ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਦੇ ਬਰਨਾਵਾ ਆਉਣ ਦੀ ਖੁਸ਼ੀ ’ਚ ਕੱਢੀ ਜਾਗੋ

    ਪੂਜਨੀਕ ਗੁਰੂ ਜੀ ਦੇ ਬਰਨਾਵਾ ਆਉਣ ਦੀ ਖੁਸ਼ੀ ’ਚ ਕੱਢੀ ਜਾਗੋ

    ਲੌਂਗੋਵਾਲ (ਹਰਪਾਲ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਆਸ਼ਰਮ ਬਾਗਪਤ ਬਰਨਾਵਾ (ਯੂਪੀ) ’ਚ ਪਧਾਰਨ ਅਤੇ ਫਾਦਰ ਡੇ ਨੂੰ ਸਮਰਪਿਤ ਬਲਾਕ ਲੌਂਗੋਵਾਲ ਦੀ ਸਮੁੱਚੀ ਸਾਧ ਸੰਗਤ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਬਲਾਕ ਲੌਂਗੋਵਾਲ ਦੀ ਸਮੁੱਚੀ ਸਾਧ ਸੰਗਤ ਅਤੇ ਬਲਾਕ ਦੀਆਂ ਜੁੰਮੇਵਾਰ ਭੈਣਾਂ ਵੱਲੋਂ ਅੱਜ ਜਾਗੋ ਕੱਢੀ ਗਈ। ਇਸ ਸਬੰਧੀ ਬਲਾਕ ਲੌਂਗੋਵਾਲ ਦੇ ਜਿੰਮੇਵਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਆਉਣ ਦੀ ਖੁਸ਼ੀ ਤਾਂ ਹੈ ਹੀ ਹੈ ਪਰ ਸਾਡੀ ਖੁਸ਼ੀ ਦਾ ਟਿਕਾਣਾ ਉਦੋਂ ਕੋਈ ਨਹੀਂ ਰਿਹਾ ਜਦੋਂ ਪੂਜਨੀਕ ਗੁਰੂ ਜੀ ਨੇ ਸੋਸ਼ਲ ਮੀਡੀਆ ਰਾਹੀਂ ਦਰਸ਼ਨ ਦੀਦਾਰ ਦੇ ਕੇ ਘਰਾਂ ਵਿੱਚ ਬੈਠੀ ਕਰੋੜਾਂ ਦੀ ਗਿਣਤੀ ਵਿੱਚ ਸਾਧ ਸੰਗਤ ਨੂੰ ਨਿਹਾਲ ਕੀਤਾ।

    ਅਸੀਂ ਪੂਜਨੀਕ ਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਮਹਿਸੂਸ ਕੀਤਾ ਜਿਵੇਂ ਕਈ ਜਨਮਾਂ ਤੋਂ ਪਿਆਸੇ ਨੂੰ ਪਾਣੀ ਪੀਣ ਨੂੰ ਮਿਲ ਗਿਆ ਹੋਵੇ। ਇਸ ਖੁਸ਼ੀ ਨੂੰ ਘਰਾਂ ਵਿੱਚ ਰਹਿ ਕੇ ਵੱਖ-ਵੱਖ ਤਰੀਕਿਆ ਨਾਲ ਮਨਾਇਆ ਜਾ ਰਿਹਾ ਹੈ। ਇਸ ਤਹਿਤ ਬਲਾਕ ਲੌਂਗੋਵਾਲ ਵੱਲੋਂ ਜਾਗੋ ਕੱਢੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here