ਗੁਰੂ ਦੀ ਭਾਲ
ਇੱਕ ਨੌਜਵਾਨ ਦੇ ਮਨ ’ਚ ਯੋਗ ਸਾਧਨਾ ਪ੍ਰਤੀ ਜਗਿਆਸਾ ਪੈਦਾ ਹੋਈ ਉਹ ਗੁਰੂ ਦੀ ਭਾਲ ਕਰਨ ਲੱਗਾ ਉਸ ਨੇ ਇੱਕ ਥਾਂ ’ਤੇ ਦੇਖਿਆ ਕਿ ਇੱਕ ਫ਼ਕੀਰ ਦਰੱਖ਼ਤ ਹੇਠਾਂ ਬੈਠਾ ਭਗਤੀ ਕਰ ਰਿਹਾ ਹੈ ਉਸ ਨੇ ਬੇਨਤੀ ਕੀਤੀ, ‘‘ਬਾਬਾ, ਤੁਸੀਂ ਯੋਗ-ਸਾਧਨਾ ਦੇ ਜਾਣਕਾਰ ਹੋ ਮੈਨੂੰ ਕੁਝ ਸੂਤਰ ਦੱਸ ਦਿਓ ਤਾਂ ਕਿ ਮੈਂ ਸ਼ਕਤੀਆਂ ਨੂੰ ਸਮਝ ਸਕਾਂ’’
ਫ਼ਕੀਰ ਨੇ ਨੌਜਵਾਨ ਵੱਲ ਵੇਖਿਆ ਤੇ ਕਿਹਾ, ‘‘ਯੋਗ-ਸਾਧਨਾ ’ਚ ਦੀਕਸ਼ਾ ਦੇਣ ਦਾ ਹੱਕ ਸਿਰਫ਼ ਸੁਦੂਰ ਨੂੰ ਹੈ ਉਹ ਹੀ ਤੁਹਾਡੀਆਂ ਇੱਛਾਵਾਂ ਤਿ੍ਰਪਤ ਕਰ ਸਕਦੇ ਹਨ ਮੈਂ ਤਾਂ ਬੱਸ ਤੁਹਾਨੂੰ ਸੁਦੂਰ ਦੀ ਪਛਾਣ ਦੱਸ ਸਕਦਾ ਹਾਂ’’ ਇਹ ਸੁਣ ਕੇ ਨੌਜਵਾਨ ਕਹਿਣ ਲੱਗਾ, ‘‘ਤੁਸੀਂ ਪਛਾਣ ਹੀ ਦੱਸ ਦਿਓ’’
ਫ਼ਕੀਰ ਨੇ ਕਿਹਾ, ‘‘ਸੁਦੂਰ ਪ੍ਰਕਾਸ਼ ਪੁਰਸ਼ ਹਨ ਬੱਸ ਤੁਸੀਂ ਉਨ੍ਹਾਂ ਨੂੰ ਲੱਭਦੇ ਰਹੋ ਇੱਕ ਦਿਨ ਤੁਸੀਂ ਉਨ੍ਹਾਂ ਨੂੰ ਅਜਿਹੇ ਕਿਸੇ ਦਰੱਖ਼ਤ ਹੇਠ ਬੈਠਾ ਦੇਖੋਗੇ ਉਨ੍ਹਾਂ ਦੀ ਦੇਹ ’ਚੋਂ ਪ੍ਰਕਾਸ਼ ਨਿੱਕਲ ਰਿਹਾ ਹੋਵੇਗਾ ਬੱਸ ਤੁਸੀਂ ਉਨ੍ਹਾਂ ਨੂੰ ਲੱਭੋ’’¿; ਨੌਜਵਾਨ ਸੁਦੂਰ ਦੀ ਭਾਲ ’ਚ ਚੱਲ ਪਿਆ ਦਿਨ, ਮਹੀਨੇ, ਸਾਲ ਬੀਤ ਗਏ ਆਖ਼ਰ ਉਹ ਉਸ ਨੂੰ ਲੱਭਣ ’ਚ ਭਟਕਦਿਆਂ ਇੱਕ ਦਰੱਖ਼ਤ ਕੋਲ ਪਹੁੰਚਿਆ ਉੱਥੇ ਨੂਰੀ ਪ੍ਰਕਾਸ਼ ਫ਼ੈਲਿਆ ਸੀ ਇੱਕ ਬਜ਼ੁਰਗ ਫ਼ਕੀਰ ਪ੍ਰਕਾਸ਼-ਪੁਰਸ਼ ਵਜੋਂ ਉਨ੍ਹਾਂ ਦੇ ਸਾਹਮਣੇ ਸੀ
ਨੌਜਵਾਨ ਫ਼ਕੀਰ ਦੇ ਪੈਰਾਂ ’ਚ ਡਿੱਗ ਪਿਆ ਫ਼ਕੀਰ ਨੇ ਉਸ ਨੂੰ ਬਹੁਤ ਪਿਆਰ ਨਾਲ ਅਪਣਾਇਆ ਨੌਜਵਾਨ ਨੇ ਫ਼ਕੀਰ ਨੂੰ ਗੌਰ ਨਾਲ ਦੇਖਿਆ ਤਾਂ ਉਹ ਉਹੀ ਫ਼ਕੀਰ ਸਨ, ਜਿਨ੍ਹਾਂ ਨੇ ਉਸ ਨੂੰ ਸੁਦੂਰ ਨੂੰ ਮਿਲਣ ਦਾ ਰਸਤਾ ਦੱਸਿਆ ਸੀ ਨੌਜਵਾਨ ਨੇ ਪੁੱਛਿਆ, ‘‘ਬਾਬਾ, ਤੁਸੀਂ ਮੈਨੂੰ ਏਨਾ ਭਟਕਾਇਆ ਕਿਉ? ਪਹਿਲਾਂ ਹੀ ਕਿਉ ਨਹੀਂ ਅਪਣਾ ਲਿਆ?’’ ਫ਼ਕੀਰ ਨੇ ਕਿਹਾ, ‘‘ਬੇਟਾ, ਮੈਂ ਤਾਂ ਉੱਥੇ ਹੀ ਸਾਂ ਹਾਂ, ਤੁਸੀਂ ਹੁਣ ਬਦਲ ਗਏ ਹੋ ਪਹਿਲਾਂ ਤਾਂ ਤੁਹਾਡੇ ’ਚ ਸਿਰਫ਼ ਜਗਿਆਸਾ ਸੀ ਹੁਣ ਤੁਹਾਡੇ ’ਚ ਭਰੋਸਾ ਵੀ ਜਾਗ ਉੱਠਿਆ ਹੈ ਤਾਂ ਹੀ ਤਾਂ ਤੁਸੀਂ ਮੈਨੂੰ ਪਛਾਨਣ ’ਚ ਸਮਰੱਥ ਹੋ ਗਏ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ