸਹਿਯੋਗੀ ਹੋਣ ਦੇ ਨਾਲ-ਨਾਲ ਸਾਡੇ ਦੋਸਤ ਵੀ ਹਨ ਅਤੇ ਉਹ ਜਲਦੀ ਹੀ ਘਰ ਪਰਤਣਗੇ। ਰਾਉਤ ਨੇ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੀ ਹੋਵੇਗਾ ਕਿ ਵੱਧ ਤੋਂ ਵੱਧ ਸੱਤਾ ਜਾਵੇਗੀ, ਸੱਤਾ ਮੁੜ ਆ ਸਕਦੀ ਹੈ ਪਰ ਸੱਤਾ ਨਾਲੋਂ ਪਾਰਟੀ ਦਾ ਮਰਿਆਦਾ ਜ਼ਿਆਦਾ ਜ਼ਰੂਰੀ ਹੈ।

ਰਾਉਤ ਨੇ ਕਿਹਾ ਕਿ ਉਨ੍ਹਾਂ ਦੀ ਏਕਨਾਥ ਸ਼ਿੰਦੇ ਨਾਲ ਕਰੀਬ ਇਕ ਘੰਟੇ ਤੱਕ ਗੱਲਬਾਤ ਹੋਈ ਅਤੇ ਅਸੀਂ ਮੁੱਖ ਮੰਤਰੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਿੰਦੇ ਸੱਚੇ ਸ਼ਿਵ ਸੈਨਿਕ ਹਨ, ਇਸ ਲਈ ਉਨ੍ਹਾਂ ਲਈ ਪਾਰਟੀ ਛੱਡਣਾ ਆਸਾਨ ਨਹੀਂ ਹੈ ਅਤੇ ਸਾਡੇ ਲਈ ਉਨ੍ਹਾਂ ਨੂੰ ਛੱਡਣਾ ਆਸਾਨ ਨਹੀਂ ਹੈ। ਸ਼ਿੰਦੇ ਜਾਂ ਸਾਡੇ ਵਿਚਕਾਰ ਕੋਈ ਰੰਜ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ