ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਡਾ. ਆਦਰਸ ਪਾਲ ਵਿਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਡਾ. ਆਦਰਸ ਪਾਲ ਵਿਗ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਇੱਟਾਂ ਵਾਲੇ ਭੱਠਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਭੱਠਾ ਮਾਲਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਸਹੀ ਕੋਡ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉੂਣਤਾਈ ਸਾਹਮਣੇ ਆਈ ਤਾ ਅਜਿਹੇ ਭੱਠਾ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। (Punjab Pollution Control Board)
ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸਣ ਕੰਟਰੋਲ ਬੋਡਰ ਦੇ ਚੇਅਰਮੈਨ ਪ੍ਰੋ ਡਾ. ਆਦਰਸ ਪਾਲ ਵਿਗ ਵੱਲੋਂ ਮੈਸਰਜ ਪ੍ਰਕਾਸ ਇੱਟ ਟਰੇਡਿੰਗ ਕੰਪਨੀ ਪਿੰਡ ਮੁਲਤਾਨਪੁਰ ਕੌਲੀ, ਅਤੇ ਮੈਸਰਜ ਜੰਗਦਮਾਬਾ ਐਗਰੋ ਇੰਡਸਟਰੀਜ ਪਿੰਡ ਢੀਂਡਸਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਖੇਤਰੀ ਅਧਿਕਾਰੀਆਂ ਨਾਲ ਆਪਣੇ ਦੌਰੇ ਦੌਰਾਨ ਫਿਊਲ ਯਾਰਡ, ਵਰਤੇ ਜਾ ਰਹੇ ਈਂਧਨ ਦੀ ਕਿਸਮ, ਈਂਧਨ ਪਿੜਾਈ ਦੇ ਪ੍ਰਬੰਧ, ਈਂਧਨ ਫਾਇਰਿੰਗ ਸਿਸਟਮ, ਇੱਟਾਂ ਦੇ ਸਟੈਕਿੰਗ ਪ੍ਰਬੰਧ, ਭੱਠੇ ਵਿੱਚ ਦਿੱਤੇ ਉੱਚ ਡਰਾਫਟ ਪ੍ਰਬੰਧ, ਭੱਠਿਆਂ ਤੋਂ ਨਿਕਲਣ ਵਾਲੇ ਧੂੰਏ ਆਦਿ ਦਾ ਮੁਆਇਨਾ ਕੀਤਾ ਗਿਆ।
ਉਨ੍ਹਾਂ ਇਸ ਦੌਰਾਨ ਭੱਠਾ ਮਾਲਕਾਂ ਨੂੰ ਸਹੀ ਕੋਡ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕੋਸ਼ਿਸਾਂ ਕਰ ਰਹੇ ਹਨ। ਇਸੇ ਤਹਿਤ ਹੀ ਸੂਬੇ ਨੂੰ ਪ੍ਰਦੂਸਣ ਮੁਕਤ ਲਈ ਅਜਿਹੇ ਕਦਮ ਚੁੱਕੇ ਜਾ ਰਹੇ ਹਨ। ਡਾ: ਵਿਗ ਨੇ ਭੱਠਾ ਮਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ .ਗੈਰ-ਕਾਨੂੰਨੀ ਬਾਲਣ ਦੀ ਵਰਤੋਂ ਕਰਨ ਵਾਲਿਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਰਵਾਈ ਕੀਤੀ ਜਾਵੇਗੀ।
ਉਨ੍ਹਾਂ ਸਮੂਹ ਭੱਠਾ ਮਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪ੍ਰਦੂਸਣ ਨਿਯੰਤਰਣ ਪ੍ਰਣਾਲੀਆਂ ਤਹਿਤ ਹੀ ਕਾਰਜ ਕਰਨ ਅਤੇ ਨਿਯਮਾਂ ਦੀ ਉਲੰਘਣਾ ਨਾ ਕਰਨ। ਚੇਅਰਮੈਨ ਵੱਲੋਂ ਭੱਠਾ ਮਾਲਕਾਂ ਨੂੰ ਹਰਿਆਲੀ ਵਧਾਉਣ ਦੀ ਅਪੀਲ ਵੀ ਕੀਤੀ ਅਤੇ ਮਾਨਸੂਨ ਸੀਜ਼ਨ ਦੌਰਾਨ ਇੱਟਾਂ ਦੇ ਭੱਠਿਆਂ ਦੇ ਅੰਦਰ ਦਰੱਖਤ ਲਗਾਉਣ ਲਈ ਵੀ ਆਖਿਆ। ਇਸ ਮੌਕੇ ਉਨ੍ਹਾਂ ਨਾਲ ਬੋਰਡ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ